17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਰੋਟਰੀ ਕਲੱਬ ਵਲੋਂ ਵਿਸ਼ੇਸ਼ ਯੋਗਤਾ ਵਾਲੇ ਵਿਦਿਆਰਥੀਆਂ ਲਈ ਇੰਟਰੈਕਟ ਕਲੱਬ ਦੀ ਸਥਾਪਨਾ

ਅਜੀਤ ਡੈਸਕ 22-07-2026
ਰੂਪਨਗਰ, 21 ਜੁਲਾਈ (ਸਤਨਾਮ ਸਿੰਘ ਸੱਤੀ)-ਰੋਟਰੀ ਕਲੱਬ ਰੂਪਨਗਰ ਵਲੋਂ ਪੰਜਾਬ ਬਧੀਰ ਵਿਦਿਆਲਿਆ, ਰੂਪਨਗਰ ਵਿਖੇ ਸੁਣਨ ਅਤੇ ਬੋਲਣ ਤੋਂ ਅਸਮਰਥ ਵਿਸ਼ੇਸ਼ ਯੋਗਤਾ ਵਾਲੇ ਵਿਦਿਆਰਥੀਆਂ ਲਈ ਨਵੇਂ ਇੰਟਰੈਕਟ ਕਲੱਬ ਦੀ ਸਥਾਪਨਾ ਕੀਤੀ ਗਈ। ਵਿਸ਼ੇਸ਼ ਯੋਗਤਾ ਵਾਲੇ ਬੱਚਿਆਂ ਲਈ ਰੋਟਰੀ ਕਲੱਬ ਵਲੋਂ ਸਥਾਪਿਤ ਕੀਤਾ ਗਿਆ ਇਹ ਦੂਜਾ ਇੰਟਰੈਕਟ ਕਲੱਬ ਹੈ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਨੀਲਮ ਦੱਤਾ ਨੇ ਇਸ਼ਾਰਾ ਭਾਸ਼ਾ ਰਾਹੀਂ ਵਿਦਿਆਰਥੀਆਂ ਨੂੰ ਇੰਟਰੈਕਟ ਕਲੱਬ ਦੇ ਉਦੇਸ਼ਾਂ ਬਾਰੇ ਜਾਣੂ ਕਰਵਾਇਆ। ਸਾਬਕਾ ਡਿਸਟ੍ਰਿਕਟ ਗਵਰਨਰ ਡਾ. ਆਰ. ਐੱਸ. ਪਰਮਾਰ ਨੇ ਵਿਦਿਆਰਥੀਆਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਸਰੀਰਕ ਚੁਣੌਤੀਆਂ ਕਦੇ ਵੀ ਪ੍ਰਤਿਭਾ ਦੀ ਰੁਕਾਵਟ ਨਹੀਂ ਬਣਦੀਆਂ ਅਤੇ ਉਨ੍ਹਾਂ ਨੇ ਕਲੱਬ ਦੀਆਂ ਗਤੀਵਿਧੀਆਂ ਲਈ ਰੁਪਏ 5,000 ਦੀ ਰਾਸ਼ੀ ਭੇਟ ਕੀਤੀ। ਰੋਟਰੀ ਕਲੱਬ ਰੂਪਨਗਰ ਦੇ ਪ੍ਰਧਾਨ ਰੋਟੇਰੀਅਨ ਗਗਨ ਸੈਣੀ ਨੇ ਕਿਹਾ ਕਿ ਇਸ ਪਹਿਲ ਦਾ ਮਕਸਦ ਵਿਸ਼ੇਸ਼ ਯੋਗਤਾ ਵਾਲੇ ਬੱਚਿਆਂ ਵਿਚ ਲੀਡਰਸ਼ਿਪ, ਸਮਾਜ ਸੇਵਾ, ਟੀਮ ਵਰਕ ਅਤੇ ਆਤਮ-ਵਿਸ਼ਵਾਸ ਨੂੰ ਉਤਸ਼ਾਹਿਤ ਕਰਨਾ ਹੈ। ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਸਭਿਆਚਾਰਕ ਪੇਸ਼ਕਾਰੀ ਵੀ ਕੀਤੀ ਗਈ। ਇਸ ਮੌਕੇ ਪੀ. ਡੀ. ਜੀ. ਡਾ. ਆਰ. ਐੱਸ. ਪਰਮਾਰ ਸਮੇਤ ਪੀ.ਡੀ.ਜੀ. ਡਾ. ਚੇਤਨ ਅਗਰਵਾਲ, ਯੂਥ ਸਰਵਿਸ ਡਾਇਰੈਕਟਰ ਡਾ. ਅੰਕੁਰ ਵਾਹੀ, ਸਾਬਕਾ ਪ੍ਰਧਾਨ ਡਾ. ਊਸ਼ਾ ਭਾਟੀਆ, ਉਪ ਪ੍ਰਧਾਨ ਕੁਲਵੰਤ ਸਿੰਘ, ਰੋਟੇਰੀਅਨ ਰੋਹਿਤ ਤ੍ਰੇਹਨ, ਰੋਟੇਰੀਅਨ ਅੰਕੁਰ ਗਰਗ, ਰੋਟੇਰੀਅਨ ਵਿਕਰਮ ਭਨੋਟ, ਕਲੱਬ ਦੇ ਹੋਰ ਮੈਂਬਰ ਅਤੇ ਪੰਜਾਬ ਬਧੀਰ ਵਿਦਿਆਲਿਆ ਦਾ ਸਮੂਹ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਘਾੜ ਇਲਾਕੇ ਦੇ ਲੋਕਾਂ ਨੂੰ ਆਪਣੀਆਂ ਸੁਵਿਧਾਵਾਂ ਦੇਣ ਵਾਲਾ ‘ਸੁਵਿਧਾ ਕੇਂਦਰ ਪੁਰਖਾਲੀ’ ਖ਼ੁਦ ਹੀ ਸੁਵਿਧਾਵਾਂ ਨੂੰ ਤਰਸਿਆ ਅਗਲੀ ਖ਼ਬਰ ‘ਸਤਲੁਜ’ ਫ਼ਿਲਮ ਤੋਂ ਪਾਬੰਦੀ ਹਟਾਉਣ ਸਬੰਧੀ ਮੰਗ ਪੱਤਰ ਸੌਂਪਿਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।