04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸਾਉਣ ਮਹੀਨੇ ਦੇ ਦੂਜੇ ਸੋਮਵਾਰ ਨੂੰ ਸ੍ਰੀ ਜਟੇਸ਼ਵਰ ਮਹਾਂਦੇਵ ਮੰਦਰ ਜਟਵਾਹੜ੍ਹ ਵਿਖੇ ਸੰਗਤਾਂ ਦਾ ਲੱਗਿਆ ਭਾਰੀ ਮੇਲਾ

ਅਜੀਤ ਡੈਸਕ 28-07-2026
ਨੂਰਪੁਰ ਬੇਦੀ, 27 ਜੁਲਾਈ (ਵਿੰਦਰਪਾਲ ਝਾਂਡੀਆਂ)-ਅੱਜ ਸਾਉਣ ਮਹੀਨੇ ਦੇ ਦੂਜੇ ਸੋਮਵਾਰ ਨੂੰ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਜਟਵਾਹੜ ਵਿਖੇ ਸਥਿਤ ਉੱਤਰੀ ਭਾਰਤ ਦੇ ਇਤਿਹਾਸਕ ਪ੍ਰਾਚੀਨ ਪ੍ਰਸਿੱਧ ਸ੍ਰੀ ਜਟੇਸ਼ਵਰ ਮਹਾਂਦੇਵ ਮੰਦਰ ’ਚ ਸੰਗਤਾਂ ਦਾ ਵੱਡਾ ਤਾਂਤਾ ਲੱਗਿਆ ਰਿਹਾ। ਇਸ ਦੌਰਾਨ ਸਵੇਰੇ ਤੜਕਸਾਰ ਤੋਂ ਜਲ ਚੜ੍ਹਾਉਣ ਲਈ ਵੱਡੀ ਆਮਦ ਨਾਲ ਭਾਰੀ ਮੇਲਾ ਦੇਖਣ ਨੂੰ ਮਿਲੀਆਂ। ਸ਼ਿਵ ਭਗਤਾਂ ਨੇ ਲੰਬੀਆਂ-ਲੰਬੀਆਂ ਕਤਾਰਾਂ ’ਚ ਲੱਗ ਕੇ ਸ਼ਿਵਪਿੰਡੀ ’ਤੇ ਜਲ ਅਤੇ ਬਿਲਪੱਤਰੀ ਅਰਪਿਤ ਕੀਤੀ, ਪਰ ਪਿਛਲੇ ਸਾਲ ਤੋਂ ਜਲ ਚੜ੍ਹਾਉਣ ਲਈ ਲੱਗੇ ਨਵੇਂ ਆਧੁਨਿਕ ਸਿਸਟਮ ਕਾਰਨ ਇਹ ਲਾਈਨਾਂ ਤੇਜੀ ਨਾਲ ਚੱਲਦੀਆਂ ਰਹੀਆਂ। ਮੰਦਰ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਬੰਧਕ ਸ਼ਸ਼ੀਕਾਂਤ ਚੰਦਨ ਤਖਤਗੜ੍ਹ ਦੇ ਯਤਨਾਂ ਸਦਕਾ ਸਾਉਣ ਮਹੀਨੇ ਦੌਰਾਨ ਸੰਗਤਾਂ ਦੀ ਵੱਡੀ ਆਮਦ ਨੂੰ ਦੇਖਦੇ ਹੋਏ ਪਿਛਲੇ ਸਾਲ ਤੋਂ ਜਲ ਚੜ੍ਹਾਉਣ ਲਈ ਮੰਦਰ ’ਚ ਇਕ ਨਵਾਂ ਆਧੁਨਿਕ ਸਿਸਟਮ ਸਥਾਪਿਤ ਕੀਤਾ ਗਿਆ ਹੈ, ਜੋ ਸੰਗਤਾਂ ਲਈ ਘੰਟਿਆਂ ਬੰਧੀ ਲੰਬੀਆਂ ਲਾਈਨਾਂ ਵਿਚ ਲੱਗਣ ਸਮੇਂ ਇੰਤਜ਼ਾਰ ਤੋਂ ਵੱਡੀ ਰਾਹਤ ਤੇ ਸਮੇਂ ਦੀ ਬੱਚਤ ਲਈ ਲਾਹੇਵੰਦ ਸਾਬਿਤ ਹੋ ਰਿਹਾ ਹੈ। ਇਸ ਮੌਕੇ ਤੇ ਵੱਖ-ਵੱਖ ਭਜਨ ਮੰਡਲੀਆਂ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕਰ ਕੇ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਣ ਕੀਤਾ ਮਾਹੌਲ ਸ਼ਿਵਮਈ ਬਣਾਇਆ। ਮੰਦਰ ਕਮੇਟੀ ਦੇ ਸਹਿਯੋਗ ਨਾਲ ਪਿੰਡ ਖੀਵੇਵਾਲ (ਬਲਾਚੌਰ) ਦੀ ਸਰਬ ਸੰਗਤਾਂ ਵਲੋਂ ਸ਼ਿਵ ਭਗਤਾਂ ਲਈ ਚਾਹ ਪਕੌੜਿਆ ਦਾ ਅਤੁੱਟ ਲੰਗਰ ਲਗਾਇਆ ਗਿਆ। ਇਸ ਮੌਕੇ ’ਤੇ ਸ਼ਸ਼ੀਕਾਂਤ ਚੰਦਨ ਤਖਤਗੜ੍ਹ, ਪ੍ਰਧਾਨ ਮੋਹਨ ਲਾਲ ਚੰਦਨ, ਮਾਸਟਰ ਹਰੀਮੋਹਣ ਚੰਦਨ, ਪਰਮੋਦ ਨੋਨੀ, ਜਨਕ ਰਾਜ, ਪ੍ਰਿੰਸੀਪਲ ਵਰਿੰਦਰ ਸ਼ਰਮਾ, ਅਮਰਜੀਤ ਬਿੱਟੂ ਸ਼ਰਮਾ, ਹਰਮੇਸ਼ ਚੰਦ ਭੂਬਲਾਂ ਆਦਿ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਪੁਰਖਾਲੀ-ਰੰਗੀਲਪੁਰ ਸੜਕ ’ਤੇ ਚੱਲ ਰਹੇ ਕੰਟੇਨਰ ਰਾਹਗੀਰਾਂ ਲਈ ਬਣ ਰਹੇ ਹਨ ਹਾਦਸਿਆਂ ਦਾ ਸਬੱਬ ਪ੍ਰਸ਼ਾਸਨ ਤੋਂ ਕੀਤੀ ਕਾ... ਅਗਲੀ ਖ਼ਬਰ ਡਾ. ਸੁਭਾਸ਼ ਸ਼ਰਮਾ ਨੇ ਸਫ਼ਾਈ ਕਾਮਿਆਂ ਦੇ ਸੰਘਰਸ਼ ਨੂੰ ਦਿੱਤਾ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।