05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਭਾਜਪਾ ਨੇ ਡਾ. ਸੁਭਾਸ਼ ਸ਼ਰਮਾ ’ਤੇ ਮੁੜ ਜਤਾਇਆ ਭਰੋਸਾ, ਪੰਜਾਬ ਦੇ ਮੀਤ ਪ੍ਰਧਾਨ ਨਿਯੁਕਤ ਜ਼ੋਨਲ ਪੱਧਰ ਦੇ 17 ਸਾਲ ਵਰਗ ਦੇ ਕਬੱਡੀ ਮੁਕਾਬਲਿਆਂ ’ਚ ਸਰਕਾਰੀ ਆਦਰਸ਼ ਸਕੂਲ ਨੇ ਪਹਿਲਾ ਸਥਾਨ ਕੀਤਾ ਹਾਸਲ

ਸ੍ਰੀ ਅਨੰਦਪੁਰ ਸਾਹਿਬ, 4 ਅਗਸਤ (ਕਰਨੈਲ ਸਿੰਘ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਕੂਲੀ ਵਿਦਿਆਰਥੀਆਂ ਦੇ ਜ਼ੋਨਲ ਪ੍ਰਧਾਨ ਪ੍ਰਿੰ: ਸੁਖਪਾਲ ਕੌਰ ਵਾਲੀਆ ਐੱਸ. ਜੀ.

ਅਜੀਤ ਡੈਸਕ 05-08-2026
ਸ੍ਰੀ ਅਨੰਦਪੁਰ ਸਾਹਿਬ, 4 ਅਗਸਤ (ਕਰਨੈਲ ਸਿੰਘ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਕੂਲੀ ਵਿਦਿਆਰਥੀਆਂ ਦੇ ਜ਼ੋਨਲ ਪ੍ਰਧਾਨ ਪ੍ਰਿੰ: ਸੁਖਪਾਲ ਕੌਰ ਵਾਲੀਆ ਐੱਸ. ਜੀ. ਐੱਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਅਨੰਦਪੁਰ ਸਾਹਿਬ ਅਤੇ ਜ਼ੋਨਲ ਸਕੱਤਰ ਅਸ਼ੋਕ ਰਾਣਾ ਦੀ ਅਗਵਾਈ ‘ਚ ਜ਼ੋਨਲ ਪੱਧਰ ਦੇ ਚੱਲ ਰਹੇ ਖੇਡ ਮੁਕਾਬਲਿਆਂ ‘ਚ ਖਿਡਾਰੀਆਂ ਨੇ ਬੜੇ ਹੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਜਾ ਰਹੀ ਹੈ। ਅੱਜ ਦੇ ਇਨ੍ਹਾਂ ਮੁਕਾਬਲੇ ‘ਚ ਕਬੱਡੀ 17 ਸਾਲ ਵਰਗ ਦੇ ਸੈਮੀਫਾਈਨਲ ਅਤੇ ਫਾਈਨਲ ਦੇ ਮੁਕਾਬਲੇ ਸਥਾਨਕ ਸਰਕਾਰੀ ਕੰਨਿਆ ਸ: ਸ: ਸਕੂਲ ਵਿਖੇ ਕਰਵਾਏ ਗਏ । ਜਿਨ੍ਹਾਂ ਦਾ ਰਸਮੀ ਉਦਘਾਟਨ ਪ੍ਰਿੰਸੀਪਲ ਨੀਰਜ ਵਰਮਾ ਅਤੇ ਜ਼ੋਨਲ ਸਕੱਤਰ ਅਸ਼ੋਕ ਕੁਮਾਰ ਰਾਣਾ ਵਲੋਂ ਕੀਤਾ ਗਿਆ। ਅੱਜ ਮੁਕਾਬਲਿਆਂ ਦੇ ਆਖ਼ਰੀ ਪੜਾਅ ਦੇ ਹੋਏ ਸ਼ਾਨਦਾਰ ਮੁਕਾਬਲਿਆਂ ‘ਚ ਪਹਿਲਾ ਸਥਾਨ ਸਰਕਾਰੀ ਆਦਰਸ਼ ਸੀ: ਸੈ: ਸਕੂਲ ਲੋਧੀਪੁਰ, ਦੂਜਾ ਸਥਾਨ ਸਰਕਾਰੀ ਐੱਸ.ਓ.ਈ. ਸੈਕੰਡਰੀ ਸਕੂਲ ਕੀਰਤਪੁਰ ਸਾਹਿਬ, ਤੀਸਰਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸੋਬਾਲ ਅਤੇ ਚੌਥਾ ਸਥਾਨ ਐੱਸ.ਜੀ.ਐੱਸ. ਖ਼ਾਲਸਾ ਸਕੂਲ ਸ਼੍ਰੀ ਅਨੰਦਪੁਰ ਸਾਹਿਬ ਨੇ ਹਾਸਲ ਕੀਤਾ। ਬਾਕੀ ਖੇਡਾਂ ਦੇ ਫਾਈਨਲ ਮੁਕਾਬਲੇ ਮੌਸਮ ਨੂੰ ਦੇਖਦੇ ਹੋਏ ਕੱਲ੍ਹ ਕਰਵਾਏ ਜਾਣਗੇ। ਕਨਵੀਨਰ ਪੁਭਿੰਦਰ ਸਿੰਘ, ਉਪ ਕਨਵੀਨਰ ਦਲਜੀਤ ਸਿੰਘ, ਸੁਰਜੀਤ ਸਿੰਘ ਰਾਣਾ, ਯਾਦਵਿੰਦਰ ਸਿੰਘ, ਅਮਰੀਕ ਸਿੰਘ, ਰਣਵੀਰ ਸਿੰਘ, ਗੁਰਮੇਲ ਸਿੰਘ, ਨੀਲਮ ਰਾਣੀ, ਸੁਮਨ ਚਾਂਦਲਾ, ਗੁਰਿੰਦਰ ਸਿੰਘ ਕੰਦੋਲਾ , ਸਤਨਾਮ ਸਿੰਘ, ਜਤਿੰਦਰ ਕੌਰ ਤੋਂ ਇਲਾਵਾ ਵਿਦਿਆਰਥੀਆਂ ਨੇ ਹਿੱਸਾ ਲਿਆ ।
ਪਿਛਲੀ ਖ਼ਬਰ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ ਅਤੇ ਹਰਭਜਨ ਸਿੰਘ ਭੱਜੀ ਨਾਲ ਮੁਲਾਕਾਤ ਦੌਰਾਨ।... ਅਗਲੀ ਖ਼ਬਰ ਭੂਰੀਵਾਲੇ ਟਿੱਬਾ ਨੰਗਲ ਕਾਲਜ ਦਾ ਨਤੀਜਾ ਸੌ ਫ਼ੀਸਦੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।