06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਵਾਰਡ ਨੰਬਰ 1 ਤੇ 2 ਤੋਂ ਵੱਡੀ ਗਿਣਤੀ ’ਚ ਲੋਕ ਭਾਜਪਾ ਵਿਚ ਸ਼ਾਮਿਲ

ਰੂਪਨਗਰ, 5 ਅਗਸਤ (ਸਟਾਫ਼ ਰਿਪੋਰਟਰ)- ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਰੂਪਨਗਰ ਦੇ ਵਾਰਡ ਨੰਬਰ 1 ਅਤੇ 2 ਤੋਂ ਵੱਡੀ ਗਿਣਤੀ ਵਿਚ ਲੋਕ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ। ਇਹ ਸ਼ਮੂਲੀਅਤ ਵਾਰਡ ਨੰਬਰ 1 ਤੋਂ ਰਮਨ ਅਤੇ ਵਾਰਡ ਨੰਬਰ 2 ਤੋਂ ਕੌਂਸਲਰ ਕਰਮਜੀਤ ਕੌਰ ਦੇ ਪਤੀ ਭਗਤ ਸਿੰਘ ਦੀ ਅਗਵਾਈ ਹੇਠ ਹੋਈ।

ਅਜੀਤ ਡੈਸਕ 06-08-2026
ਰੂਪਨਗਰ, 5 ਅਗਸਤ (ਸਟਾਫ਼ ਰਿਪੋਰਟਰ)- ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਰੂਪਨਗਰ ਦੇ ਵਾਰਡ ਨੰਬਰ 1 ਅਤੇ 2 ਤੋਂ ਵੱਡੀ ਗਿਣਤੀ ਵਿਚ ਲੋਕ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ। ਇਹ ਸ਼ਮੂਲੀਅਤ ਵਾਰਡ ਨੰਬਰ 1 ਤੋਂ ਰਮਨ ਅਤੇ ਵਾਰਡ ਨੰਬਰ 2 ਤੋਂ ਕੌਂਸਲਰ ਕਰਮਜੀਤ ਕੌਰ ਦੇ ਪਤੀ ਭਗਤ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਅਜੈਵੀਰ ਸਿੰਘ ਲਾਲਪੁਰਾ ਨੇ ਨਵੇਂ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਭਾਜਪਾ ਹੋਰ ਮਜ਼ਬੂਤ ਹੋਵੇਗੀ ਅਤੇ ਵਿਕਸਿਤ ਪੰਜਾਬ ਤੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਵਿਚ ਮਦਦ ਮਿਲੇਗੀ। ਇਸ ਮੌਕੇ ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ, ਧਰਮਿੰਦਰ ਭਿੰਦਾ, ਅਸ਼ਵਨੀ ਕੁਮਾਰ, ਬਲ ਕਿਸ਼ਨ ਕੂਕੋ, ਜੈਕੀ ਸ਼ਾਮਪੁਰਾ, ਗੁਰਦਰਸ਼ਨ ਸਿੰਘ, ਸਾਹਿਲ, ਰਿਸ਼ੀ, ਬੌਬੀ, ਪਾਵਨ, ਰਮਨ, ਅਰੁਣ, ਰੋਹਿਤ, ਅਕਸ਼ੈ, ਗਗਨ, ਵਿਸ਼ਾਲ, ਸੰਜੈ, ਰੋਮੀ, ਰੋਹਨ, ਰਾਹੁਲ, ਲੱਡੂ, ਰਿੰਕੂ, ਸਲੀਮ, ਅਮਨ ਦਾਸ, ਕਵੀ, ਸੋਨੂੰ, ਕਾਕਾ, ਗੁਲਸ਼ਨ, ਅਜੈ, ਅਭੇ, ਰਮਨ ਕੁਮਾਰ, ਕਰਨ, ਅਰੁਣ ਅਤੇ ਅਜ਼ਾਦ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਨੰਗਲ ਵਿਖੇ ਸੁਤੰਤਰਤਾ ਦਿਵਸ ਸਮਾਰੋਹ ਲਈ ਸਭਿਆਚਾਰਕ ਅਤੇ ਦੇਸ਼ ਭਗਤੀ ਅਗਲੀ ਖ਼ਬਰ ਰੂਪਨਗਰ ਜ਼ੋਨ ਦੇ ਕਬੱਡੀ ਮੁਕਾਬਲੇ ’ਚ ਖ਼ਾਲਸਾ ਸਕੂਲ ਰਿਹਾ ਜੇਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।