05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸਤਿਗੁਰੂ ਕਬੀਰ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸੰਤ ਸਮਾਗਮ ਕਰਵਾਇਆ

ਅਜੀਤ ਡੈਸਕ 29-06-2026
ਨੂਰਪੁਰ ਬੇਦੀ, 28 ਜੂਨ (ਵਿੰਦਰਪਾਲ ਝਾਂਡੀਆਂ)- ਸ੍ਰੀ ਸਤਿਗੁਰੂ ਬ੍ਰਹਮ ਸਾਗਰ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲੇ ਦੀ ਸਰਪ੍ਰਸਤੀ ਹੇਠ ਸਤਿਗੁਰੂ ਕਬੀਰ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਸੰਤ ਸਮਾਗਮ ਦੇ ਦੂਜੇ ਦਿਨ ਜਗਤ ਗੁਰੂ ਅਚਾਰੀਆ ਬਾਬਾ ਗਰੀਬਦਾਸ ਜੀ ਦੀ ਅੰਮ੍ਰਿਤਮਈ ਬਾਣੀ ਦੇ ਮੱਧ ਦੇ ਭੋਗ ਪਾਏ ਗਏ। ਸੰਗਤਾਂ ਨੂੰ ਸੰਬੋਧਨ ਕਰਦਿਆਂ ਸਵਾਮੀ ਚੇਤਨਾ ਨੰਦ ਨੇ ਕਿਹਾ ਕਿ ਦਸਾਂ ਨੂੰਹਾਂ ਦੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਦੀਨ-ਦੁੱਖੀਆਂ, ਲੋੜਵੰਦਾਂ ਤੇ ਸਮਾਜ ਸੇਵਾ ਲਈ ਲਗਾਉਣਾ ਸੱਚੀ ਮਨੁੱਖਤਾ ਹੈ। ਉਨ੍ਹਾਂ ਕਿਹਾ ਕਿ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦਾ ਮੁੱਖ ਮਿਸ਼ਨ ਜਨ ਸੇਵਾ, ਸਮਾਜਿਕ ਬੁਰਾਈਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣਾ ਅਤੇ ਮਨੁੱਖਤਾ ਦੀ ਭਲਾਈ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਸ ਮਨੁੱਖ ਦੇ ਜੀਵਨ ਵਿਚ ਸ਼ਾਂਤੀ ਤੇ ਪ੍ਰਭੂ ਦੀ ਬਖ਼ਸ਼ੀਸ਼ ਹੈ, ਉਹੀ ਅਸਲ ਧਨਵਾਨ ਹੈ। ਪ੍ਰਬੰਧਕਾਂ ਅਨੁਸਾਰ ਸੰਤ ਸਮਾਗਮ ਦੀ ਸਮਾਪਤੀ 29 ਜੂਨ ਨੂੰ ਹੋਵੇਗੀ।ਸਮਾਗਮ ਦੌਰਾਨ ਸਵਾਮੀ ਹਰਬੰਸ ਲਾਲ ਬ੍ਰਹਮਚਾਰੀ ਡੇਹਲੋਂ, ਸਵਾਮੀ ਸਤਦੇਵ ਬ੍ਰਹਮਚਾਰੀ, ਡਾਕਟਰ ਸਵਾਮੀ ਤਿਪ੍ਰਾਰੀ ਦਾਸ, ਸਵਾਮੀ ਕ੍ਰਿਸ਼ਨ ਸਰੂਪ, ਸਵਾਮੀ ਨਿਤਿੱਆ ਨੰਦ ਮਹਾਪੁਰਸ਼ਾਂ ਸਹਿਤ ਵੱਡੀ ਗਿਣਤੀ ‘ਚ ਸੰਗਤਾਂ ਭੂਰੀਵਾਲੇ ਟਰੱਸਟ ਦੇ ਅਹੁਦੇਦਾਰ ਅਤੇ ਸੇਵਾਦਾਰ ਹਾਜ਼ਰ ਸਨ।
ਮੁਫ਼ਤ ਮੈਗਾ ਮੈਡੀਕਲ ਅਤੇ ਖ਼ੂਨਦਾਨ ਕੈਂਪ: ਸੰਤ ਸਮਾਗਮ ਦੌਰਾਨ ਮਹਾਰਾਜ ਲਾਲ ਦਾਸ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਮੁਫ਼ਤ ਮੈਗਾ ਮੈਡੀਕਲ ਅਤੇ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸਵਾਮੀ ਚੇਤਨਾ ਨੰਦ ਨੇ ਕੀਤਾ। ਕੈਂਪ ਵਿਚ 352 ਮਰੀਜ਼ਾਂ ਦੀ ਜਾਂਚ, 153 ਕਾਲੇ ਪੀਲੀਆ ਦੇ ਮੁਫ਼ਤ ਟੈੱਸਟ, 35 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ ਅਤੇ 62 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।
ਪਿਛਲੀ ਖ਼ਬਰ ਭਾਜਪਾ ਆਗੂਆਂ ਨੇ ਸੁਣਿਆ ਪ੍ਰਧਾਨ ਮੰਤਰੀ ਮੋਦੀ ਦਾ 135ਵਾਂ ‘ਮਨ ਕੀ ਬਾਤ’ ਪ੍ਰੋਗਰਾਮ ਅਗਲੀ ਖ਼ਬਰ ਦੁੱਧ ਉਤਪਾਦਕ ਸਭਾ ਢਾਹੇ ਨੇ ਦੁੱਧ ਅਤੇ ਫੀਡ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।