07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ਅਜੀਤ ਡੈਸਕ 14-07-2026
ਨੂਰਪੁਰ ਬੇਦੀ, 13 ਜੁਲਾਈ (ਵਿੰਦਰਪਾਲ ਝਾਂਡੀਆਂ)- ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਬਲਾਕ ਨੂਰਪੁਰ ਬੇਦੀ ਦੀ ਮੀਟਿੰਗ ਅਮਰੀਕ ਸਿੰਘ ਸਮੀਰੋਵਾਲ ਦੀ ਪ੍ਰਧਾਨਗੀ ਹੇਠ ਨੂਰਪੁਰ ਬੇਦੀ ਵਿਖੇ ਸਥਿਤ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਹੋਈ । ਮੀਟਿੰਗ ਵਿਚ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਮੈਂਬਰਾਂ ਨੇ ਭਾਗ ਲਿਆ। ਇਸ ਮੌਕੇ ਐਸੋਸੀਏਸ਼ਨ ਦੇ ਆਗੂਆਂ ਵਲੋਂ ਵੱਖ-ਵੱਖ ਮਸਲਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਜਨਰਲ ਸਕੱਤਰ ਸਤਪਾਲ ਸਸਕੌਰ ਬਲਵੀਰ ਸਿੰਘ ਧਾਂਦਲੀ, ਬਲਵੀਰ ਚੰਦ ਝਿੰਜੜੀ ਤੇ ਮਾਸਟਰ ਗੁਰਨੈਬ ਸਿੰਘ ਨੇ ਸਾਂਝੇ ਤੌਰ ਤੇ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਦਾ 18 ਫ਼ੀਸਦੀ ਡੀ. ਏ. ਦਿੱਤਾ ਜਾਵੇ, ਡੀ.ਏ. ਦਾ ਏਰੀਅਲ ਦਿੱਤਾ ਜਾਵੇ, ਪੇ ਕਮਿਸ਼ਨ ਦਾ ਸਾਢੇ 5 ਸਾਲਾਂ ਦਾ ਏਰੀਅਲ ਦਿੱਤਾ ਜਾਵੇ, 2.59 ਫੈਕਟਰ ਲਾਗੂ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ , ਲੀਵ ਇਨ ਕੈਸ਼ਮੈਂਟ ਤੇ ਠੇਕਾ ਤੇ ਆਊਟਸੋਰਸ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, 1-1-2026 ਤੋਂ 7ਵਾਂ ਪੇ ਕਮਿਸ਼ਨ ਬਿਠਾਇਆ ਜਾਵੇ। ਕਰਮ ਸਿੰਘ ਜੇਤੇਵਾਲ, ਬਾਬੂ ਹੁਸਨ ਚੰਦ ਮਠਾਣ, ਮਾਸਟਰ ਨੰਦ ਸਿੰਘ ਅਤੇ ਮਾਸਟਰ ਦਰਸ਼ਨ ਸਿੰਘ ਨੇ ਸਾਂਝੇ ਤੌਰ ’ਤੇ ਸਰਕਾਰ ਨੂੰ ਤਾੜਨਾ ਕਰਦਿਆ ਕਿਹਾ ਕਿ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਮੰਨੀਆਂ ਜਾਣ, ਜੇਕਰ ਸਰਕਾਰ ਨੇ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਤਾਂ ਪੰਜਾਬ ਦੇ ਸਾਂਝਾ ਫਰੰਟ ਵਲੋਂ 7 ਅਗਸਤ ਨੂੰ ਚੰਡੀਗੜ੍ਹ ਵਿਧਾਨ ਸਭਾ ਵੱਲ ਵਿਸ਼ਾਲ ਰੋਸ ਮਾਰਚ ਕੀਤਾ ਜਾਵੇਗਾ। ਇਸ ਮਾਰਚ ਵਿਚ ਨੂਰਪੁਰ ਬੇਦੀ ਤੋਂ ਪੈਨਸ਼ਨਰ ਇਕ ਬੱਸ ਲੈ ਕੇ ਚੰਡੀਗੜ੍ਹ ਧਰਨੇ ਵਿਚ ਸ਼ਮੂਲੀਅਤ ਕਰਨਗੇ। ਇਸ ਮੌਕੇ ਰਾਮ ਸਰੂਪ ਟੱਪਰੀਆਂ, ਮਾਸਟਰ ਸੁਰਿੰਦਰ ਸਿੰਘ, ਮਾਸਟਰ ਨੰਦ ਸਿੰਘ, ਰਾਮ ਕ੍ਰਿਸ਼ਨ ਖੇੜੀ, ਬਾਬੂ ਕਰਮ ਚੰਦ, ਹੁਸਨ ਲਾਲ, ਦਲਜੀਤ ਸਿੰਘ ਰਾਜ ਕੁਮਾਰ, ਬਾਬੂ ਭਜਨ ਸਿੰਘ, ਹਰਦੇਵ ਸਿੰਘ, ਮਾ. ਰਾਮ ਸਿੰਘ, ਮਦਨ ਮੋਹਨ, ਜੋਗਾ ਸਿੰਘ, ਹਰਵਿੰਦਰ ਸਿੰਘ, ਗੁਰਨਾਮ ਸਿੰਘ ਚਨੋਲੀ ਤੇ ਡਾ. ਸੁਰਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਕਿਯੂ (ਕਾਦੀਆਂ) ਦੀ ਮੀਟਿੰਗ ਹੋਈ ਅਗਲੀ ਖ਼ਬਰ ਸੇਫ ਸਕੂਲ ਵਾਹਨ ਪਾਲਿਸੀ ਤਹਿਤ 26 ਸਕੂਲੀ ਬੱਸਾਂ ਦੀ ਜਾਂਚ, 4 ਦੇ ਚਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।