02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਤੇਂਦੂਏ ਨੂੰ ਕਾਬੂ ਕਰਨ ਲਈ ਵਿਭਾਗ ਨੇ ਲਾਇਆ ਪਿੰਜਰਾ

ਕਾਹਨਪੁਰ ਖੂਹੀ, 1 ਅਗਸਤ (ਗੁਰਬੀਰ ਸਿੰਘ ਵਾਲੀਆ)-ਪਿੰਡ ਖੇੜਾ ਕਲਮੋਟ ਦੇ ਜੰਗਲਾਂ ‘ਚ ਵਿਭਾਗ ਵਲੋਂ ਲੋਕਾਂ ਤੋਂ ਸ਼ਿਕਾਇਤਾਂ ਮਿਲਣ ਉਪਰੰਤ ਤੇਂਦੂਏ ਨੂੰ ਕਾਬੂ ਕਰਨ ਲਈ ਪਿੰਜਰਾ ਸਥਾਪਿਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਪਿੰਡ ਦੇ ਵਸਨੀਕਾਂ ਨੇ ਤੇਂਦੂਏ ਅਤੇ ਉਸਦੇ ਦੋ ਬੱਚਿਆਂ ਨੂੰ ਘੁੰਮਦੇ ਹੋਏ ਦੇਖਿਆ ਸੀ।

ਵਿਭਾਗ ਵਲੋਂ ਲਗਾਇਆ ਗਿਆ ਪਿੰਜਰਾ। ਤਸਵੀਰ: ਗੁਰਬੀਰ ਵਾਲੀਆ 02-08-2026
ਕਾਹਨਪੁਰ ਖੂਹੀ, 1 ਅਗਸਤ (ਗੁਰਬੀਰ ਸਿੰਘ ਵਾਲੀਆ)-ਪਿੰਡ ਖੇੜਾ ਕਲਮੋਟ ਦੇ ਜੰਗਲਾਂ ‘ਚ ਵਿਭਾਗ ਵਲੋਂ ਲੋਕਾਂ ਤੋਂ ਸ਼ਿਕਾਇਤਾਂ ਮਿਲਣ ਉਪਰੰਤ ਤੇਂਦੂਏ ਨੂੰ ਕਾਬੂ ਕਰਨ ਲਈ ਪਿੰਜਰਾ ਸਥਾਪਿਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਪਿੰਡ ਦੇ ਵਸਨੀਕਾਂ ਨੇ ਤੇਂਦੂਏ ਅਤੇ ਉਸਦੇ ਦੋ ਬੱਚਿਆਂ ਨੂੰ ਘੁੰਮਦੇ ਹੋਏ ਦੇਖਿਆ ਸੀ। ਪਿੰਡ ਵਾਸੀਆਂ ਅਨੁਸਾਰ ਕਈ ਦਿਨਾਂ ਤੋਂ ਇਹ ਤੇਂਦੂਆ ਜੰਗਲ ਵਿਚ ਘੁੰਮ ਰਿਹਾ ਹੈ ਅਤੇ ਹੁਣ ਤੱਕ ਉਨ੍ਹਾਂ ਦੇ ਕਈ ਪਾਲਤੂ ਪਸ਼ੂਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ। ਇਸ ਤੋਂ ਬਾਅਦ ਅੱਜ ਜੰਗਲੀ ਜੀਵ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚੀ। ਜਿਸ ਵਲੋਂ ਬਾਪੂ ਕੁੰਭ ਦਾਸ ਜੀ ਦੀ ਕੁਟੀਆ ਨੇੜੇ ਜੰਗਲ ਵਿਚ ਇੱਕ ਪਿੰਜਰਾ ਸਥਾਪਿਤ ਕੀਤਾ ਗਿਆ ਹੈ। ਇਸ ਮੌਕੇ ਜੰਗਲੀ ਜੀਵ ਵਿਭਾਗ ਦੇ ਨੂਰਪੁਰ ਬੇਦੀ ਤੋਂ ਪਹੁੰਚੇ ਫੋਰੈਸਟਰ ਅਜੀਤਪਾਲ ਸਿੰਘ ਨੇ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਉਕਤ ਪਿੰਜਰਾ ਲਗਾ ਦਿੱਤਾ ਗਿਆ ਹੈ ਤੇ ਵਿਭਾਗ ਦੇ ਕਰਮਚਾਰੀ ਇਸ ਦੀ ਲਗਾਤਾਰ ਨਿਗਰਾਨੀ ਕਰਨਗੇ। ਉਨਾਂ ਆਖਿਆ ਕਿ ਲੋਕ ਜੰਗਲ ਵਾਲੇ ਇਲਾਕੇ ਵਿਚ ਇਕੱਲੇ ਜਾਣ ਤੋਂ ਗੁਰੇਜ਼ ਕਰਨ ਅਤੇ ਜੇਕਰ ਤੇਂਦੂਆ ਨਜ਼ਰ ਆਵੇ ਤਾਂ ਤੁਰੰਤ ਜੰਗਲੀ ਜੀਵ ਵਿਭਾਗ ਨੂੰ ਸੂਚਿਤ ਕਰਨ।
ਪਿਛਲੀ ਖ਼ਬਰ ਰੂਪਨਗਰ ਵਿਚ ਗੰਦਗੀ ਨੇ ਸ਼ਹਿਰ ਦੇ ਹਾਲਾਤ ਵਿਗਾੜੇ ਅਗਲੀ ਖ਼ਬਰ ਮੁੰਨੇ ਕਾਲਜ ਦਾ ਬੀ.ਸੀ.ਏ. ਛੇਵੇਂ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।