20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਮਾਣ ਭੱਤਾ ਫਾਰਮ ਭਰਨ ਵਿਚ ਪੱਖਪਾਤ ਦੇ ਦੋਸ਼, ਸਰਪੰਚ ਨੇ ਕੀਤਾ ਖੰਡਨ

ਅਜੀਤ ਡੈਸਕ 02-07-2026
ਰੂਪਨਗਰ, 1 ਜੁਲਾਈ (ਸਤਨਾਮ ਸਿੰਘ ਸੱਤੀ)-ਬਲਾਕ ਸੰਮਤੀ ਮੋਰਿੰਡਾ ਦੇ ਵਾਈਸ ਚੇਅਰਮੈਨ ਨਰਿੰਦਰ ਸਿੰਘ ਸੋਨੂੰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਰੂਪਨਗਰ ਦੇ ਨਾਂਅ ਤਹਿਸੀਲਦਾਰ ਸੁਰਿੰਦਰਪਾਲ ਸਿੰਘ ਪੰਨੂੰ ਨੂੰ ਮੰਗ ਪੱਤਰ ਦੇ ਕੇ ਪਿੰਡ ਕੋਟਲਾ ਨਿਹੰਗ ਦੀ ਸਰਪੰਚ ‘ਤੇ ਮਾਣ ਭੱਤਾ ਯੋਜਨਾ ਦੇ ਫਾਰਮ ਭਰਨ ਵਿੱਚ ਪੱਖਪਾਤ ਕਰਨ ਦੇ ਦੋਸ਼ ਲਗਾਏ ਗਏ। ਨਰਿੰਦਰ ਸਿੰਘ ਸੋਨੂੰ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦੀ ਮਾਣ ਭੱਤਾ ਸਕੀਮ ਤਹਿਤ ਫਾਰਮ ਭਰਨ ਸਮੇਂ ਸਰਪੰਚ ਬਲਵਿੰਦਰ ਕੌਰ ਵਲੋਂ ਸਿਰਫ਼ ਆਪਣੇ ਚਹੇਤਿਆਂ ਦੇ ਹੀ ਫਾਰਮ ਭਰਵਾਏ ਜਾ ਰਹੇ ਹਨ, ਜਦਕਿ ਵਿਰੋਧੀ ਧਿਰ ਨਾਲ ਸਬੰਧਤ ਗ਼ਰੀਬ ਪਰਿਵਾਰਾਂ ਦੀਆਂ ਔਰਤਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸਖੀ ਵਰਕਰ ਕਿਰਨਦੀਪ ਕੌਰ ਨੂੰ ਓ.ਟੀ.ਪੀ. ਦੇਣ ਤੋਂ ਵੀ ਇਨਕਾਰ ਕੀਤਾ ਗਿਆ। ਉਨ੍ਹਾਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਪੰਚ ਬਰਿੰਦਰ ਸਿੰਘ, ਸੁਰਿੰਦਰ ਕੌਰ, ਕਿਰਨਦੀਪ ਕੌਰ, (ਬਾਕੀ ਸਫ਼ਾ 7 ’ਤੇ)
ਪਿਛਲੀ ਖ਼ਬਰ ਪਿੰਡ ਸਮੀਰੋਵਾਲ ਵਿਖੇ ਬੀ. ਐੱਸ. ਐੱਨ. ਐੱਲ. ਫਾਈਬਰ ਇੰਟਰਨੈੱਟ ਸੇਵਾ ਦਾ ਮੰਦਾ ਹਾਲ, ਪਿੰਡ ਵਾਸੀਆਂ ਨੇ ਜਲਦੀ ਹੱਲ ਕਰਨ... ਅਗਲੀ ਖ਼ਬਰ ਰੋਟਰੀ ਕਲੱਬ ਰੂਪਨਗਰ ਨੇ ਸਮਾਜ ਸੇਵਾ ਦੇ ਸੰਕਲਪ ਨਾਲ ਕੀਤਾ ਨਵੇਂ ਰੋਟਰੀ ਸਾਲ 2026-27 ਦਾ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।