20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਰੂਪਨਗਰ ਦੇ ਨੌਜਵਾਨਾਂ ਨੂੰ ਆਈ. ਏ. ਐੱਸ., ਪੀ. ਸੀ. ਐੱਸ. ਦੀ ਤਿਆਰੀ ਲਈ ਮਿਲੇਗੀ ਮੁਫ਼ਤ ਕੋਚਿੰਗ- ਦਿਨੇਸ਼ ਚੱਢਾ

ਅਜੀਤ ਡੈਸਕ 02-07-2026
ਰੂਪਨਗਰ, 1 ਜੁਲਾਈ (ਸਤਨਾਮ ਸਿੰਘ ਸੱਤੀ)- ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਪੰਜਾਬ ਦੇ ਹੋਣਹਾਰ ਨੌਜਵਾਨਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਵਿਚ ਅੱਗੇ ਵਧਾਉਣ ਲਈ ਰੂਪਨਗਰ ਵਿਚ ਯੂਥ ਐਮਪਾਵਰਮੈਂਟ ਇਨੀਸ਼ੀਏਟਿਵ ਤਹਿਤ ਆਈ.ਏ.ਐੱਸ., ਯੂ.ਪੀ.ਐੱਸ.ਸੀ. ਅਤੇ ਰਾਜ ਪੱਧਰੀ ਸਿਵਲ ਸੇਵਾਵਾਂ ਜਿਵੇਂ ਪੀ.ਸੀ.ਐੱਸ, ਐੱਚ.ਸੀ.ਐੱਸ. ਅਤੇ ਐੱਚ.ਪੀ.ਏ.ਐੱਸ. ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਆਰਥਿਕ ਤੌਰ ’ਤੇ ਕਮਜ਼ੋਰ ਪਰ ਮਿਹਨਤੀ ਅਤੇ ਯੋਗ ਵਿਦਿਆਰਥੀਆਂ ਨੂੰ ਉੱਚ ਪ੍ਰਸ਼ਾਸਨਿਕ ਅਹੁਦਿਆਂ ਤੱਕ ਪਹੁੰਚਣ ਲਈ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ ਹੈ। ਚੁਣੇ ਗਏ ਉਮੀਦਵਾਰਾਂ ਨੂੰ ਮਾਹਿਰ ਫੈਕਲਟੀ ਵਲੋਂ ਕੋਚਿੰਗ, ਸਟੱਡੀ ਮਟੀਰੀਅਲ ਤੇ ਆਨਲਾਈਨ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਵਿਧਾਇਕ ਦਿਨੇਸ਼ ਚੱਢਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦੇ ਭਵਿੱਖ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਤੇ ਇਸ ਸਬੰਧੀ ਜਾਰੀ ਹੈਲਪਲਾਈਨ ਨੰਬਰ ’ਤੇ ਇੱਛੁਕ ਨੌਜਵਾਨ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਪਿਛਲੀ ਖ਼ਬਰ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਤੇ ਚੰਡੀਗੜ੍ਹ ਮੈਨੇਜਮੈਂਟ ਐਸੋਸੀਏਸ਼ਨ ਵਿਚਕਾਰ ਸਮਝੌਤਾ ਅਗਲੀ ਖ਼ਬਰ ਬਰਾਰੀ ਵਿਖੇ ‘ਬਾਪੂ ਕੁੰਭ ਦਾਸ ਮੁਫ਼ਤ ਸਿਲਾਈ ਸੈਂਟਰ’ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।