05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਜਲ ਸਪਲਾਈ ਦੀ ਟੈਂਕੀ ਦਾ ਢੱਕਣ ਪਿਛਲੇ ਕਈ ਸਾਲਾਂ ਤੋਂ ਹੋਇਆ ਗ਼ਾਇਬ

ਅਜੀਤ ਡੈਸਕ 18-07-2026
ਲੋਕਾਂ ‘ਚ ਬਿਮਾਰੀਆਂ ਫੈਲਣ ਦਾ ਡਰ ਪੈਦਾ ਹੋਇਆ
ਪੁਰਖਾਲੀ, 17 ਜੁਲਾਈ (ਅੰਮ੍ਰਿਤਪਾਲ ਸਿੰਘ ਬੰਟੀ)- ਇਲਾਕੇ ਦੇ ਪਿੰਡ ਸਿਆਸਤ ਪੁਰ ਵਿਖੇ ਜਲ ਸਪਲਾਈ ਵਿਭਾਗ ਦੀ ਇਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਸ ਕਾਰਨ ਦੋ ਪਿੰਡਾਂ ਦੇ ਲੋਕਾਂ ਅੰਦਰ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ । ਇਸ ਸਬੰਧੀ ਮੇਜਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਸਿਆਸਤ ਪੁਰ ਨੇ ਕਿਹਾ ਕਿ ਉਕਤ ਟੈਂਕੀ ਤੋਂ ਦੋ ਪਿੰਡਾਂ ਸਿਆਸਤ ਪੁਰ ਅਤੇ ਭੱਦਲ ਨੂੰ ਪਾਣੀ ਸਪਲਾਈ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਣੀ ਵਾਲੀ ਟੈਂਕੀ ਦੀ ਕਦੇ ਵੀ ਸਾਫ਼ ਸਫ਼ਾਈ ਨਹੀਂ ਕੀਤੀ ਜਾਂਦੀ । ਉਨ੍ਹਾਂ ਕਿਹਾ ਕਿ ਟੈਂਕੀ ਦੇ ਢੱਕਣ ਟੁੱਟੇ ਨੂੰ ਕਾਫੀ ਸਮਾਂ ਹੋ ਗਿਆ ਹੈ, ਪਰ ਸਬੰਧਿਤ ਜ਼ਿੰਮੇਵਾਰ ਲੋਕਾਂ ਨੂੰ ਟੈਂਕੀ ਦਾ ਢੱਕਣ ਠੀਕ ਨਹੀਂ ਕਰਵਾਇਆ ਨਾ ਨਵਾਂ ਢੱਕਣ ਲਗਾਇਆ। ਉਨ੍ਹਾਂ ਕਿਹਾ ਦੋ ਪਿੰਡਾਂ ਨੂੰ ਅਣਢਕਿਆਂ ਪਾਣੀ ਸਪਲਾਈ ਹੋਣ ਕਾਰਨ ਪਿੰਡਾਂ ਦੇ ਲੋਕਾਂ ਅੰਦਰ ਡਰ ਫੈਲਿਆ ਹੋਇਆ ਹੈ ਅਤੇ ਲੋਕ ਡਰ ਡਰ ਕੇ ਪਾਣੀ ਦੇ ਘੁੱਟ ਭਰਨ ਦੇ ਲਈ ਮਜਬੂਰ ਹਨ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਜਲ ਸਪਲਾਈ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਟੈਂਕੀ ਉੱਪਰ ਨਵਾਂ ਅਤੇ ਮਜ਼ਬੂਤ ਲੋਹੇ ਦਾ ਢੱਕਣ/ਜਾਲੀ ਲਗਾਈ ਜਾਵੇ ਅਤੇ ਟੈਂਕੀ ਦੀ ਅੰਦਰੋਂ ਚੰਗੀ ਤਰ੍ਹਾਂ ਸਫ਼ਾਈ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਸਾਫ਼ ਅਤੇ ਸ਼ੁੱਧ ਪੀਣ ਵਾਲਾ ਪਾਣੀ ਮਿਲ ਸਕੇ। ਜਦੋਂ ਇਸ ਸਬੰਧੀ ਸਬੰਧਿਤ ਜੇ ਈ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਪਿੰਡ ਦੇ ਸਰਪੰਚ ਦੀ ਡਿਊਟੀ ਲਗਾ ਦਿੱਤੀ ਗਈ ਹੈ ਉਨ੍ਹਾਂ ਦੱਸਿਆ ਕਿ ਕੱਲ੍ਹ ਨੂੰ ਵਾਟਰ ਸਪਲਾਈ ਵਿਖੇ ਨਵੀਂ ਜਾਲੀ ਲਗਾ ਦਿੱਤੀ ਜਾਵੇਗੀ ਤੇ ਟੈਂਕੀ ਦੀ ਸਫ਼ਾਈ ਕਰਵਾ ਕੇ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇਗਾ।
ਪਿਛਲੀ ਖ਼ਬਰ ਸਿਰ ਵੱਢ ਕੇ ਕਤਲ ਕਰਨ ਦੇ ਮਾਮਲੇ ’ਚ ਜਗੀਰ ਸਿੰਘ ਦੋਸ਼ੀ ਕਰਾਰ, ਦੋ ਬਰੀ ਅਗਲੀ ਖ਼ਬਰ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਵਲੋਂ ਖ਼ਾਲਸਾ ਕਾਲਜ ਦੇ 116 ਵਿਦਿਆਰਥੀਆਂ ਨੂੰ ਦਿੱਤੀ ਗਈ 37 ਲੱਖ ਰੁਪਏ ਦੀ ਵਜ਼ੀਫ਼ਾ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।