13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਜ਼ਿਲ੍ਹਾ ਪ੍ਰਸ਼ਾਸਨ ਦੀ ਪ੍ਰਵਾਨਗੀ ਨਾਲ ਗੋਦ ਲਏ ਚੌਂਕ ਨੂੰ ਲੋਕ ਨਿਰਮਾਣ ਵਿਭਾਗ ਨੇ ਹੀ ਤੋੜਿਆ

ਅਜੀਤ ਡੈਸਕ 23-06-2026
ਰੂਪਨਗਰ, 22 ਜੂਨ (ਯਸ਼ਵੰਤ ਬੱਸੀ)-ਜ਼ਿਲ੍ਹਾ ਪ੍ਰਸ਼ਾਸਨ ਦੀ ਪ੍ਰਵਾਨਗੀ ਨਾਲ, ਨੈਣਾ ਜੀਵਨ ਜਯੋਤੀ ਕਲੱਬ ਵਲੋਂ ਗੋਦ ਲਏ ਤੇ ਸੁੰਦਰੀਕਰਨ ਕੀਤੇ ਨੈਣਾ ਜੀਵਨ ਜਯੋਤੀ ਚੌਂਕ ਦੇ ਕੁੱਝ ਹਿੱਸੇ ਨੂੰ ਪੀ .ਡਬਲਿਊ. ਡੀ. ਵਲੋਂ ਹੀ ਤੋੜ ਦਿੱਤਾ ਗਿਆ। ਵਿਭਾਗ ਵਲੋਂ ਆਰੰਭੇ ਨਿਰਮਾਣ ਕਾਰਜ ਅਤੇ ਨਾਲੇ ਦੀ ਸਫ਼ਾਈ ਦੌਰਾਨ ਨੁਕਸਾਨੇ ਗਏ ਚੌਂਕ ਦੇ ਸੰਬੰਧ ਵਿਚ ਨੈਣਾ ਜੀਵਨ ਜਯੋਤੀ ਕਲੱਬ’ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਰੂਪਨਗਰ ਨਾਲ ਮੁਲਾਕਾਤ ਕੀਤੀ । ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦਿਆਂ ਦੱਸਿਆ ਕਿ ਨਾਲੇ ਦੇ ਕੰਮ ਦੌਰਾਨ ਵਰਤੀ ਗਈ ਲਾਪਰਵਾਹੀ ਕਾਰਨ ਸੁੰਦਰ ਬਣਾਏ ਗਏ ਚੌਂਕ ਦਾ ਕਾਫੀ ਹਿੱਸਾ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ। ਇਸ ਦੇ ਨਾਲ ਹੀ ਉਨ੍ਹਾਂ ਖਦਸ਼ਾ ਜਤਾਇਆ ਕਿ ਜੇਕਰ ਚੱਲ ਰਹੇ ਕੰਮ ਦੌਰਾਨ ਪੂਰੀ ਸਾਵਧਾਨੀ ਨਾ ਵਰਤੀ ਗਈ, ਤਾਂ ਨਾਲ ਲੱਗਦਾ ਦੂਸਰਾ ਛੋਟਾ ਚੌਂਕ ਵੀ ਟੁੱਟ ਸਕਦਾ ਹੈ। ਕਲੱਬ ਅਹੁਦੇਦਾਰਾਂ ਨੇ ਕਿਹਾ ਕਿ ਸੰਸਥਾ ਨੇ ਆਪਣੇ ਵਿੱਤੀ ਸਰੋਤਾਂ ਤੋਂ ਲੱਖਾਂ ਰੁਪਏ ਖਰਚ ਕਰਕੇ ਇਸ ਚੌਕ ਨੂੰ ਵਿਕਸਿਤ ਕੀਤਾ ਸੀ, ਪਰ ਵਿਭਾਗ ਵਲੋਂ ਇਸ ਨੂੰ ਤੋੜਨ ਤੋਂ ਪਹਿਲਾਂ ਕਲੱਬ ਨੂੰ ਕੋਈ ਅਗਾਊਂ ਸੂਚਨਾ ਵੀ ਨਹੀਂ ਦਿੱਤੀ ਗਈ । ਸੰਸਥਾ ਦੇ ਮੈਂਬਰਾਂ ਨੇ ਦੋਸ਼ ਲਗਾਇਆ ਕਿ ਗਰਿੱਲ, ਬਨਾਵਟੀ ਘਾਹ ਦੇ ਮੈਟ ਅਤੇ ਉਸਦੇ ਆਧਾਰ ਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਸੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਲੱਬ ਦੇ ਮੈਂਬਰਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਚੌਂਕ ਦੇ ਟੁੱਟੇ ਹੋਏ ਹਿੱਸੇ ਨੂੰ ਪ੍ਰਸ਼ਾਸਨ ਵਲੋਂ ਦੁਬਾਰਾ ਬਣਾ ਕੇ ਦਿੱਤਾ ਜਾਵੇਗਾ ਅਤੇ ਚੱਲ ਰਹੇ ਵਿਕਾਸ ਕਾਰਜਾਂ ਦੌਰਾਨ ਬਾਕੀ ਹਿੱਸੇ ਦੀ ਸੁਰੱਖਿਆ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਇਸ ਮੌਕੇ ਨੈਣਾ ਜੀਵਨ ਜਯੋਤੀ ਕਲੱਬ ਵਲੋਂ ਧਰੁਵ ਨਾਰੰਗ, ਅਤਿੰਦਰਪਾਲ ਸਿੰਘ, ਵਰਿੰਦਰ ਵਿਆਸ ਅਤੇ ਸੰਦੀਪ ਕੱਕੜ ਹਾਜ਼ਰ ਸਨ।
ਪਿਛਲੀ ਖ਼ਬਰ ਨੂਰਪੁਰ ਬੇਦੀ ਵਿਖੇ ਸੰਤ ਬਾਬਾ ਬਾਲ ਜੀ ਦਾ ਹੋਇਆ ਵਿਸ਼ਾਲ ਸਤਸੰਗ, ਸੰਗਤਾਂ ਨੂੰ ਕੀਤਾ ਨਿਹਾਲ ਅਗਲੀ ਖ਼ਬਰ ਫਾਸ਼ਵਾਦੀ ਹਮਲਿਆਂ ਵਿਰੋਧੀ ਫਰੰਟ ਵਲੋਂ ਮੋਦੀ ਸਰਕਾਰ ਖ਼ਿਲਾਫ਼ ਰੋਸ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।