23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਨੂਰਪੁਰ ਬੇਦੀ ਵਿਚ ਐਸ. ਆਈ. ਆਰ. ਦਾ ਕੰਮ ਜੰਗੀ ਪੱਧਰ ’ਤੇ ਜਾਰੀ

ਅਜੀਤ ਡੈਸਕ 28-06-2026
ਨੂਰਪੁਰ ਬੇਦੀ, 27 ਜੂਨ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ ਬਲਾਕ ਵਿਚ ਵਿਸ਼ੇਸ਼ ਗਹਿਰਾਈ ਸੁਧਾਈ (ਐਸ. ਆਈ. ਆਰ.) ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਵੱਖ-ਵੱਖ ਬੂਥ ਲੈਵਲ ਅਫ਼ਸਰ ਬਹੁਤ ਹੀ ਤਨਦੇਹੀ ਨਾਲ ਐਸ. ਆਈ. ਆਰ. ਦਾ ਕੰਮ ਮੁਕੰਮਲ ਕਰਨ ਵਿਚ ਜੁਟੇ ਹੋਏ ਹਨ । ਅੱਜ ਸੁਪਰਵਾਈਜ਼ਰ ਸੰਜੀਵ ਕੁਮਾਰ ਮੋਠਾਪੁਰ ਨੇ ਅਲੱਗ-ਅਲੱਗ ਬੂਥਾਂ ਦਾ ਨਿਰੀਖਣ ਕਰਦੇ ਹੋਇਆਂ ਦੱਸਿਆ ਕਿ ਉਨ੍ਹਾਂ ਕੋਲ ਦਸ ਬੂਥ ਹਨ ਜਿਸ ਵਿਚ ਕਰੂਰਾ, ਕਟਾ ਸਬੋਰ, ਮਾਣਕਮਾਜਰਾ, ਗੱਦੀਵਾਲ, ਸਮੀਰੋਵਾਲ, ਮਵਾ, ਮੁਕਾਰੀ ਭੈਣੀ, ਸਿੰਘਪੁਰ ਤੇ ਮੋਠਾਪੁਰ, ਜਿਸ ਵਿਚ ਬੀ.ਐਲ.ਓ. ਵਲੋਂ ਘਰ-ਘਰ ਜਾ ਕੇ ਫਾਰਮ ਭਰੇ ਜਾ ਰਹੇ ਹਨ ਅਤੇ ਜੇਕਰ ਕੋਈ ਸੋਧ ਕਰਨੀ ਹੋਵੇ ਤਾਂ ਮੌਕੇ ਸਿਰ ਹੀ ਅੱਠ ਨੰਬਰ ਫਾਰਮ ਭਰਿਆ ਜਾਂਦਾ ਹੈ । ਉਨ੍ਹਾਂ ਨੇ ਮੀਡੀਏ ਦੇ ਜਰੀਏ ਨਾਲ ਲੋਕਾਂ ਨੂੰ ਇਹ ਬੇਨਤੀ ਕੀਤੀ ਕਿ ਸਾਰੇ ਵੋਟਰਾਂ ਦੀਆਂ ਦੋ-ਦੋ ਫ਼ੋਟੋਆਂ ਜੇ ਕੋਈ ਹੋਰ ਡਾਕੂਮੈਂਟ ਲੋੜੀਂਦਾ ਹੋਵੇ ਤਾਂ ਉਪਲਬਧ ਕਰਾਇਆ ਜਾਵੇ । ਉਨ੍ਹਾਂ ਪਿੰਡ ਵਾਸੀਆਂ ਨੂੰ ਬੀ.ਐਲ.ਓਜ. ਦਾ ਪੂਰਨ ਸਹਿਯੋਗ ਕਰਨ ਲਈ ਅਪੀਲ ਕੀਤੀ ਤਾਂ ਜੋ ਐਸ. ਆਈ. ਆਰ. ਦਾ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।
ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਭਾਜਪਾ ਰੂਪਨਗਰ ਨੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਅਗਲੀ ਖ਼ਬਰ ਜ਼ੀਰਕਪੁਰ ‘ਚ ਸਾਫ਼-ਸਫ਼ਾਈ ਦੇ ਨਿਰੀਖਣ ਲਈ 5 ਅਧਿਕਾਰੀ ਤਾਇਨਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।