20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸਕੂਲਾਂ ’ਚ ਮੁੜ ਗੂੰਜੀਆਂ ਕਿਲਕਾਰੀਆਂ

ਅਜੀਤ ਡੈਸਕ 02-07-2026
ਨੰਗਲ, 1 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਇਕ ਮਹੀਨੇ ਦੀਆਂ ਛੁੱਟੀਆਂ ਤੋਂ ਬਾਅਦ ਸਕੂਲਾਂ ’ਚ ਮੁੜ ਰੌਣਕ ਪਰਤ ਆਈ ਹੈ । ਅੱਜ ਵੱਖ-ਵੱਖ ਸਕੂਲਾਂ ’ਚ ਵਿਦਿਆਰਥੀ ਅਤੇ ਅਧਿਆਪਕ ਨਵੇਂ ਉਤਸ਼ਾਹ ਨਾਲ ਪਹੁੰਚੇ । ਸਕੂਲ ਆਫ਼ ਐਮੀਨੈਂਸ ਦੇ ਪ੍ਰਿੰਸੀਪਲ ਕਿਰਨ ਸ਼ਰਮਾ ਨੇ ਦੱਸਿਆ ਕਿ ਅਸੀਂ ਸਰਕਾਰੀ ਹੁਕਮ ਅਨੁਸਾਰ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਮਾਪਿਆਂ ਤੋਂ ਬੱਚਿਆਂ ਬਾਰੇ ਜਾਣਕਾਰੀ ਵੀ ਲੈ ਰਹੇ ਹਾਂ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਕਥੇੜਾ ਦੇ ਪ੍ਰਿੰਸੀਪਲ ਪਰਵਿੰਦਰ ਕੌਰ ਦੂਆ ਨੇ ਦੱਸਿਆ ਕਿ ਬੱਚੇ ਬੜੇ ਉਤਸ਼ਾਹ ਨਾਲ ਛੁੱਟੀਆਂ ’ਚ ਹੋਏ ਤਜਰਬੇ ਸਾਂਝੇ ਕਰ ਰਹੇ ਹਨ। ਸਰਕਾਰੀ ਹਾਈ ਸਕੂਲ ਪਿੰਡ ਜਿੰਦਵੜੀ ਦੇ ਕਰਮਯੋਗੀ ਹੈੱਡਮਾਸਟਰ ਅਰਵਿੰਦ ਸ਼ਰਮਾ ਨੇ ਦੱਸਿਆ ਕਿ ਅਸੀਂ ਅੱਜ ਪਹਿਲੇ ਦਿਨ ਤੋਂ ਹੀ 100 ਫ਼ੀਸਦੀ ਸਮਰੱਥਾ ਨਾਲ ਸਖ਼ਤ ਮਿਹਨਤ ਅਰੰਭ ਕਰ ਦਿੱਤੀ ਹੈ । ਆਦਰਸ਼ ਬਾਲ ਵਿਦਿਆਲਿਆ ਦੀ ਪ੍ਰਿੰਸੀਪਲ ਪੂਜਾ ਸ਼ਰਮਾ ਨੇ ਦੱਸਿਆ ਕਿ ਭਾਵੇਂ ਸਮਾਜ ਦਾ ਰੂਪ ਰੰਗ ਕਾਫੀ ਬਦਲ ਗਿਆ ਹੈ ਪਰ ਅਜੇ ਵੀ ਛੁੱਟੀਆਂ ਦਾ ਹਿੱਲ ਸਟੇਸ਼ਨ ʺ ਨਾਨੀ ਦਾ ਘਰʺ ਹੀ ਹੈ । ਬੱਚੇ ਨਾਨਕੇ ਕੱਟੀਆਂ ਛੁੱਟੀਆਂ ਬਾਰੇ ਗੱਲਾਂ ਸਾਂਝੀਆਂ ਕਰ ਰਹੇ ਹਨ । ਸਰਕਾਰੀ ਹਾਈ ਸਕੂਲ ਪਿੰਡ ਦਬੇਟਾ ਦੇ ਵਿਦਿਆਰਥੀ ਅਨਮੋਲ (ਅੱਠਵੀਂ) ਨੇ ਦੱਸਿਆ ਕਿ ਮੈਂ ਭੂਆ ਦੇ ਖੂਬਸੂਰਤ ਪਿੰਡ ਨੈਲ ( ਭਾਖੜਾ ਡੈਮ) ਵਿਖੇ ਹੀ ਛੁੱਟੀਆਂ ਕੱਟੀਆਂ।
ਪਿਛਲੀ ਖ਼ਬਰ ਕਲਯੁਗੀ ਫੁੱਫੜ ਵਲੋਂ 6 ਸਾਲਾ ਮਾਸੂਮ ਬੱਚੀ ਨਾਲ ਜਬਰ-ਜਨਾਹ ਅਗਲੀ ਖ਼ਬਰ ਪਿੰਡ ਕੋਟਲਾ ਨਿਹੰਗ ਦੀ ਸਰਪੰਚ ’ਤੇ ਮਾਣ ਭੱਤਾ ਸਕੀਮ ਦੇ ਫਾਰਮ ਭਰਨ ’ਚ ਪੱਖਪਾਤ ਦੇ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।