20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਥਰਮਲ ਦੇ ਕੱਚੇ ਕਾਮਿਆਂ ਤੇ ਸੀ .ਐੱਚ. ਬੀ. ਵਾਲੀ ਪਾਲਿਸੀ ਲਾਗੂ ਕਰਦਿਆਂ ਸਰਕਾਰ ਵਲੋਂ ਮੰਗਾਂ ਪ੍ਰਵਾਨ

ਅਜੀਤ ਡੈਸਕ 02-07-2026
ਘਨੌਲੀ, 01 ਜੁਲਾਈ (ਜਸਵੀਰ ਸਿੰਘ ਸੈਣੀ)-ਥਰਮਲ ਦੇ ਕੱਚੇ ਕਾਮਿਆਂ ਵਲੋਂ ਸਾਂਝੀ ਕੰਟਰੈਕਟਰ ਵਰਕਰ ਦੁਆਰਾ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਧਰਨੇ ਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਸੀ । ਪਾਵਰਕੌਮ ਮਹਿਕਮੇ ਵਲੋਂ ਸੀ.ਐਚ.ਬੀ. ਕਾਮਿਆਂ ਨੂੰ 9/5 2026 ਨੂੰ ਬੋਰਡ ਦੇ ਸਿੱਧੇ ਕੰਟਰੈਕਟਰ ਰੋਲ ‘ਤੇ ਲੈ ਲਿਆ ਸੀ, ਪਰ ਥਰਮਲ ਮੁਲਾਜ਼ਮਾਂ ਨੂੰ ਇਸ ਪੋਲਸੀ ਤੋਂ ਬਾਹਰ ਰੱਖਿਆ ਸੀ ਤੇ ਉਹ ਸੀ.ਐੱਚ.ਬੀ. ਵਾਲੀ ਪੋਲਸੀ ਆਪਣੇ ‘ਤੇ ਲਾਗੂ ਕਰਾਉਣ ਦੇ ਲਈ ਧਰਨੇ ਤੇ ਰੋਸ ਮੁਜ਼ਾਹਰੇ ਜਾਰੀ ਸਨ। ਇਸ ਸਬੰਧੀ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਸਰਕਾਰ ਵਲੋਂ ਪਿਛਲੇ ਮਹੀਨੇ 23 ਮਈ ਨੂੰ ਕੱਚੇ ਕਾਮਿਆਂ ਵਲੋਂ ਹੜਤਾਲ ਖ਼ਤਮ ਕਰਨ ਲਈ ਕਿਹਾ ਗਿਆ ਸੀ ਅਤੇ ਭਰੋਸਾ ਦਿੱਤਾ ਸੀ ਕਿ 15 ਜੂਨ ਤੋਂ ਪਹਿਲਾਂ ਪਹਿਲਾਂ ਸਭ ਦੀ ਜੋਇਨਿੰਗ ਕਰਵਾਉਂਦੇ ਹੋਏ ਬੋਰਡ ਦੇ ਰੋਲ ‘ਤੇ ਲੈ ਲਿਆ ਜਾਵੇਗਾ। ਪ੍ਰੰਤੂ ਸਰਕਾਰ ਵਲੋਂ ਦਿੱਤੇ ਸਮੇਂ ਉਪਰੰਤ 16 ਜੂਨ ਤੋਂ ਸਾਂਝੀ ਕੰਟਰੈਕਟਰ ਵਰਕਰ ਯੂਨੀਅਨ ਨੇ ਥਰਮਲ ਦੇ ਮੇਨ ਗੇਟ ‘ਤੇ ਸ਼ਾਂਤਮਈ ਰੋਸ ਜ਼ਾਹਿਰ ਕਰਦਿਆਂ ਸ਼ਾਂਤਮਈ ਧਰਨਾ ਸ਼ੁਰੂ ਕਰ ਦਿੱਤਾ ਤੇ 30 ਜੂਨ ਨੂੰ ਪਾਵਰਕੌਮ ਦੇ ਸੀ.ਐੱਮ.