28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸਵਰਾਜ ਮਾਜ਼ਦਾ ਪ੍ਰਬੰਧਕਾਂ ਵਲੋਂ ਡਰਾਈਵਰਾਂ ਦੀਆਂ ਮੰਗਾਂ ਮੰਨੀਆਂ-ਰੋੜੀ

ਅਜੀਤ ਡੈਸਕ 07-07-2026
ਰੂਪਨਗਰ, 6 ਜੁਲਾਈ (ਗੁਰਪ੍ਰੀਤ ਸਿੰਘ ਹੁੰਦਲ)-ਸਵਰਾਜ ਮਾਜਦਾ ਕੰਟ੍ਰੈਕਟ ਡਰਾਈਵਰ ਵਰਕਰਜ਼ ਯੂਨੀਅਨ ਸੀਟੂ ਵਲੋਂ ਮੰਗਾਂ ਦੇ ਹੱਕ ’ਚ ਰੈਲੀ ਕੀਤੀ ਗਈ। ਆਪਣੀਆਂ ਮਨਵਾਉਣ ਤੇ ਕੀਤੀ ਗਈ ਜਿੱਤ ਰੈਲੀ। ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਸੀਟੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਮਹਾਂ ਸਿੰਘ ਰੋੜੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਲੰਮੇ ਸਮੇਂ ਤੋਂ ਡਰਾਇਵਰ ਸਾਥੀਆਂ ਵਲੋਂ ਲੜੇ ਗਏ ਸੰਘਰਸ ਤੋਂ ਬਾਅਦ ਮੈਨੇਜੇਮੈਂਟ ਅਤੇ ਯੂਨੀਅਨ ਵਿਚਕਾਰ ਕੁੱਝ ਮੁੱਦਿਆਂ ਤੇ ਹੀ ਸਮਝੋਤਾਂ ਹੋਇਆ ਹੈ, ਉਨ੍ਹਾ ਕੰਪਨੀ ਪ੍ਰਬੰਧਕਾਂ ਤੋਂ ਮੰਗ ਕਰਦੇ ਹੋਏ ਕਿਹਾ ਕਿ ਰਹਿੰਦੀਆਂ ਮੰਗਾਂ ਮੁੱਦਿਆਂ ਤੇ ਗੱਲਬਾਤ ਕਰਕੇ ਜਲਦੀ ਹੱਲ ਕੀਤਾ ਜਾਵੇ ਅਤੇ ਸਮਝੋਤੇ ਨੂੰ ਅਮਲੀ ਰੂਪ ਵਿਚ ਦਿੱਤਾ ਜਾਵੇ। ਕਾਮਰੇਡ ਰੋੜੀ ਨੇ ਕਿਹਾ ਕਿ ਆਪਣੀਆਂ ਮੰਗਾਂ ਦੇ ਨਾਲ ਨਾਲ ਸਾਂਝੀਆਂ ਮੰਗਾਂ ਲਈ ਵੀ ਸੰਘਰਸ਼ ਲਈ ਤੱਤਪਰ ਰਿਹਾ ਕਰੋ।
ਕਾਰਮੇਡ ਬਾਗੀ ਨੇ ਅੱਗੇ ਕਿਹਾ ਕਿ ਮਜਦੂਰ ਕਿਸਾਨਾਂ ਦੀਆਂ ਸਾਂਝੀਆ ਮੰਗਾਂ ਸਬੰਧੀ ਮਿਤੀ 8 ਜੁਲਾਈ ਨੁੰ ਬਲਾਚੋਰ ਐਸ.ਡੀ.ਐਮ. ਰਾਹੀਂ ਪੰਜਾਬ ਸਰਕਾਰ ਨੁੰ ਮੰਗ ਪੱਤਰ ਦਿੱਤਾ ਜਾਣਾ ਹੈ। ਇਸ ਲਈ ਯੂਨੀਅਨ ਆਗੂ ਸਮਾਂ ਕੱਢ ਕੇ ਬਲਾਚੋਰ ਪਹੁੰਚਣ। ਇਸ ਰੈਲੀ ਦੀ ਪ੍ਰਧਾਨਗੀ ਯੂਨੀਅਨ ਦੇ ਪ੍ਰਧਾਨ ਸਾਥੀ ਸਰਬਜੀਤ ਸਿੰਘ ਨੇ ਕੀਤੀ। ਰੈਲੀ ਨੂੰ ਹੋਰਨਾਂ ਤੋਂ ਇਲਾਵਾ ਯੂਨੀਅਨ ਦੇ ਜਨਰਲ ਸਕੱਤਰ ਸਾਥੀ ਪਰਮਿੰਦਰ ਸਿੰਘ ਕੰਗ, ਯੂਨੀਅਨ ਦੇ ਵਿੱਤ ਸਕੱਤਰ ਸਾਥੀ ਸਰਬਜੀਤ ਸਿੰਘ ਭੋਜੇਮਾਜਰਾ, ਸਾਥੀ ਨਿਰਮਲ ਸਿੰਘ, ਸਾਥੀ ਗੁਰਜੀਤ ਸਿੰਘ, ਸਾਥੀ ਮੇਜਰ ਸਿੰਘ ਠੋਣਾ ਨੇ ਵੀ ਵਿਚਾਰ ਪੇਸ਼ ਕੀਤੇ।
ਪਿਛਲੀ ਖ਼ਬਰ ‘ਫੈਪ’ ਵਲੋਂ ਸਕੂਲਾਂ ’ਚ ਮਿਸ਼ਨ ਹਰਿਆਲੀ-2026 ਦੀ ਸ਼ੁਰੂਆਤ ਅਗਲੀ ਖ਼ਬਰ ਵਿਧਾਇਕ ਐਡਵੋਕੇਟ ਚੱਢਾ ਨੇ ਖੱਡ ਬਠਲੌਰ ਲਿੰਕ ਸੜਕ ਤੇ ਪੁਲੀ ਦੇ ਨਿਰਮਾਣ ਕਾਰਜਾਂ ਦਾ ਰੱਖਿਆ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।