18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਅੰਗ ਦਾਨ ਜਾਗਰੂਕਤਾ ਲੋੜਵੰਦ ਮਰੀਜ਼ਾਂ ਲਈ ਵਰਦਾਨ-ਸਹਾਇਕ ਸਿਵਲ ਸਰਜਨ

ਅਜੀਤ ਡੈਸਕ 22-07-2026
ਰੂਪਨਗਰ, 21 ਜੁਲਾਈ (ਯਸ਼ਵੰਤ ਬੱਸੀ)-ਲੋਕਾਂ ਵਿਚ ਅੰਗ ਦਾਨ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਨੂੰ ਇਸ ਮਹਾਨ ਕਾਰਜ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਸਿਹਤ ਵਿਭਾਗ ਰੂਪਨਗਰ ਵਲੋਂ ਸਹਾਇਕ ਸਿਵਲ ਸਰਜਨ ਡਾ. ਬੌਬੀ ਗੁਲਾਟੀ ਦੀ ਅਗਵਾਈ ਹੇਠ ਅੰਗ ਦਾਨ ਸਬੰਧੀ ਜਾਗਰੂਕਤਾ ਪੈਂਫਲਟ ਜਾਰੀ ਕੀਤਾ ਗਿਆ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਅੰਗ ਦਾਨ ਕਰਨ ਦੀ ਸਹੁੰ ਵੀ ਚੁੱਕੀ। ਇਸ ਮੌਕੇ ਡਾ. ਬੋਬੀ ਗੁਲਾਟੀ ਨੇ ਕਿਹਾ ਕਿ ਅੰਗ ਦਾਨ ਪੂਰੀ ਤਰ੍ਹਾਂ ਸਵੈ-ਇੱਛਤ ਕਾਰਜ ਹੈ ਅਤੇ ਹਰ ਵਿਅਕਤੀ ਨੂੰ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਦਿਲ, ਜਿਗਰ, ਗੁਰਦੇ, ਪੈਨਕ੍ਰਿਆਸ, ਫੇਫੜੇ ਅਤੇ ਅੱਖਾਂ ਵਰਗੇ ਅੰਗ ਦਾਨ ਕਰਕੇ ਕਈ ਮਰੀਜ਼ਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਡਾ. ਬੌਬੀ ਗੁਲਾਟੀ ਨੇ ਕਿਹਾ ਕਿ ਅੰਗ ਦਾਨ ਤਹਿਤ ਦਾਨੀ ਦੇ ਸਿਹਤਮੰਦ ਅੰਗ ਉਸ ਦੀ ਮੌਤ ਤੋਂ ਬਾਅਦ ਲੋੜਵੰਦ ਮਰੀਜ਼ਾਂ ਵਿਚ ਟਰਾਂਸਪਲਾਂਟ ਕੀਤੇ ਜਾਂਦੇ ਹਨ, ਜੋ ਕਈ ਲੋਕਾਂ ਲਈ ਜੀਵਨਦਾਨ ਸਾਬਤ ਹੁੰਦੇ ਹਨ। ਸਿਹਤ ਵਿਭਾਗ ਦਾ ਉਦੇਸ਼ ਇਸ ਵਿਸ਼ੇ ਸਬੰਧੀ ਵੱਧ ਤੋਂ ਵੱਧ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾ ਕੇ ਅੰਗ ਦਾਨ ਦੀ ਦਰ ਵਿਚ ਵਾਧਾ ਕਰਨਾ ਹੈ। ਉਨ੍ਹਾਂ ਸਾਰੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਅੰਗ ਦਾਨ ਸਬੰਧੀ ਪੋਰਟਲ ਅਤੇ ਪ੍ਰਕਿਰਿਆ ਦੀ ਜਾਣਕਾਰੀ ਰੱਖਣ, ਤਾਂ ਜੋ ਕੋਈ ਵੀ ਮਰੀਜ਼ ਜਾਂ ਆਮ ਵਿਅਕਤੀ ਜਾਣਕਾਰੀ ਲੈਣ ਲਈ ਸੰਪਰਕ ਕਰੇ ਤਾਂ ਉਸ ਨੂੰ ਤੁਰੰਤ ਤੇ ਸਹੀ ਮਾਰਗਦਰਸ਼ਨ ਦਿੱਤਾ ਜਾ ਸਕੇ। ਡਾ. ਬੌਬੀ ਗੁਲਾਟੀ ਨੇ ਕਿਹਾ ਕਿ ਅੰਗ ਦਾਨ ਇੱਕ ਮਹਾਨ ਦਾਨ ਹੈ, ਜੋ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਵੀ ਕਈ ਜ਼ਿੰਦਗੀਆਂ ਨੂੰ ਰੌਸ਼ਨ ਕਰ ਸਕਦਾ ਹੈ। ਉਨ੍ਹਾਂ ਸਮੂਹ ਨਾਗਰਿਕਾਂ ਨੂੰ ਇਸ ਨੇਕ ਕਾਰਜ ਲਈ ਅੱਗੇ ਆਉਣ ਅਤੇ ਅੰਗ ਦਾਨ ਦਾ ਸੰਕਲਪ ਲੈਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਆਯੁਸ਼ਮਾਨ ਆਰੋਗਿਆ ਕੇਂਦਰ ਬੂਰਮਾਜਰਾ ਵਿਖੇ ਅੰਗ ਦਾਨ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਸੀ. ਆਈ. ਟੀ. ਯੂ. ਤੇ ਕੁੱਲ ਹਿੰਦ ਕਿਸਾਨ ਸਭਾ ਵਲੋਂ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।