07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਭਾਜਪਾ ਆਗੂ ਪਰਾਸ਼ਰ ‘ਭਾਰਤ ਤਿੱਬਤ ਸਹਿਯੋਗ ਮੰਚ’ ਦੇ ਜਨਰਲ ਸਕੱਤਰ ਚੁਣੇ

ਅਜੀਤ ਡੈਸਕ 15-07-2026
ਸ੍ਰੀ ਅਨੰਦਪੁਰ ਸਾਹਿਬ, 14 ਜੁਲਾਈ (ਜੇ ਐਸ ਨਿੱਕੂਵਾਲ)-ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੀਨੀਅਰ ਪ੍ਰਚਾਰਕ ਤੇ ਭਾਰਤ ਤਿੱਬਤ ਸਹਿਯੋਗ ਮੰਚ ਦੇ ਸਰਪ੍ਰਸਤ ਇੰਦ੍ਰੇਸ਼ ਕੁਮਾਰ ਦੀਆਂ ਦੇਸ਼-ਵਿਆਪੀ ਲੋਕ-ਹਿਤ ਨੀਤੀਆਂ ‘ਤੇ ਚੱਲਦਿਆਂ, ਮੰਚ ਦੇ (ਕੌਮੀ ਜਨਰਲ ਸਕੱਤਰ ਪੰਕਜ ਗੋਇਲ ਤੇ ਪੰਜਾਬ ਪ੍ਰਧਾਨ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਸੰਗਠਨ ਦਾ ਵਿਸਥਾਰ ਕਰਦੇ ਹੋਏ, ਇਲਾਕੇ ਦੇ ਨੌਜਵਾਨ ਭਾਜਪਾ ਆਗੂ ਬਲਰਾਮ ਪਰਾਸ਼ਰ ਨੂੰ ਭਾਰਤ ਤਿੱਬਤ ਸਹਿਯੋਗ ਮੰਚ’ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।ਆਪਣੀ ਨਿਯੁਕਤੀ ਤੋਂ ਨਵ-ਨਿਯੁਕਤ ਪੰਜਾਬ ਜਨਰਲ ਸਕੱਤਰ ਬਲਰਾਮ ਪਰਾਸ਼ਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੰਚ ਉਦੇਸ਼ ਤਿੱਬਤ ਦੀ ਚੀਨ ਦੇ ਨਾਜਾਇਜ਼ ਕਬਜ਼ੇ ਤੋਂ ਮੁਕਤ ਕਰਵਾਉਣ, ਭਾਰਤ ਦੀਆਂ ਸਰਹੱਦਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸਮਾਜਿਕ ਵਰਤਾਰੇ ਨੂੰ ਇੱਕ ਸਕਾਰਾਤਮਿਕ ਤੇ ਸਹੀ ਦਿਸ਼ਾ ਦੇਣਾ ਹੈ। ਜਿਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਵੱਡੀ ਗਿਣਤੀ ਭਾਜਪਾ ਆਗੂਆਂ ਅਤੇ ਇਲਾਕਾ ਵਾਸੀਆਂ ਵਲੋਂ ਉਨ੍ਹਾਂ ਦੀ ਨਿਯੁਕਤੀ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਪਿਛਲੀ ਖ਼ਬਰ ਮੂਸਾਪੁਰ ਤੋਂ ਬੜਵਾ, ਸਸਕੋਰ ਸੜਕ ਦਾ ਵਿਧਾਇਕ ਚੱਢਾ ਤੇ ਮਹੰਤ ਬਾਬਾ ਉਮੇਦ ਗਿਰੀ ਨੇ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਵੱਖ-ਵੱਖ ਕੋਰਸਾਂ ਵਿਚ ਉੱਤਮ ਕਾਰਗੁਜ਼ਾਰੀ ਵਾਲੀਆਂ ਵਿਦਿਆਰਥਣਾਂ ਸਰਕਾਰੀ ਕਾਲਜ ਰੂਪਨਗਰ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।