07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਬੇਲਾ ਫਾਰਮੇਸੀ ਕਾਲਜ ਵਿਖੇ ਹਫ਼ਤਾ ਭਰ ਚੱਲਣ ਵਾਲੇ ਓਰੀਐਂਟੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ

ਅਜੀਤ ਡੈਸਕ 15-07-2026
ਬੇਲਾ, 14 ਜੁਲਾਈ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ (ਸਵੈ-ਸ਼ਾਸਿਤ ਕਾਲਜ), ਬੇਲਾ ਵਿਖੇ ਬੀ.ਫਾਰਮੇਸੀ ਅਤੇ ਬੀ.ਐਸ.ਸੀ. ਮੈਡੀਕਲ ਲੈਬਾਰਟਰੀ ਸਾਇੰਸ ਦੇ ਨਵੇਂ ਵਿਦਿਆਰਥੀਆਂ ਲਈ 13 ਤੋਂ 17 ਜੁਲਾਈ ਤੱਕ ਹਫ਼ਤਾ ਭਰ ਚੱਲਣ ਵਾਲੇ ਓਰੀਐਂਟੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਪ੍ਰੋਗਰਾਮ ਦਾ ਆਗਾਜ਼ ਰਵਾਇਤੀ ਦੀਪ ਪ੍ਰਜਵੱਲਨ ਨਾਲ ਡਾਇਰੈਕਟਰ ਡਾ. (ਪ੍ਰੋ.) ਸਲੇਸ਼ ਸ਼ਰਮਾ, ਡਾ. (ਪ੍ਰੋ.) ਸਤਨਾਮ ਸਿੰਘ, ਡਾ. ਅਜੈ ਸਿੰਘ ਕੁਸ਼ਵਾਹ ਅਤੇ ਡਾ. ਸੁਮਨ ਲਤਾ ਦੀ ਹਾਜ਼ਰੀ ਵਿਚ ਕੀਤਾ ਗਿਆ। ਡਾ. (ਪ੍ਰੋ.) ਸਤਨਾਮ ਸਿੰਘ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ, ਜਦਕਿ ਡਾ. (ਪ੍ਰੋ.) ਸ਼ੈਲੇਸ਼ ਸ਼ਰਮਾ ਨੇ ਸੰਸਥਾ ਦੀ ਸ਼ਾਨਦਾਰ ਵਿਰਾਸਤ ਅਤੇ ਫਾਰਮੇਸੀ ਵਿਚ ਕਰੀਅਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਫਾਰਮਾਸਿਊਟਿਕਸ ਵਿਭਾਗ ਅਤੇ ਡਰੱਗ ਡੋਸੇਜ ਫਾਰਮਜ਼ ਮਿਊਜ਼ੀਅਮ ਦਾ ਦੌਰਾ ਕੀਤਾ, ਜਿੱਥੇ ਡਾ. ਗੁਰਜੀਤ ਸਿੰਘ ਅਤੇ ਪ੍ਰੋ. ਨੇਹਾ ਸ਼ਰਮਾ ਨੇ ਆਧੁਨਿਕ ਖੋਜ ਤਕਨੀਕਾਂ ਨਾਲ ਜਾਣੂ ਕਰਵਾਇਆ। ‘’ਟੈੱਲ ਯੋਰ ਸਟੋਰੀ’’ ਸੈਸ਼ਨ ਪ੍ਰੋ. ਰਮਨਜੀਤ ਕੌਰ ਅਤੇ ਪ੍ਰੋ. ਪੂਜਾ ਦੇਵੀ ਵਲੋਂ ਕਰਵਾਇਆ ਗਿਆ। ਪ੍ਰੋਗਰਾਮ ਦੇ ਸਫਲ ਆਯੋਜਨ ਵਿਚ ਡਾ. ਨਵਜੋਤ ਕੌਰ, ਡਾ. ਅਭਿਲਾਸ਼ ਰਾਇ, ਪ੍ਰੋ. ਰਵੀਨਾ, ਪ੍ਰੋ. ਸੰਦੀਪ ਕੌਰ, ਪਰਦੀਪ ਸਿੰਘ ਤੇ ਵਿਕਰਮਜੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਨਾਲ ਰੂਪਨਗਰ ’ਚ ਲੱਗੇ ਗੰਦਗੀ ਦੇ ਅੰਬਾਰ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਕਾਈਨੌਰ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।