07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸੀਨੀਅਰ ਸਿਟੀਜ਼ਨਜ਼ ਕੌਂਸਲ ਦੀ ਮੀਟਿੰਗ ਹੋਈ

ਅਜੀਤ ਡੈਸਕ 03-07-2026
ਰੂਪਨਗਰ, 2 ਜੁਲਾਈ (ਸਤਨਾਮ ਸਿੰਘ ਸੱਤੀ)-ਸੀਨੀਅਰ ਸਿਟੀਜ਼ਨਜ਼ ਕੌਂਸਲ ਰੂਪਨਗਰ ਦੀ ਮੀਟਿੰਗ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਸੈਮੀਨਾਰ ਹਾਲ ਵਿਚ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਦੀ ਪ੍ਰਧਾਨਗੀ ਹੇਠ ਹੋਈ। ਸਮਾਗਮ ਦੀ ਸ਼ੁਰੂਆਤ ’ਚ ਵਿਛੜੇ ਨਾਮਵਰ ਪੱਤਰਕਾਰ ਅਤੇ ਸਮਾਜਸੇਵੀ ਸਵਰਨ ਸਿੰਘ ਭੰਗੂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮੁੱਖ ਮਹਿਮਾਨ ਡਾ. ਜਸਪ੍ਰੀਤ ਸਿੰਘ ਬਰਾੜ (ਬੀ.ਡੀ.ਐੱਸ., ਪੀ.ਜੀ.ਡੀ. ਐਚ.ਏ.ਐਸ.ਐਮ., ਕੈਨੇਡਾ) ਨੇ ਦੰਦਾਂ ਦੀ ਸਿਹਤ, ਮੂੰਹ ਦੀ ਸਫ਼ਾਈ ਅਤੇ ਦੰਦਾਂ ਦੀਆਂ ਬਿਮਾਰੀਆਂ ਤੋਂ ਬਚਾਅ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਡਾਕਟਰ ਦਿਵਸ ਦੀ ਮਹੱਤਤਾ ਉਜਾਗਰ ਕੀਤੀ। ਇਸ ਮੌਕੇ ਕੌਂਸਲ ਦੇ ਛਿਮਾਹੀ ਮੈਗਜ਼ੀਨ ‘ਸੁਨਿਹਰੇ ਪਲ’ ਦਾ ਵੀ ਲੋਕ ਅਰਪਣ ਕੀਤਾ ਗਿਆ। ਕੌਂਸਲ ਦੀਆਂ ਸਮਾਜ ਭਲਾਈ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਡਾ. ਜਸਪ੍ਰੀਤ ਸਿੰਘ ਬਰਾੜ ਅਤੇ ਅਮਰੀਕਾ ਨਿਵਾਸੀ ਅਰਜਿੰਦਰ ਸਿੰਘ ਬਣਵੈਤ ਨੇ 11- 11 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ । ਦੋਵਾਂ ਦਾਨੀਆਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਸਾਹਿਤਕ ਅਤੇ ਸਭਿਆਚਾਰਕ ਪ੍ਰੋਗਰਾਮ ਦੌਰਾਨ ਪਰਮਿੰਦਰ ਸਿੰਘ ਜ਼ਖ਼ਮੀ, ਸ਼ਮਿੰਦਰ ਸਿੰਘ ਭੱਕੂਮਾਜਰਾ, ਮੈਡਮ ਭਗਵੰਤ ਕੌਰ, ਅਵਤਾਰ ਸਿੰਘ ਲੌਂਗੀਆ, ਇੰਸਪੈਕਟਰ ਕੇਹਰ ਸਿੰਘ, ਇੰਜੀਨੀਅਰ ਸੁਰਿੰਦਰ ਸਿੰਘ ਨੰਗਲ, ਸੁਖਵੀਰ ਸਿੰਘ, ਗੁਰਬਚਨ ਸਿੰਘ ਬੇਲੀ ਅਤੇ ਸੁਰਜਨ ਸਿੰਘ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਜੂਨ ਮਹੀਨੇ ਦੌਰਾਨ ਜਨਮ ਦਿਨ ਅਤੇ ਵਿਆਹ ਦੀ ਵਰ੍ਹੇਗੰਢ ਮਨਾਉਣ ਵਾਲੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਕੌਂਸਲ ਦੇ ਐਡੀਟਰ ਇੰਜੀਨੀਅਰ ਦੀਦਾਰ ਸਿੰਘ ਨੇ ਸਰਕਾਰ ਦੀ ਸੀਨੀਅਰ ਸਿਟੀਜ਼ਨ ਤੀਰਥ ਯਾਤਰਾ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਜੁਲਾਈ ਨੂੰ ਰੂਪਨਗਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਵਿਸ਼ੇਸ਼ ਬੱਸ ਰਵਾਨਾ ਹੋਵੇਗੀ। ਉਨ੍ਹਾਂ ਇੱਛੁਕ ਮੈਂਬਰਾਂ ਨੂੰ 5 ਜੁਲਾਈ ਨੂੰ ਕੌਂਸਲ ਦਫ਼ਤਰ ਵਿਖੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ ਕੀਤੀ। ਕੌਂਸਲ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਮੈਂਬਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਮੀਟਿੰਗਾਂ ਵਿਚ ਸ਼ਮੂਲੀਅਤ ਕਰਨ ਅਤੇ ਸੰਸਥਾ ਦੇ ਸੰਵਿਧਾਨ ਵਿਚ ਸੁਧਾਰ ਲਈ 25 ਜੁਲਾਈ ਤੱਕ ਲਿਖਤੀ ਸੁਝਾਅ ਭੇਜਣ ਦੀ ਅਪੀਲ ਕੀਤੀ। ਸਮਾਗਮ ਦਾ ਸੰਚਾਲਨ ਲੈਕਚਰਾਰ ਸੁਰਜਨ ਸਿੰਘ ਨੇ ਕੀਤਾ। ਅੰਤ ਵਿਚ ਪਰਮਿੰਦਰ ਬੀਰ ਸਿੰਘ ਚੀਮਾ ਨੇ ਸਾਰੇ ਮਹਿਮਾਨਾਂ ਤੇ ਹਾਜ਼ਰੀਨ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਮਨੁੱਖ ’ਚ ਨਿਮਰਤਾ, ਦਇਆ ਤੇ ਸਚਾਈ ਦਾ ਹੋਣਾ ਬਹੁਤ ਜ਼ਰੂਰੀ- ਆਚਾਰੀਆ ਵਿਭੀਸ਼ਨ ਸ਼ਾਸਤਰੀ ਅਗਲੀ ਖ਼ਬਰ ਕੁਲਦੀਪ ਕੌਰ ਦਾ ਅੰਤਿਮ ਸੰਸਕਾਰ, ਵੱਖ-ਵੱਖ ਸ਼ਖ਼ਸੀਅਤਾਂ ਹੋਈਆਂ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।