23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਗੁਰੂਆਂ ਦੇ ਪਰਵ ਮਨਾਉਣ ਨਾਲ ਉੱਤਮ ਫਲ ਤੇ ਪੁੰਨਾਂ ਦੀ ਪ੍ਰਾਪਤੀ ਹੁੰਦੀ ਹੈ-ਸਵਾਮੀ ਚੇਤਨਾ ਨੰਦ ਭੂਰੀਵਾਲੇ

ਅਜੀਤ ਡੈਸਕ 28-06-2026
ਨੂਰਪੁਰ ਬੇਦੀ, 27 ਜੂਨ (ਵਿੰਦਰਪਾਲ ਝਾਂਡੀਆਂ)- ਸ੍ਰੀ ਸਤਿਗੁਰੂ ਬ੍ਰਹਮ ਸਾਗਰ ਭੂਰੀਵਾਲੇ ਗੁਰਗੱਦੀ ਪ੍ਰਪੰਰਾ (ਗਰੀਬਦਾਸੀ ਸੰਪਰਦਾਇ) ਦੇ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਸਰਬ ਸੰਗਤ ਵਲੋਂ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਸਤਿਗੁਰੂ ਕਬੀਰ ਜੀ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਇਆ ਜਾ ਰਿਹਾ 3 ਰੋਜ਼ਾ ਸੰਤ ਸਮਾਗਮ ਅੱਜ ਸ਼ਰਧਾ ਭਾਵ ਨਾਲ ਸ਼ੁਰੂ ਹੋ ਗਿਆ। ਸਮਾਗਮ ਦੇ ਅੱਜ ਪਹਿਲੇ ਦਿਨ ਸ਼ੁਰੂਆਤ ਮੌਕੇ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਨੇ ਜਗਤ ਗੁਰੂ ਅਚਾਰੀਆ ਬਾਬਾ ਗਰੀਬਦਾਸ ਦੀ ਰਚਿਤ ਅੰਮ੍ਰਿਤਮਈ ਬਾਣੀ ਦੇ ਅਖੰਡ ਪਾਠ ਪ੍ਰਕਾਸ਼ ਕਰਦਿਆਂ ਸੰਗਤਾਂ ਨੂੰ ਸਤਿਸੰਗ ਉਪਦੇਸ਼ ਕਰਦਿਆਂ ਕਿਹਾ ਕਿ ਗੁਰੂਆਂ ਦੇ ਪਰਵ ਆਤਮਸਮਰਪਣਤਾ ਨਾਲ ਮਨਾਉਣ ਤੇ ਉੱਤਮ ਫਲ ਤੇ ਪੁੰਨਾਂ ਦੀ ਪ੍ਰਾਪਤੀ ਹੁੰਦੀ ਹੈ। ਆਚਾਰੀਆ ਜੀ ਨੇ ਕਿਹਾ ਕਿ ਹਰ ਜੀਵ ਨੂੰ ਉਨ੍ਹਾਂ ਵਲੋਂ ਦਿੱਤੇ ਸਦਉਪਦੇਸ਼ ਨੂੰ ਆਪਣੇ ਜੀਵਨ ਵਿਚ ਧਾਰਨ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਅੱਜ ਪ੍ਰਕਾਸ਼ ਹੋਈ ਬਾਣੀ ਦੇ ਅਖੰਡ ਪਾਠ ਦੇ ਮੱਧ ਦੇ ਭੋਗ 28 ਜੂਨ ਨੂੰ ਪਾਏ ਜਾਣਗੇ। ਉਪਰੰਤ ਇਸ ਹੀ ਦਿਨ ਸੰਗਤ ਲਈ ਮਹਾਰਾਜ ਲਾਲ ਦਾਸ ਬ੍ਰਹਮਾਨੰਦ ਭੂਰੀਵਾਲੇ ਚੈਰੀਟੇਬਲ ਟਰੱਸਟ ਵਲੋਂ ਵਿਸ਼ਾਲ ਮੁਫ਼ਤ ਮੈਗਾ ਮੈਡੀਕਲ ਜਾਂਚ ਕੈਂਪ ਲਗਾਇਆ ਜਾਵੇਗਾ ਤੇ ਲੋੜਵੰਦਾਂ ਦੀ ਸਹਾਇਤਾ ਲਈ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਤੇ ਲੋੜਵੰਦ ਮਰੀਜ਼ਾਂ ਨੂੰ ਟਰੱਸਟ ਵਲੋਂ ਦਵਾਈਆਂ ਮੁਫ਼ਤ ਦਿੱਤਿਆਂ ਜਾਣਗੀਆਂ ਜਦਕਿ 29 ਜੂਨ ਨੂੰ ਬਾਣੀ ਦੇ ਸੰਪੂਰਨਤਾ ਦੇ ਭੋਗ ਪਾਏ ਜਾਣਗੇ। ਇਸ ਮੌਕੇ ਸਮਾਗਮ ਦੌਰਾਨ ਸਵਾਮੀ ਹਰਬੰਸ ਲਾਲ ਬ੍ਰਹਮਚਾਰੀ ਡੇਹਲੋਂ, ਸਵਾਮੀ ਡਾਕਟਰ ਤਿਪਰਾਰੀ ਦਾਸ, ਸਵਾਮੀ ਸਤਦੇਵ ਬ੍ਰਹਮਚਾਰੀ, ਸਵਾਮੀ ਸੋਹਮ ਪ੍ਰਕਾਸ਼, ਸਵਾਮੀ ਕ੍ਰਿਸ਼ਨ ਸਰੂਪ ਹਰਿਦੁਆਰ ਵਾਲੇ, ਸਵਾਮੀ ਰਮਨਾ ਨੰਦ, ਸਵਾਮੀ ਨਿਤਿੱਆ ਨੰਦ, ਸਵਾਮੀ ਦਰਵੇਸ਼ਾ ਨੰਦ ਤੇ ਹੋਰ ਸੰਤ ਮਹਾਂਪੁਰਸ਼ ਸਹਿਤ ਵੱਡੀ ਤਦਾਦ ‘ਚ ਸੰਗਤਾਂ, ਭੂਰੀਵਾਲੇ ਟਰੱਸਟ ਦੇ ਅਹੁਦੇਦਾਰ ਅਤੇ ਸੇਵਾਦਾਰ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਖ਼ਾਲਸਾ ਕਾਲਜ ’ਚ ਸੀ.ਸੀ.ਪੀ.ਐਲ. ਵਿਆਪਕ ਪ੍ਰਤੀਯੋਗੀ ਸਿਖਲਾਈ ਪ੍ਰੋਗਰਾਮ ਹੋਵੇਗਾ ਲਾਗੂ-ਪ੍ਰਿੰਸ... ਅਗਲੀ ਖ਼ਬਰ ਅੱਖਾਂ ਦੀ ਰੌਸ਼ਨੀ ਨਾ ਹੋਣ ਤੇ ਉਗਲਾਂ ਦੇ ਨਿਸ਼ਾਨ ਸਕੈਨ ਨਾ ਹੋਣ ਕਾਰਨ ਬਜ਼ੁਰਗ ਮਾਤਾ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਤੋਂ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।