04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਕੁੰਮਾ ਮਾਸ਼ਕੀ ਸਾਹਿਬ ਪੱਤਣ ਚੱਕ ਢੇਰਾਂ ਵਿਖੇ ਸਥਾਪਨਾ ਦਿਵਸ ਮਨਾਇਆ

ਅਜੀਤ ਡੈਸਕ 18-07-2026
ਘਨੌਲੀ, 17 ਜੁਲਾਈ (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਚੱਕ ਢੇਰਾਂ ਦੇ ਸਤਲੁਜ ਅਤੇ ਸਰਸਾ ਨਦੀ ਦੇ ਪੱਤਣ ‘ਤੇ ਸੁਸ਼ੋਭਿਤ ਇਤਿਹਾਸਿਕ ਗੁਰਦੁਆਰਾ ਕੁੰਮਾ ਮਾਸ਼ਕੀ ਸਾਹਿਬ ਵਿਖੇ ਗੁਰਦੁਆਰੇ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਬੀਬੀ ਚਰਨਜੀਤ ਕੌਰ ਥਲੀ ਵਾਲਿਆਂ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਜਿੱਥੇ ਗੁਰਬਾਣੀ ਕੀਰਤਨ ਨਾਲ ਜੋੜਿਆ ਉੱਥੇ ਹੀ ਇੰਟਰਨੈਸ਼ਨਲ ਢਾਡੀ ਜਥੇ ਭਾਈ ਜਵਾਲਾ ਸਿੰਘ ਪਤੰਗਾਂ ਦੇ ਜਥੇ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਇਸ ਦੌਰਾਨ ਉਚੇਚੇ ਤੌਰ ‘ਤੇ ਇਸ ਅਸਥਾਨ ਦੇ ਖ਼ੋਜੀ ਬਾਬਾ ਸੁਰਿੰਦਰ ਸਿੰਘ ਖਜੂਰਲਾ ਵਾਲੇ ਪਹੁੰਚੇ ਉਨ੍ਹਾਂ ਨੇ ਕਿਹਾ ਕਿ ਸੰਗਤਾਂ ਦੀ ਸਹਿਯੋਗ ਨਾਲ ਇਸ ਅਸਥਾਨ ਦੀ ਖੋਜ ਕੀਤੀ ਗਈ ਸੀ ਤੇ ਅੱਜ ਇਸ ਅਸਥਾਨ ਦਾ ਸਥਾਪਨਾ ਦਿਵਸ ਮਨਾਉਂਦੇ ਹੋਏ। ਸਲਾਨਾ ਸਾਵਣ ਮਹੀਨਾ ਚੜ੍ਹਨ ‘ਤੇ 20 ਵਾ ਸਮਾਗਮ ਕਰਵਾਇਆ ਗਿਆ, ਇਸ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਜਿੱਥੇ ਵੱਖ-ਵੱਖ ਤਰ੍ਹਾਂ ਦੀ ਸੇਵਾ ਕਰਕੇ ਲਾਹਾ ਖੱਟਿਆ ਉੱਥੇ ਹੀ ਸਵੇਰ ਦੇ ਹੀ ਦੂਰ ਦੁਰਾਡੇ ਤੋਂ ਸੰਗਤ ਇਸ ਪਵਿੱਤਰ ਅਸਥਾਨ ‘ਤੇ ਨਤਮਸਤਕ ਹੋਈ। ਸਮਾਗਮ ਦੀ ਸਮਾਪਤੀ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਹਰਬੰਸ ਸਿੰਘ, ਮਾਸਟਰ ਸੁਰਿੰਦਰ ਸਿੰਘ, ਪ੍ਰਿੰਸੀਪਲ ਸਰਬਜੀਤ ਸਿੰਘ, ਅਮਰੀਕ ਸਿੰਘ ਚੱਕ ਢੇਰਾ, ਸਰਪੰਚ ਪਰਮਜੀਤ ਸਿੰਘ ਚੱਕ ਢੇਰਾਂ, ਜਗਦੀਸ਼ ਸਿੰਘ, ਸਰਪੰਚ ਸ਼ਮਸ਼ੇਰ ਸਿੰਘ ਪਤਿਆਲਾ ਗੁਰਸੇਵਕ ਸਿੰਘ ਟੈਂਟ ਹਾਊਸ ਤੇ ਹੋਰ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ ।­
ਪਿਛਲੀ ਖ਼ਬਰ ਰਜਿੰਦਰ ਸਿੰਘ ਰਾਣਾ ਰਾਜਪੂਤ ਵੈੱਲਫੇਅਰ ਬੋਰਡ ਹਲਕਾ ਰੂਪਨਗਰ ਦੇ ਚੇਅਰਮੈਨ ਕੀਤਾ ਨਿਯੁਕਤ ਅਗਲੀ ਖ਼ਬਰ ਡੇਰਾਬੱਸੀ ਦੇ ਵਾ. ਨੰ. 3 ’ਚ ਸਫ਼ਾਈ ਮੁਹਿੰਮ ਨੇ ਫੜੀ ਰਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।