10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਏਟਕ ਦੀ ਹੋਈ ਮਹੀਨਾਵਾਰ ਮੀਟਿੰਗ

ਅਜੀਤ ਡੈਸਕ 20-06-2026
ਨੰਗਲ, 19 ਜੂਨ (ਪ੍ਰੀਤਮ ਸਿੰਘ ਬਰਾਰੀ)- ਪੰਜਾਬ ਗੌਰਮੈਂਟ ਟਰਾਂਸਪੋਰਟ ਵਰਕਰ ਯੂਨੀਅਨ ਏਟਕ ਇਕਾਈ ਨੰਗਲ ਦੀ ਮਹੀਨਾਵਾਰ ਮੀਟਿੰਗ ਅੱਜ ਮੁਖ਼ਤਿਆਰ ਚੰਦ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ, ਮਹਿੰਗਾਈ ਅਤੇ ਬੇਰੁਜ਼ਗਾਰੀ ਅਤੇ ਮੁਲਾਜ਼ਮ ਮਾਰੂ ਨੀਤੀਆਂ ਦੀ ਘੋਰ ਨਿੰਦਿਆ ਕੀਤੀ ਗਈ। ਸਾਢੇ ਚਾਰ ਸਾਲ ਬੀਤਣ ਦੇ ਬਾਅਦ ਵੀ ਪੰਜਾਬ ਸਰਕਾਰ ਨੇ ਰੋਡਵੇਜ਼ ਵਿਚ ਨਾ ਹੀ ਕੋਈ ਨਵੀਂ ਬੱਸ ਪਾਈ, ਨਾ ਹੀ ਕੋਈ ਕਰਮਚਾਰੀ ਪੱਕਾ ਕੀਤਾ ਗਿਆ। ਮੀਟਿੰਗ ਵਿਚ ਮੰਗ ਕੀਤੀ ਗਈ ਰੋਡਵੇਜ਼ ਵਿਚ ਨਵੀਆਂ ਬੱਸਾਂ ਪਾ ਕੇ 2407 ਬੱਸਾਂ ਦਾ ਰੋਡਵੇਜ਼ ਦਾ ਫਲੀਟ ਪੂਰਾ ਕੀਤਾ ਜਾਵੇ, ਕੱਚੇ ਕਾਮੇ ਬਿਨਾਂ ਸ਼ਰਤ ਪੱਕੇ ਕੀਤੇ ਜਾਣ, ਠੇਕੇਦਾਰੀ ਸਿਸਟਮ ਅਤੇ ਆਊਟ ਸੋਰਸ ਪੂਰੇ ਪੰਜਾਬ ਵਿਚ ਖ਼ਤਮ ਕੀਤਾ ਜਾਵੇ, 2004 ਤੋਂ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਪੇ ਕਮਿਸ਼ਨ ਦਾ ਬਕਾਇਆ ਅਤੇ ਡੀ. ਏ. ਦੀਆਂ ਕਿਸ਼ਤਾਂ ਅਤੇ ਬਕਾਇਆ 2:59 ਵਾਲੇ ਫ਼ਾਰਮੂਲੇ ਅਨੁਸਾਰ ਇੱਕ ਕਿਸ਼ਤ ਵਿਚ ਨਕਦ ਦਿੱਤਾ ਜਾਵੇ। ਵਰਕਸ਼ਾਪਾਂ ਵਿਚ ਖੜ੍ਹੀਆਂ ਬੱਸਾਂ ਲਈ ਸਪੇਅਰ ਪਾਰਟ, ਬੈਟਰੀਆਂ, ਟਾਇਰਾਂ ਦਾ ਯੋਗ ਪ੍ਰਬੰਧ ਕੀਤਾ ਜਾਵੇ। ਕਿੱਲੋਮੀਟਰ ਸਕੀਮ ਤੁਰੰਤ ਬੰਦ ਕੀਤੀ ਜਾਵੇ, ਅਪਰੇਸ਼ਨ ਇੰਪ੍ਰੈਸ਼ਨ ਬੰਦ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖ਼ਾਹ ਦੇ ਘੱਟ ਕੀਤੀ ਜਾਵੇ ਸਪੈਸ਼ਲ ਇੰਪ੍ਰੈਸ਼ਨ ਬੰਦ ਕੀਤਾ ਜਾਵੇ। ਹਾਈਕੋਰਟ ਵਲੋਂ ਮੁਲਾਜ਼ਮਾਂ ਦੇ ਪੱਖੀ ਹੋਏ ਫ਼ੈਸਲੇ ਲਾਗੂ ਕੀਤੇ ਜਾਣ। ਜੇਕਰ ਸਰਕਾਰ ਨੇ ਫਿਰ ਵੀ ਮੁਲਾਜ਼ਮ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸਰਕਾਰ ਖ਼ਿਲਾਫ਼ ਸਾਂਝੇ ਮੁਲਾਜ਼ਮ ਮੁਹਾਜ਼ ਬਣਾ ਕੇ ਤਿੱਖੇ ਮੋਰਚੇ ਕੀਤੇ ਜਾਣਗੇ। ਮੀਟਿੰਗ ਵਿਚ ਜਤਿੰਦਰ ਮੋਹਨ, ਸੇਵਾ ਸਿੰਘ, ਬ੍ਰਿਜ ਮੋਹਨ, ਸਿਕੰਦਰ ਸਿੰਘ, ਮੋਹਨ ਸਿੰਘ ਬਿਕੋ, ਜੁਗਰਾਜ ਸਿੰਘ, ਦੇਵ ਰਾਜ, ਲਖਵਿੰਦਰ ਸਿੰਘ ਬਾਬਾ, ਸੁਰਿੰਦਰ ਕੁਮਾਰ, ਰਾਮ ਪਿਆਰਾ, ਨਸੀਬ ਸਿੰਘ, ਰਣਜੀਤ ਸਿੰਘ, ਲਖਵਿੰਦਰ ਸਿੰਘ ਲੱਖਾ, ਅਮਰੀਕ ਸਿੰਘ, ਹਰਿੰਦਰਜੀਤ ਸਿੰਘ ਬਾਬਾ, ਰਣਜੀਤ ਸਿੰਘ ਟੌਹੜਾ, ਪਵਨ ਕੁਮਾਰ, ਬੱਗਾ ਸਿੰਘ, ਜਮੀਤ ਸਿੰਘ, ਅਜਮੇਰ ਸਿੰਘ, ਅਵਤਾਰ ਸਿੰਘ, ਗੁਰਨਾਮ ਸਿੰਘ ਔਲਖ ਤੇ ਹੋਰ ਵੀ ਵੱਡੀ ਗਿਣਤੀ ਵਿਚ ਸਾਥੀ ਸ਼ਾਮਿਲ ਸਨ।
ਪਿਛਲੀ ਖ਼ਬਰ ਗੰਗੂਵਾਲ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਟਰੇਡਰਜ਼ ਕਮਿਸ਼ਨ ਦੀ ਬੈਠਕ ਅਗਲੀ ਖ਼ਬਰ ਮਿਸ਼ਨ ‘ਕਲੀਨ ਪੰਜਾਬ’ ਤਹਿਤ ਨੰਗਲ ਦਾ ਕੋਨਾ-ਕੋਨਾ ਕੀਤਾ ਜਾ ਰਿਹਾ ਸਾਫ਼-ਹਰਜੋਤ ਸਿੰਘ ਬੈਂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।