07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਚੰਦਪੁਰ ਪੁਲ ਤੋਂ ਨਹਿਰੀ ਪਾਣੀ ਦੀ ਪਾਈਪ ਲਾਈਨ ਸ਼ਿਫ਼ਟ ਕਰਨ ਦਾ ਕੰਮ ਅੱਜ ਹੋਵੇਗਾ ਸ਼ੁਰੂ

ਅਜੀਤ ਡੈਸਕ 03-07-2026
ਨੂਰਪੁਰ ਬੇਦੀ, 2 ਜੁਲਾਈ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਤੇ ਆਸ-ਪਾਸ ਦੇ ਇਲਾਕਿਆਂ ਨੂੰ ਨਹਿਰੀ ਪਾਣੀ ਦੀ ਸਪਲਾਈ ਦੇਣ ਵਾਲੀ ਚੰਦਪੁਰ ਪੁਲ ਉੱਪਰੋਂ ਲੰਘ ਰਹੀ ਮੁੱਖ ਪਾਈਪ ਲਾਈਨ ਨੂੰ ਸੁਰੱਖਿਆ ਦੇ ਮੱਦੇਨਜ਼ਰ ਸ਼ਿਫ਼ਟ ਕਰਨ ਦਾ ਕੰਮ 3 ਜੁਲਾਈ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕਾਰਨ ਪੂਰੇ ਨੂਰਪੁਰ ਬੇਦੀ ਇਲਾਕੇ ਵਿਚ ਅਗਲੇ ਲਗਭਗ ਪੰਜ ਦਿਨਾਂ ਤੱਕ ਨਹਿਰੀ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ ਤੇ ਜਲ ਸਪਲਾਈ ਮਹਿਕਮੇ ਵਲੋਂ ਪੁਰਾਣੇ ਬੋਰ ਰਾਹੀਂ ਨਿਰਧਾਰਿਤ ਸਮੇਂ ਅਨੁਸਾਰ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਚੰਦਪੁਰ ਪੁਲ ਦੇ ਨਾਲ ਲੰਘ ਰਹੀ ਨਹਿਰੀ ਪਾਣੀ ਦੀ ਪਾਈਪ ਲਾਈਨ ਅਤੇ ਇਸ ਦੇ ਸਪੋਰਟ ਨੂੰ ਲੈ ਕੇ ਚੰਦਪੁਰ ਅਤੇ ਆਸ-ਪਾਸ ਦੇ ਲੋਕਾਂ ਵਿਚ ਰੋਸ ਪੈਦਾ ਹੋ ਗਿਆ ਸੀ। ਪਿੰਡ ਵਾਸੀਆਂ ਨੇ ਪਾਈਪ ਲਾਈਨ ਨੂੰ ਖੋਲ੍ਹਣ ਦਾ ਫ਼ੈਸਲਾ ਕਰ ਲਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਮੁਖੀ ਸੰਤ ਬਾਬਾ ਸਤਨਾਮ ਸਿੰਘ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੇ ਨਾਲ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਸੰਗਤਾਂ, ਚੰਦਪੁਰ ਦੀ ਪੰਚਾਇਤ ਅਤੇ ਜਲ ਸਪਲਾਈ ਮਹਿਕਮੇ ਦੇ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਗੱਲਬਾਤ ਕਰਕੇ ਮਾਮਲੇ ਦਾ ਹੱਲ ਕੱਢਿਆ। ਇਸ ਉਪਰੰਤ ਬਾਬਾ ਸਤਨਾਮ ਸਿੰਘ ਜੀ ਦੇ ਸਹਿਯੋਗ ਨਾਲ ਕਰੀਬ 10 ਦਿਨਾਂ ਦੇ ਅੰਦਰ ਪਾਈਪ ਲਾਈਨ ਨੂੰ ਪੁਲ ਤੋਂ ਉੱਪਰ ਸੁਰੱਖਿਅਤ ਢੰਗ ਨਾਲ ਸ਼ਿਫ਼ਟ ਕਰਨ ਦੀ ਮਨਜ਼ੂਰੀ ਦਿਵਾਈ ਗਈ, ਜਿਸ ਦਾ ਕੰਮ ਹੁਣ ਸ਼ੁਰੂ ਹੋਣ ਜਾ ਰਿਹਾ ਹੈ।
ਜਲ ਸਪਲਾਈ ਮਹਿਕਮੇ ਵਲੋਂ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ ਨੂਰਪੁਰ ਬੇਦੀ ਪਿੰਡ ਵਿਚ ਅਗਲੇ ਪੰਜ ਦਿਨਾਂ ਤੱਕ ਪੁਰਾਣੇ ਬੋਰ ਰਾਹੀਂ ਪਾਣੀ ਦੀ ਸਪਲਾਈ ਹੇਠ ਲਿਖੇ ਸਮੇਂ ਅਨੁਸਾਰ ਕੀਤੀ ਜਾਵੇਗੀਂਸਵੇਰੇ 5:00 ਤੋਂ 7:00 ਵਜੇ ਤੱਕ: ਜੱਟਾਂ ਦਾ ਮੁਹੱਲਾ, ਮੇਨ ਬਾਜ਼ਾਰ ਅਤੇ ਲਗਭਗ ਪੂਰੇ ਨੂਰਪੁਰ ਬੇਦੀ ਪਿੰਡ ਵਿਚ ਪਾਣੀ ਦੀ ਸਪਲਾਈ, ਸਵੇਰੇ 7:00 ਤੋਂ 8:00 ਵਜੇ ਤੱਕ: ਕਾਂਗੜ ਚੌਂਕ ਤੋਂ ਰੂੜੇਵਾਲ ਰੋਡ ਤੱਕ ਨੂਰਪੁਰ ਬੇਦੀ ਦੇ ਰਿਹਾਇਸ਼ੀ ਇਲਾਕਿਆਂ ਵਿਚ ਪਾਣੀ ਦੀ ਸਪਲਾਈ, ਦੁਪਹਿਰ 1:00 ਤੋਂ 3:00 ਵਜੇ ਤੱਕ: ਜੱਟਾਂ ਦਾ ਮੁਹੱਲਾ, ਮੇਨ ਬਾਜ਼ਾਰ ਅਤੇ ਨੂਰਪੁਰ ਬੇਦੀ ਦੇ ਹੇਠਲੇ ਪਾਸੇ ਵਾਲੇ ਇਲਾਕਿਆਂ ਵਿਚ ਪਾਣੀ ਦੀ ਸਪਲਾਈ, ਦੁਪਹਿਰ 3:00 ਤੋਂ 4:00 ਵਜੇ ਤੱਕ: ਰੂੜੇਵਾਲ-ਕਾਂਗੜ ਰੋਡ ਅਤੇ ਨੂਰਪੁਰ ਬੇਦੀ ਦੀ ਆਬਾਦੀ ਵਾਲੇ ਇਲਾਕਿਆਂ ਵਿਚ ਪਾਣੀ ਦੀ ਸਪਲਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਸੈਣੀ ਮਹਾ ਸਭਾ ਪੰਜਾਬ ਵਲੋਂ ਜਾਣਿਆ ਕਮਲਪ੍ਰੀਤ ਸੈਣੀ ਦਾ ਹਾਲ-ਚਾਲ ਅਗਲੀ ਖ਼ਬਰ ਪਿੰਡ ਕੋਲੋਂ ਲੰਘਦੀਆਂ ਦੋ ਨਦੀਆਂ ਤੋਂ ਪ੍ਰੇਸ਼ਾਨ ਹੋਏ ਸੈਂਫਲਪੁਰ ਵਾਸੀਆਂ ਨੇ ਦੋਵੇਂ ਨਦੀਆਂ ਨੂੰ ਪੁਲ ਲਗਾਉਣ ਦੀ ਲਗਾਈ ਗੁਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।