18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਹੜਤਾਲ ’ਤੇ ਗਏ ਪਾਵਰਕਾਮ ਮੁਲਾਜ਼ਮਾਂ ਨੇ ਸਰਕਾਰ ਤੇ ਮੈਨੇਜਮੈਂਟ ਖ਼ਿਲਾਫ਼ ਕੀਤਾ ਰੋਸ ਵਿਖਾਵਾ

ਅਜੀਤ ਡੈਸਕ 22-07-2026
ਨੂਰਪੁਰ ਬੇਦੀ, 21 ਜੁਲਾਈ (ਰਾਜੇਸ਼ ਚੌਧਰੀ ਤਖਤਗੜ੍ਹ)-ਪਾਵਰ ਕਾਮ ਦੇ ਮੁਲਾਜ਼ਮਾਂ ਨੇ ਸਟੇਟ ਕਮੇਟੀ ਦੇ ਸੱਦੇ ‘ਤੇ 21 ਤੇ 22 ਜੁਲਾਈ ਨੂੰ ਦੋ ਦਿਨਾਂ ਦੀ ਸਮੂਹਿਕ ਛੁੱਟੀ ਲੈ ਕੇ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਨੂਰਪੁਰ ਬੇਦੀ ਸਬ ਡਵੀਜ਼ਨ ਦੇ ਮੁਲਾਜ਼ਮਾਂ ਨੇ ਜੁਆਇੰਟ ਫੋਰਮ, ਏਕਤਾ ਮੰਚ ਅਤੇ ਭੰਗਲ ਗਰੁੱਪ ਦੀ ਅਗਵਾਈ ਹੇਠ ਪੰਜਾਬ ਸਰਕਾਰ ਤੇ ਪਾਵਰ ਕਾਮ ਮੈਨੇਜਮੈਂਟ ਖ਼ਿਲਾਫ਼ ਜ਼ੋਰਦਾਰ ਰੋਸ ਰੈਲੀ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਜਲਦ ਨਿਪਟਾਰਾ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਮੰਨੀਆਂ ਮੰਗਾਂ ਨੂੰ ਵੀ ਲਾਗੂ ਕਰਨ ‘ਚ ਬੇਵਜ੍ਹਾ ਦੇਰੀ ਕੀਤੀ ਜਾ ਰਹੀ ਹੈ, ਜਿਸ ਨਾਲ ਮੁਲਾਜ਼ਮਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੁਲਾਜ਼ਮ ਆਗੂਆਂ ਨੇ ਮੰਗ ਕੀਤੀ ਕਿ ਪਾਵਰ ਕਾਮ ਵਿਚ ਖ਼ਾਲੀ ਪਈਆਂ ਅਸਾਮੀਆਂ ਜਲਦ ਭਰੀਆਂ ਜਾਣ, ਸੋਲੇਸ਼ੀਅਮ ਨੀਤੀ ਤਹਿਤ ਤਰਸ ਦੇ ਆਧਾਰ ‘ਤੇ ਦਿੱਤੀਆਂ ਨੌਕਰੀਆਂ ਦੀ ਰਿਕਵਰੀ ਅਤੇ 12 ਫ਼ੀਸਦੀ ਵਿਆਜ ਦੀ ਸ਼ਰਤ ਖ਼ਤਮ ਕੀਤੀ ਜਾਵੇ, ਸਕੇਲਾਂ ਦਾ ਬਕਾਇਆ ਇੱਕ ਮੁਸ਼ਤ ਜਾਰੀ ਕੀਤਾ ਜਾਵੇ ਅਤੇ ਖਸਤਾ ਹਾਲ ਦਫ਼ਤਰਾਂ ਦੀ ਮੁਰੰਮਤ ਕਰਵਾਈ ਜਾਵੇ ਆਦਿ। ਰੈਲੀ ਦੌਰਾਨ ਜਰਨੈਲ ਸਿੰਘ ਸਮੀਰੋਵਾਲ, ਬਲਦੇਵ ਸਿੰਘ ਲਾਲਪੁਰ, ਮਾਨ ਸਿੰਘ ਸਿੰਘਪੁਰ, ਗੁਰਮੁਖ ਸਿੰਘ ਝੱਜ, ਰਮੇਸ਼ ਚੰਦ ਮੁਕਾਰੀ, ਕੁਲਵੀਰ ਕੁਮਾਰ, ਦਲਵਿੰਦਰ ਸਿੰਘ, ਮਨਵੀਰ ਸਿੰਘ ਥਾਣਾ, ਜਗਤਾਰ ਚੰਦ ਮਵਾ, ਅਜੇ ਕੁਮਾਰ ਨਲਹੋਟੀ, ਰਮਨ ਕੁਮਾਰ ਮੋਠਾਪੁਰ, ਹਰਜਿੰਦਰ ਸਿੰਘ ਹੀਰਾ, ਰਮਨ ਕੁਮਾਰ ਖੇੜਾ, ਸੋਮਨਾਥ ਸੈਣੀਮਾਜਰਾ, ਸ਼ਮਸ਼ੇਰ ਸਿੰਘ ਛੋਟੇਵਾਲ, ਬਲਵੀਰ ਸਿੰਘ ਕਲਵਾਂ, ਕਮਲਜੀਤ ਸਿੰਘ ਭਾਓਵਾਲ, ਸੁਰਜੀਤ ਸਿੰਘ ਰੌਲ਼ੀ, ਐੱਸ.ਐੱਸ.ਏ. ਲਛਮਣ ਸਿੰਘ ਤੇ ਹਰਜਿੰਦਰ ਸਿੰਘ ਮੁਕਾਰੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਪਵਿੱਤਰ ਸ਼ਹਿਰ ’ਚ ਲੱਗੇ ਗੰਦਗੀ ਦੇ ਢੇਰ-ਰਾਮਗੜ੍ਹੀਆ ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।