17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਗ੍ਰਾਮ ਪੰਚਾਇਤ ਭਲਿਆਣ ਦਾ ਕੀਤਾ ਸਨਮਾਨ

ਬੇਲਾ, 16 ਅਗਸਤ (ਮਨਜੀਤ ਸਿੰਘ ਸੈਣੀ)- ਰੂਪਨਗਰ ਵਿਖੇ ਹੋਏ ਜ਼ਿਲ੍ਹਾ ਪੱਧਰੀ ਆਜ਼ਾਦੀ ਸਮਾਰੋਹ ਵਿਚ ਗ੍ਰਾਮ ਪੰਚਾਇਤ ਭਲਿਆਣ ਨੂੰ ਪਿੰਡ ਦੇ ਸਰਵਪੱਖੀ ਵਿਕਾਸ ਅਤੇ ਲੋਕ-ਭਲਾਈ ਲਈ ਕੀਤੇ ਜਾ ਰਹੇ ਸ਼ਾਨਦਾਰ ਕੰਮਾਂ ਸਦਕਾ ਸ ਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਲਚੇਵਾਲ ਅਤੇ ਵਿਧਾਇਕ ਰੂਪਨਗਰ ਸ੍ਰੀ ਦਿਨੇਸ਼ ਚੱਢਾ ਵਲੋਂ ਪ੍ਰਮਾਣ ਪੱਤਰ ਸੌਂਪਿਆ ਗਿਆ।

ਅਜੀਤ ਡੈਸਕ 17-08-2026
ਬੇਲਾ, 16 ਅਗਸਤ (ਮਨਜੀਤ ਸਿੰਘ ਸੈਣੀ)- ਰੂਪਨਗਰ ਵਿਖੇ ਹੋਏ ਜ਼ਿਲ੍ਹਾ ਪੱਧਰੀ ਆਜ਼ਾਦੀ ਸਮਾਰੋਹ ਵਿਚ ਗ੍ਰਾਮ ਪੰਚਾਇਤ ਭਲਿਆਣ ਨੂੰ ਪਿੰਡ ਦੇ ਸਰਵਪੱਖੀ ਵਿਕਾਸ ਅਤੇ ਲੋਕ-ਭਲਾਈ ਲਈ ਕੀਤੇ ਜਾ ਰਹੇ ਸ਼ਾਨਦਾਰ ਕੰਮਾਂ ਸਦਕਾ ਸ ਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਲਚੇਵਾਲ ਅਤੇ ਵਿਧਾਇਕ ਰੂਪਨਗਰ ਸ੍ਰੀ ਦਿਨੇਸ਼ ਚੱਢਾ ਵਲੋਂ ਪ੍ਰਮਾਣ ਪੱਤਰ ਸੌਂਪਿਆ ਗਿਆ। ਦੱਸਣ ਯੋਗ ਹੈ ਕਿ ਸਰਪੰਚ ਸਤਵੀਰ ਸਿੰਘ ਦੀ ਅਗਵਾਈ ਹੇਠ ਪੰਚਾਇਤ ਵਲੋਂ ਆਯੁਸ਼ਮਾਨ ਆਰੋਗਿਆ ਕੇਂਦਰ, ਨਵਾਂ ਆਂਗਣਵਾੜੀ ਕੇਂਦਰ, ਮਹਾਰਾਣੀ ਜਿੰਦ ਕੌਰ ਪਾਰਕ, ਘਰ-ਘਰ ਕੂੜਾ ਇਕੱਠਾ ਕਰਨ ਦੀ ਵਿਵਸਥਾ, ਸੀਵਰੇਜ ਪਾਈਪਲਾਈਨ, ਨਵੀਂ ਸੜਕ, ਸਫ਼ਾਈ, ਫੌਗਿੰਗ, ਸ਼ਗਨ ਸਕੀਮ ਅਤੇ ਹੋਰ ਲੋਕ-ਭਲਾਈ ਦੇ ਕੰਮ ਕੀਤੇ ਗਏ ਹਨ। ਪੀਏਆਈ ਵਿਚ ਬਲਾਕ ਪੱਧਰ ‘ਤੇ ਪਹਿਲਾ ਸਥਾਨ ਵੀ ਪੰਚਾਇਤ ਦੀ ਕਾਰਗੁਜ਼ਾਰੀ ਦਾ ਪ੍ਰਮਾਣ ਹੈ।
ਪਿਛਲੀ ਖ਼ਬਰ ਵਿਧਾਇਕ ਚੱਢਾ ਨੇ ਸਰਥਲੀ ਤੇ ਜਤੌਲੀ ਤੋਂ ਤੀਰਥ ਯਾਤਰਾ ਲਈ ਦੋ ਬੱਸਾਂ ਕੀਤੀਆਂ ਰਵਾਨਾ ਅਗਲੀ ਖ਼ਬਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਮੌਕੇ ਲਹਿਰਾਇਆ ਰਾਸ਼ਟਰੀ ਤਿੰਰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।