ਡੀ. ਬਸੰਤ ਗਰਗ ਨਾਲ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੌਰਾਨ ਸਰਕਾਰ ਦੇ ਏ ਜੀ ਤੋਂ ਮਨਜ਼ੂਰੀ ਲੈ ਲਈ। ਸੀ.ਐਚ.ਬੀ. ਵਾਲੀ ਪੋਲਸੀ ਲਾਗੂ ਕਰਨ ਦੀ ਥਰਮਲ ਪਲਾਂਟਾਂ ਦੇ ਮੁਲਾਜ਼ਮਾਂ ਤੇ ਹਰੀ ਚੰਡੀ ਦੇ ਦਿੱਤੀ ਤੇ ਥਰਮਲ ਦੇ ਕੱਚੇ ਕਾਮਿਆਂ ਨੂੰ ਸਿੱਧਾ ਬੋਰਡ ਦੇ ਕੰਟਰੈਕਟ ‘ਤੇ ਲੈ ਲਿਆ ਜਾਵੇਗਾ। ਇਹ ਪ੍ਰਕਿਰਿਆ ਥੋੜ੍ਹੇ ਦਿਨਾਂ ਵਿਚ ਹੀ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਪ੍ਰਕਿਰਿਆ ਨੂੰ ਜ਼ਿਆਦਾ ਸਮਾਂ ਲੱਗਿਆ ਤਾਂ ਸਾਂਝੀ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਮੁੜ ਤੋਂ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਅੱਜ ਦੀ ਇਸ ਰੈਲੀ ਨੂੰ ਸਾਂਝੀ ਕੰਟਰੈਕਟਰ ਵਰਕਰ ਯੂਨੀਅਨ ਦੇ ਕਨਵੀਨਰ ਆਰ ਕੇ ਤਿਵਾੜੀ, ਮੁਲਾਜ਼ਮ ਆਗੂ ਹਰਮੇਸ਼ ਸਿੰਘ ਧੀਮਾਨ, ਮੁਲਾਜ਼ਮ ਆਗੂ ਬਲਵਿੰਦਰ ਸਿੰਘ, ਕੁਲਦੀਪ ਮਿਨਹਾਸ, ਮਹਿੰਦਰ ਸਿੰਘ, ਅਮਰਜੀਤ ਸਿੰਘ, ਤਰੁਣ ਲੋਤਰਾ, ਕੁਲਵਿੰਦਰ ਸਿੰਘ ਕਾਲਾ, ਹੀਰਾ ਰਾਣਾ, ਗਗਨਦੀਪ ਸਿੰਘ, ਹਰਜਿੰਦਰ ਸਿੰਘ, ਪਵਨਪ੍ਰੀਤ ਸਿੰਘ, ਪ੍ਰਿਤਪਾਲ ਸਿੰਘ, ਕੇਵਲ ਸਿੰਘ, ਵੀਰਪਾਲ ਸਿੰਘ, ਮੱਖਣ ਸਿੰਘ, ਦਵਿੰਦਰ ਸਿੰਘ ਦਵਿੰਦਰ ਪਾਂਡੇ ਨੇ ਸੰਬੋਧਨ ਕੀਤਾ।
ਪਿਛਲੀ ਖ਼ਬਰ ਪਿੰਡ ਕੋਟਲਾ ਨਿਹੰਗ ਦੀ ਸਰਪੰਚ ’ਤੇ ਮਾਣ ਭੱਤਾ ਸਕੀਮ ਦੇ ਫਾਰਮ ਭਰਨ ’ਚ ਪੱਖਪਾਤ ਦੇ ਦੋਸ਼ ਅਗਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਜਨਾ ਨਾਲ ਮਾਨ ਸਰਕਾਰ ਨੇ ਪੂਰੀ ਕੀਤੀ ਆਪਣੀ ਆਖ਼ਰੀ ਗਰੰਟੀ- ਹਰਜੋਤ ਬੈਂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।