13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਨੰਗਲ ਵਰਕਸ਼ਾਪ ’ਚ ਹੀ ਬਣਿਆ ਸੀ ਚੰਡੀਗੜ੍ਹ ‘ਪਹਿਚਾਣ ਚਿੰਨ੍ਹ’

ਅਜੀਤ ਡੈਸਕ 20-07-2026
ਨੰਗਲ, 19 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਸੂਤਰਾਂ ਨੇ ਦੱਸਿਆ ਕਿ ਇਸ ਗੱਲ ਦਾ ਪੱਕਾ ਸਬੂਤ ਮਿਲ ਗਿਆ ਹੈ ਕਿ ਚੰਡੀਗੜ੍ਹ ਦਾ ਪਹਿਚਾਣ ਚਿੰਨ੍ਹ ਨੰਗਲ ਵਰਕਸ਼ਾਪ ‘ਚ ਹੀ ਬਣਾਇਆ ਗਿਆ ਸੀ। ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਜਿਸ ਸਮੇਂ ਲਈ ਕਾਰਬੂਜੇ ਚੰਡੀਗੜ੍ਹ ਬਣਾ ਰਹੇ ਸਨ, ਉਸੇ ਸਮੇਂ ਇੰਜੀਨੀਅਰ ਐਮ.ਐਚ.ਸਲੋਕਮ ਨੰਗਲ-ਭਾਖੜਾ ਪ੍ਰਾਜੈਕਟ ਬਣਾ ਰਹੇ ਸਨ। ਪਹਿਲਾਂ ਇਹ ਯੋਜਨਾ ਸੀ ਕਿ ਇਹ ਪਹਿਚਾਣ ਚਿੰਨ੍ਹ ਭਾਖੜਾ ਡੈਮ ‘ਤੇ ਲਗਾਇਆ ਜਾਵੇ ਪਰ ਇਹ ਯੋਜਨਾ ਇੰਜੀਨੀਅਰ ਐਮ.ਐਚ.ਸਲੋਕਮ ਨੂੰ ਪਸੰਦ ਨਹੀਂ ਆਈ। ਚੇਤੇ ਰਹੇ ਕਿ ਭਾਖੜਾ ਡੈਮ ਦੇ ਨਿਰਮਾਣ ਸਮੇਂ ਨੰਗਲ ਵਰਕਸ਼ਾਪ ਏਸ਼ੀਆ ਦੀ ਨੰਬਰ ਇੱਕ ਵਰਕਸ਼ਾਪ ਸੀ ਜਿੱਥੇ ਬੰਦੂਕਾਂ ਵੀ ਬਣਦੀਆਂ ਸਨ । ਕੋਰੋਨਾ ਕਹਿਰ ਸਮੇਂ ਇਸ ਵਰਕਸ਼ਾਪ ‘ਚ ਬੰਦ ਪਿਆ ਆਕਸੀਜਨ ਪਲਾਂਟ ਵੀ ਸ਼ੁਰੂ ਕੀਤਾ ਗਿਆ ਸੀ। ਭਾਖੜਾ ਡੈਮ ਦੇ ਨਿਰਮਾਣ ਸਮੇਂ ( 1948-1963) ਇਹ ਬੜੀ ਮਹੱਤਵਪੂਰਨ ਵਰਕਸ਼ਾਪ ਸੀ, ਜਿਸ ਦਾ ਡੈਮ ਨਿਰਮਾਣ ‘ਚ ਅਹਿਮ ਯੋਗਦਾਨ ਸੀ। ਕਦੇ ਇੱਥੇ ਹਜ਼ਾਰਾਂ ਮਜ਼ਦੂਰ ਕੰਮ ਕਰਦੇ ਸਨ ਪਰ ਅੱਜ ਕਬੂਤਰ ਬੋਲਦੇ ਹਨ । ਭਾਜਪਾ ਦੇ ਸਾਬਕਾ ਸਾਂਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਨੰਗਲ ਵਰਕਸ਼ਾਪ ਨੂੰ ਮੁੜ ਚਲਾਉਣ ਬਾਰੇ ਇੱਕ ਚਿੱਠੀ ਲਿਖੀ ਸੀ, ਜਿਸ ਦਾ ਹਾਂ ਪੱਖੀ ਉੱਤਰ ਆਇਆ ਹੈ ।
ਪਿਛਲੀ ਖ਼ਬਰ ਬਿਜਲੀ ਪੁੱਜਣ ਨਾਲ ਆਖ਼ਿਰ 4 ਦਹਾਕਿਆਂ ਦੇ ਲੰਬੇ ਇੰਤਜ਼ਾਰ ਮਗਰੋਂ ‘ਜਗਮਗਾਈ’ ਭੱਦਲ ਦੀ ਪਸ਼ੂ ਡਿਸਪੈਂਸਰੀ ਅਗਲੀ ਖ਼ਬਰ ਜੇਜੋਂ ਤੋਂ ਮਾਹਿਲਪੁਰ ਰੋਡ ਅਤੇ ਨੰਗਲ ਤੋਂ ਗੜ੍ਹਸ਼ੰਕਰ ਰੋਡ ’ਤੇ ਮਾਈਨਿੰਗ ਮਟੀਰੀਅਲ ਲਿਜਾਉਣ ਵਾਲੇ ਟਿੱਪਰ/ਟਰੱਕਾਂ ਦੀ ਆਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।