07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਏ.ਐਸ.ਆਈ. ਹਰਜੀਤ ਸਿੰਘ ਮੂਸਾਪੁਰ ਨੂੰ ਸਦਮਾ, ਭੈਣ ਦਾ ਦਿਹਾਂਤ

ਅਜੀਤ ਡੈਸਕ 12-07-2026
ਨੂਰਪੁਰ ਬੇਦੀ, 11 ਜੁਲਾਈ (ਹਰਦੀਪ ਸਿੰਘ ਢੀਂਡਸਾ)-ਪੰਜਾਬ ਪੁਲਿਸ ਤੋ ਸੇਵਾ ਮੁਕਤ ਏ.ਐਸ.ਆਈ ਹਰਜੀਤ ਸਿੰਘ ਮੂਸਾਪੁਰ ਅਤੇ ਜਸਵਿੰਦਰ ਸਿੰਘ ਮੂਸਾਪੁਰ ਨੂੰ ਉਸ ਵਕਤ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਭੈਣ ਸਰਦਾਰਨੀ ਜਾਗੀਰ ਕੌਰ ਪਤਨੀ ਨੰਬਰਦਾਰ ਮਹਿੰਦਰ ਸਿੰਘ ਮਜਾਰੀ ਦੀ ਬੀਤੇ ਦਿਨੀ ਮੌਤ ਹੋ ਗਈ। ਇਹਨਾਂ ਦੀ ਮੌਤ ’ਤੇ ਸਾ.ਸਰਪੰਚ ਬਲਦੇਵ ਸਿੰਘ ਮੂਸਾਪੁਰ, ਹਰਪਾਲ ਸਿੰਘ ਸੇਵਾ ਮੁਕਤ ਡਿਪਟੀ ਡਾਇਰੈਕਟਰ ਖੇਤੀਬਾੜੀ, ਨੰਬਰਦਾਰ ਜੀਵਨ ਸਿੰਘ, ਮਾ.ਭਾਗ ਸਿੰਘ, ਕੁਲਵੰਤ ਸਿੰਘ ਫ਼ੌਜੀ, ਸੂਬੇਦਾਰ ਮੋਹਣ ਸਿੰਘ, ਗੁਰਭਾਗ ਸਿੰਘ ਮਜਾਰੀ, ਸੁਖਦੇਵ ਸਿੰਘ ਸਰਪੰਚ ਖਾਨਪੁਰ, ਜਸਵਿੰਦਰ ਕੌਰ ਸਰਪੰਚ ਮੂਸਾਪੁਰ, ਸੋਹਨ ਸਿੰਘ ਸਰਪੰਚ ਫੂਕਾਪੁਰ, ਕੇਸਰ ਸਿੰਘ ਮੂਸਾਪੁਰ ਪੰਪ ਵਾਲੇ ਅਤੇ ਮਹਿੰਦਰ ਸਿੰਘ ਕੰਗ ਸਰਪੰਚ ਕੁੰਭੇਵਾਲ ਆਦਿ ਨੇ ਇਹਨਾਂ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ।
ਪਿਛਲੀ ਖ਼ਬਰ ਚੋਰ ਨੂੰ ਰੰਗੇ ਹੱਥੀਂ ਕਾਬੂ ਕਰਕੇ ਨੂਰਪੁਰ ਬੇਦੀ ਪੁਲਿਸ ਹਵਾਲੇ ਕੀਤਾ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਪਿੰਡ ਗੰਭੀਰਪੁਰ ਤੋਂ ਜਥਾ ਅੰਮ੍ਰਿਤਸਰ ਲਈ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।