28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਭਗਵਾਨ ਦੇ ਨਾਮ ਦਾ ਸਿਮਰਨ ਮਨ ਨੂੰ ਸ਼ਾਂਤੀ ਪ੍ਰਦਾਨ ਕਰਨ ’ਚ ਸਹਾਈ- ਆਚਾਰੀਆ ਵਿਭੀਸ਼ਨ ਸ਼ਾਸਤਰੀ

ਅਜੀਤ ਡੈਸਕ 07-07-2026
ਨੂਰਪੁਰ ਬੇਦੀ, 6 ਜੁਲਾਈ (ਰਾਜੇਸ਼ ਚੌਧਰੀ ਤਖਤਗੜ੍ਹ)-ਪਿੰਡ ਭੋਲੇਵਾਲ ਸਥਿਤ ਡੇਰਾ ਗੁਲਾਬ ਸ਼ਾਹੀ ਵਿਖੇ ਸਵਾਮੀ ਸ਼ਾਂਤੀਨੰਦ ਜੀ ਦੀ 46ਵੀਂ ਬਰਸੀ ਦੇ ਸਬੰਧ ਵਿਚ ਮੁੱਖ ਗੱਦੀਨਸ਼ੀਨ ਸਵਾਮੀ ਜਗਿਆਸਾ ਨੰਦ ਅਤੇ ਮੁੱਖ ਸੰਚਾਲਕ ਗੀਤਾ ਬਾਈ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਕਥਾ ਵਾਚਕ ਆਚਾਰੀਆ ਵਿਭੀਸ਼ਨ ਸ਼ਾਸਤਰੀ ਨੇ ਆਪਣੇ ਪ੍ਰਵਚਨਾਂ ਦੌਰਾਨ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਦਾ ਬ੍ਰਿੰਦਾਵਨ ਅਤੇ ਉੱਥੋਂ ਦੇ ਗਵਾਲੇ ਦੌਸਤਾਂ, ਗੋਪੀਆਂ ਅਤੇ ਬ੍ਰਿਜ ਵਾਸੀਆਂ ਨਾਲ ਅਥਾਹ ਪ੍ਰੇਮ ਸਾਨੂੰ ਨਿਰਸੁਆਰਥ ਭਗਤੀ ਦਾ ਸੰਦੇਸ਼ ਦਿੰਦਾ ਹੈ। ਉਨਾਂ ਕਿਹਾ ਕਿ ਸੱਚਾ ਪ੍ਰੇਮ ਅਤੇ ਭਗਤੀ ਕਦੇ ਵੀ ਦੂਰੀ ਜਾਂ ਸਮੇਂ ਨਾਲ ਘੱਟ ਨਹੀਂ ਹੁੰਦੇ। ਮਨੁੱਖ ਨੂੰ ਆਪਣੇ ਜੀਵਨ ਵਿਚ ਪ੍ਰਭੂ ਨਾਲ ਅਟੁੱਟ ਪ੍ਰੇਮ ਜੋੜਨਾ ਚਾਹੀਦਾ ਹੈ। ਭਗਵਾਨ ਦੇ ਨਾਮ ਦਾ ਸਿਮਰਨ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ ਅਤੇ ਜੀਵਨ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਤਾਕਤ ਬਖ਼ਸ਼ਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀਮਦ ਭਾਗਵਤ ਕਥਾ ਮਨੁੱਖ ਨੂੰ ਲੋਭ, ਕ੍ਰੋਧ, ਮੋਹ ਅਤੇ ਹੰਕਾਰ ਵਰਗੀਆਂ ਬੁਰਾਈਆਂ ਤੋਂ ਦੂਰ ਰਹਿ ਕੇ ਪ੍ਰੇਮ, ਦਇਆ, ਸਹਿਣਸ਼ੀਲਤਾ ਅਤੇ ਸਦਾਚਾਰ ਵਾਲਾ ਜੀਵਨ ਜੀਊਣ ਦੀ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਸੰਗਤਾਂ ਨੂੰ ਮਾਤਾ-ਪਿਤਾ ਦੀ ਸੇਵਾ, ਗੁਰੂਆਂ ਦਾ ਸਤਿਕਾਰ ਅਤੇ ਲੋੜਵੰਦਾਂ ਦੀ ਮਦਦ ਕਰਨ ਦੇ ਨਾਲ-ਨਾਲ ਰੋਜ਼ਾਨਾ ਕੁੱਝ ਸਮਾਂ ਪ੍ਰਭੂ ਦੇ ਨਾਮ ਸਿਮਰਨ ਕਰਨ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਚੌਧਰੀ ਹੁਸਨ ਲਾਲ ਬੀ. ਐੱਸ. ਐੱਨ. ਐੱਲ. ਪੰਜਾਬ ਦੀ ਟੈਲੀਕਾਮ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਨਿਯੁਕਤ ਅਗਲੀ ਖ਼ਬਰ ਵਿਧਾਇਕ ਚੱਢਾ ਨੇ 1.85 ਕਰੋੜ ਰੁਪਏ ਦੀ ਲਾਗਤ ਨਾਲ ਹਾਈ ਲੈਵਲ ਪੁਲ ਦੇ ਨਿਰਮਾਣ ਦਾ ਰੱਖਿਆ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।