07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਮੁੱਖ ਮੰਤਰੀ ਤੀਰਥ ਯਾਤਰਾ ਦੇ ਯਾਤਰੂਆਂ ਦੀ ਸਹਲੂਤ ਲਈ ਬਣਾਈ ਟੈਂਟ ਸਿਟੀ ਨੂੰ ਲੱਗੀ ਅੱਗ

ਅਜੀਤ ਡੈਸਕ 14-07-2026
ਸ੍ਰੀ ਅਨੰਦਪੁਰ ਸਾਹਿਬ, 13 ਜੁਲਾਈ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ ਨੇੜਲੇ ਪਿੰਡ ਅਗੰਮਪੁਰ ਵਿਖੇ ਸ੍ਰੀ ਅਨੰਦਪੁਰ ਸਾਹਿਬ ਗੜਸੰਕਰ ਮੁੱਖ ਮਾਰਗ ਦੇ ਨਾਲ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਦੇ ਯਾਤਰੂਆਂ ਦੀ ਰਿਹਾਇਸੀ ਸਹੂਲਤ ਲਈ ਸਥਾਪਤ ਕੀਤੀ ਆਰਜੀ ਟੈਂਟ ਸਿਟੀ ਵਿਖੇ ਬਿਜਲੀ ਦੇ ਸਾਰਟ ਸਰਕਟ ਕਾਰਨ ਅਚਾਨਕ ਅੱਗ ਲੱਗ ਜਾਣ ਨਾਲ ਲੱਖਾਂ ਰੂਪਏ ਦਾ ਨੁਕਸਾਨ ਹੋਣ ਦੀ ਘਟਨਾ ਵਾਪਰ ਗਈ। ਵਾਪਰ ਉਕਤ ਘਟਨਾ ਨਾਲ ਕਰੀਬ 250 ਟੈਂਟ ਵਾਲੀ ਇਸ ਟੈਂਟ ਸਿਟੀ ਦੇ 13 ਟੈਂਟ ਸੜਕੇ ਸੁਆਹ ਹੋ ਗਏ। ਘਟਨਾ ਮੌਕੇ ਯਾਤਰੂਆਂ ਦੇ ਚਲੇ ਜਾਣ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਘਟਨਾ ਸਥਾਨ ’ਤੇ ਪ੍ਰਾਪਤ ਵੇਰਵਿਆਂ ਅਨੁਸਾਰ ਅੱਜ ਪਿੰਡ ਅਗੰਮਪੁਰ ਵਿਖੇ ਜੀਨੇਥ ਈਕੋ ਰਿਜੋਰਟ ਦਿੱਲੀ ਦੀ ਕੰਪਨੀ ਵਾਲੀ ਇਸ ਟੈਂਟ ਸਿਟੀ ’ਚ ਸਵੇਰੇ ਕਰੀਬ 9 ਵਜੇ ਉਦੋਂ ਅੱਗ ਲੱਗ ਗਈ ਜਦੋਂ ਪਿਛਲੀ ਰਾਤ ਦੇ ਆਏ ਜਿਆਦਤਰ ਯਾਤਰੂ ਆਪਣੀਆਂ ਆਪਣੀਆਂ ਬੱਸਾਂ ’ਚ ਸਵਾਰ ਹੋ ਕੇ ਨਿਕਲੇ ਹੀ ਸਨ ਕਿ ਟੈਂਟ ਸਿਟੀ ਦੇ ਵਿਚਕਾਰਲੇ ਟੈਂਟ ਤੋਂ ਅਚਾਨਕ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈ। ਪ੍ਰਤੱਖ ਦਰਸੀਆਂ ਦਾ ਕਹਿਣਾ ਹੈ ਕਿ ਅੱਗ ਐਨੀ ਭਿਆਨਕ ਸੀ ਕਿ ਦੇਖਦੇ ਦੇਖਦੇ ਅੱਗ ਨੇ ਲਾਗਲੇ ਟੈਂਟਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਮੌਕੇ ’ਤੇ ਘਟਨਾ ਸਥਾਨ ਉਪ ਮੰਡਲ ਮੈਜਿਸਟੇ੍ਰਟ ਸੁਖਪਾਲ ਸਿੰਘ ਤੇ ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਜਸਵਿੰਦਰ ਕੌਰ ਨੇ ਘਟਨਾ ਦਾ ਜਾਇਜਾ ਲਿਆ ਅਤੇ ਕਿਹਾ ਕਿ ਵਾਪਰੀ ਮੰਦਭਾਗੀ ਘਟਨਾ ਦੀ ਜਾਂਚ ਕਰਵਾਈ ਜਾਵੇਗੀ ਅਤੇ ਅਗਾਂਹ ਤੋਂ ਅਜਿਹੀ ਘਟਨਾ ਨਾ ਵਾਪਰੇ ਲਈ ਢੁਕਵੇਂ ਪ੍ਰਬੰਧ ਕੀਤੇ ਜਾਣਗੇ। ਘਟਨਾ ਸੰਬੰਧੀ ਆਈ.ਟੀ.ਆਈ. ਦੇ ਪ੍ਰਿੰ. ਗੁਰਵਿੰਦਰ ਸਿੰਘ ਬੰਗਾ ਨੇ ਦੱਸਿਆ ਕਿ ਅੱਗ ਨੂੰ ਕਾਬੂ ਕਰਨ ਲਈ ਉਨ੍ਹਾਂ ਨੇ ਆਪਣੀ ਸੰਸਥਾ ਦੇ ਅੱਗ ਬਝਾਊ ਯੰਤਰਾਂ ਦੀ ਵਰਤੋਂ ਵੀ ਕੀਤੀ ।
ਪਿਛਲੀ ਖ਼ਬਰ ਬੀ. ਡੀ. ਪੀ. ਓ. ਦਫ਼ਤਰ ਮੂਹਰੇ ਨਰੇਗਾ ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਕੋਵਿਡ ਤੋਂ ਬਾਅਦ ਐਕਸਿਸ ਮੈਕਸ ਲਾਈਫ ਦੇ ਗਾਹਕਾਂ ਦੀ ਗਿਣਤੀ ’ਚ 34 ਫ਼ੀਸਦੀ ਵਾਧਾ- ਸੁਮਿਤ ਮਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।