04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਨਾਮ ਸਿਮਰਨ ਮਨੁੱਖ ਦੇ ਜੀਵਨ ਨੂੰ ਸਫਲ ਅਤੇ ਸ਼ਾਂਤਮਈ ਬਣਾਉਂਦਾ ਹੈ-ਅਚਾਰਿਆ ਵਿਭੀਸ਼ਨ ਸ਼ਾਸਤਰੀ

ਅਜੀਤ ਡੈਸਕ 05-07-2026
aਨੂਰਪੁਰ ਬੇਦੀ, 4 ਜੁਲਾਈ (ਰਾਜੇਸ਼ ਚੌਧਰੀ ਤਖਤਗੜ੍ਹ)-ਭੋਲੇਵਾਲ ਸਥਿਤ ਡੇਰਾ ਗੁਲਾਬ ਸ਼ਾਹੀ ਵਿਖੇ ਸਵਾਮੀ ਸ਼ਾਂਤੀਨੰਦ ਜੀ ਦੀ 46ਵੀਂ ਬਰਸੀ ਦੇ ਸਬੰਧ ਵਿਚ ਮੁੱਖ ਗੱਦੀਨਸ਼ੀਨ ਸਵਾਮੀ ਜਗਿਆਸਾ ਨੰਦ ਅਤੇ ਮੁੱਖ ਸੰਚਾਲਕ ਗੀਤਾ ਬਾਈ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਦੇ ਚੌਥੇ ਦਿਨ ਵੀ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਕਥਾ ਵਾਚਕ ਆਚਾਰੀਆ ਵਿਭੀਸ਼ਨ ਸ਼ਾਸਤਰੀ ਨੇ ਆਪਣੇ ਪ੍ਰਵਚਨਾਂ ਦੌਰਾਨ ਕਿਹਾ ਕਿ ਮਨੁੱਖੀ ਜੀਵਨ ਦਾ ਅਸਲ ਉਦੇਸ਼ ਪ੍ਰਭੂ ਦੀ ਭਗਤੀ, ਸੱਚੇ ਕਰਮ ਅਤੇ ਮਨੁੱਖਤਾ ਦੀ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀਮਦ ਭਾਗਵਤ ਕਥਾ ਸਾਨੂੰ ਅਹੰਕਾਰ ਤਿਆਗ ਕੇ ਪ੍ਰੇਮ, ਸਹਿਣਸ਼ੀਲਤਾ ਅਤੇ ਸਦਾਚਾਰ ਵਾਲਾ ਜੀਵਨ ਜਿਊਣ ਦੀ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਨਾਮ ਸਿਮਰਨ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ ਅਤੇ ਜੀਵਨ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਤਾਕਤ ਬਖ਼ਸ਼ਦਾ ਹੈ। ਉਨਾਂ ਕਿਹਾ ਕਿ ਮਨੁੱਖ ਨੂੰ ਲੋਭ, ਕ੍ਰੋਧ, ਮੋਹ ਅਤੇ ਹੰਕਾਰ ਵਰਗੀਆਂ ਬੁਰਾਈਆਂ ਤੋਂ ਦੂਰ ਰਹਿ ਕੇ ਨੇਕ ਕਰਮਾਂ ਦਾ ਰਾਹ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਦੀ ਸੇਵਾ, ਗੁਰੂਆਂ ਦਾ ਸਤਿਕਾਰ ਅਤੇ ਲੋੜਵੰਦਾਂ ਦੀ ਸਹਾਇਤਾ ਹੀ ਸੱਚੀ ਭਗਤੀ ਹੈ। ਉਪਰੰਤ ਸਮੂਹ ਸੰਗਤ ਲਈ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਮਨਜੀਤ ਸਿੰਘ, ਲਾਲ ਚੰਦ, ਦਵਿੰਦਰ ਸਿੰਘ, ਪ੍ਰਦੀਪ ਸਿੰਘ, ਮਨਜੀਤ ਸਿੰਘ, ਬਲਵੀਰ ਚੰਦ, ਪ੍ਰੇਮ ਚੰਦ, ਗਿਆਨ ਚੰਦ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਐਸ.ਐਸ.ਆਰ. ਵੀ ਐਮ ਨੇ ‘’21ਵੀਂ ਸਦੀ ਦੇ ਬੱਚਿਆਂ ਨੂੰ ਕਿਵੇਂ ਸਮਝੀਏ’’ ਵਿਸ਼ੇ ‘ਤੇ ਕਰਵਾਇਆ ਸੈਮੀਨਾਰ ਅਗਲੀ ਖ਼ਬਰ ਰਾਊਂਡ ਆਫ਼ 16 : ਇਕਪਾਸੜ ਮੁਕਾਬਲੇ ’ਚ ਮੋਰੱਕੋ ਨੇ ਕੈਨੇਡਾ ਨੂੰ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।