10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਭੱਕੂਮਾਜਰਾ ਵਿਖੇ ਗੁਰਮਤਿ ਚੇਤਨਾ ਅਤੇ ਵਿਰਸਾ ਸੰਭਾਲ ਕੈਂਪ ਸਫਲਤਾ ਪੂਰਵਕ ਹੋਇਆ ਸਮਾਪਤ

ਅਜੀਤ ਡੈਸਕ 13-06-2026
ਸ੍ਰੀ ਚਮਕੌਰ ਸਾਹਿਬ,12 ਜੂਨ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਭੱਕੂਮਾਜਰਾ ਦੇ ਗੁਰਦੁਆਰਾ ਸਾਹਿਬ ਦੇ ਬਾਬਾ ਦਲੀਪ ਸਿੰਘ ਯਾਦਗਾਰੀ ਹਾਲ ਸਮਿੰਦਰ ਸਿੰਘ ਭੱਕੂਮਾਜਰਾ ਦੇ ਵਿਸ਼ੇਸ਼ ਉਪਰਾਲੇ ਸਦਕਾ ਲਗਾਏ 6 ਰੋਜ਼ਾ ਗੁਰਮਤਿ ਚੇਤਨਾ ਅਤੇ ਵਿਰਸਾ ਸੰਭਾਲ ਕੈਂਪ ਸਫਲਤਾ ਪੂਰਵਕ ਸਮਾਪਤ ਹੋ ਗਿਆ। ਸਮਿੰਦਰ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਕੈਂਪ ਵਿਚ 49 ਬੱਚਿਆਂ ਨੇ ਹਿੱਸਾ ਲਿਆ, ਜਿਨ੍ਹਾਂ ਦਾ ਅੰਤਿਮ ਦਿਨ ਲਏ ਟੈਸਟ ਵਿਚੋਂ ਛੋਟੇ ਬੱਚੇ ਸੁਖਜੋਤ ਸਿੰਘ ਅਤੇ ਏਕਮਜੋਤ ਸਿੰਘ ਵਾਸੀ ਖਾਨਪੁਰ ਬੇਟ (ਲੜਕਿਆਂ ਵਿਚੋ) ਅਤੇ ਲੜਕੀਆਂ ਵਿਚੋਂ ਸਿਮਰਨਦੀਪ ਕੌਰ ਤੇ ਨਿਰਗੁਣ ਕੌਰ ਸਭ ਵਧੀਆ ਕੈਂਪਰ ਚੁਣੇ ਗਏ ਜਿਨ੍ਹਾਂ ਨੂੰ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਕੈਂਪ ਵਿਚ ਗੁਰਮਤਿ ਮਿਸ਼ਨਰੀ ਕਾਲਜ ਚੌਤਾਂ ਕਲਾਂ ਦੇ ਵਿਦਵਾਨ ਭਾਈ ਯੁਵਰਾਜ ਸਿੰਘ ਅਤੇ ਭਾਈ ਜਸਦੀਪ ਸਿੰਘ ਨੇ ਲਗਾਤਾਰ 6 ਦਿਨ ਬੱਚਿਆਂ ਨੂੰ ਗੁਰਮਤਿ ਮਰਿਆਦਾ, ਸਿੱਖ ਧਰਮ ਦੀ ਮੁੱਢਲੀ ਜਾਣਕਾਰੀ, ਸਿੱਖ ਇਤਿਹਾਸ, ਸ਼ਹੀਦੀ ਪ੍ਰਸੰਗ, ਵਿਰਸੇ ਦੀ ਮਹੱਤਤਾ ਸਮਝਾਈ ਅਤੇ ਵਿਰਸਾ ਸੰਭਾਲਣ ਦੀ ਪ੍ਰੇਰਨਾ ਦਿੱਤੀ। ਅੰਤਿਮ ਦਿਨ ਪੰਥਕ ਵਿਦਵਾਨ ਭਾਈ ਰਾਜਿੰਦਰ ਸਿੰਘ ਨੰਨੂਆ ਪ੍ਰਧਾਨ ਸੈਣੀ ਭਵਨ ਰੂਪਨਗਰ ਨੇ ਭਾਈ ਸਮਿੰਦਰ ਸਿੰਘ ਵਲੋਂ ਪੰਥ ਦੀ ਪਨੀਰੀ ਨੂੰ ਸੰਭਾਲਣ ਦੇ ਯਤਨਾਂ ਦੀ ਸ਼ਲਾਘਾ ਕੀਤੀ। ਵਿੱਦਿਅਕ ਮਾਹਿਰ ਹਰਜੀਤ ਕੌਰ ਰੱਤੂ ਨੇ ਬੱਚਿਆਂ ਨੂੰ ਸਿੱਖ ਧਰਮ ਦੇ ਕੁਰਬਾਨੀਆਂ ਬਰੇ ਇਤਿਹਾਸ ਨਾਲ ਜੁੜ ਕੇ ਉਸ ਤੇ ਪਹਿਰਾ ਦੇਣ ਦੀ ਅਪੀਲ ਕੀਤੀ। ਕੈਂਪ ਵਿਚ ਹਿੱਸਾ ਲੈਣ ਵਾਲੇ ਸਮੂਹ ਬੱਚਿਆਂ ਨੂੰ ਸਰਟੀਫਿਕੇਟ ਅਤੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਕੈਂਪ ਨੂੰ ਸਫਲ ਬਣਾਉਣ ਲਈ ਜਗਤਾਰ ਸਿੰਘ ਜੱਗਾ, ਜਸਪਾਲ ਸਿੰਘ ਵਿੱਗੀ, ਰਾਜਿੰਦਰ ਸਿੰਘ ਨੰਨੂਆਂ, ਸੰਤੋਖ ਸਿੰਘ ਤਿਊੜ, ਗੁਰਦੀਪ ਸਿੰਘ ਪ੍ਰੀਤ, ਮਨਜੀਤ ਸਿੰਘ, ਜੱਸੀ ਗੱਗੋਂ, ਨਰਿੰਦਰ ਸਿੰਘ ਨਿੰਦੀ, ਬਾਬਾ ਇੰਦਰਜੀਤ ਸਿੰਘ, ਮਾਤਾ ਸਾਹਿਬ ਕੌਰ ਮਹਿਲਾ ਮੰਡਲ ਦੀ ਸਮੁੱਚੀ ਟੀਮ ਦਾ ਵਿਸ਼ੇਸ਼ ਸਹਿਯੋਗ ਰਿਹਾ।
ਪਿਛਲੀ ਖ਼ਬਰ ਬਜ਼ੁਰਗ ਜੋੜੇ ਨੇ ਆਪਣੇ ਪੁੱਤਰ ਨੂੰ ਮਰਨ ਲਈ ਮਜਬੂਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ ਅਗਲੀ ਖ਼ਬਰ ਮਰੀਜ਼ਾਂ ਨੂੰ ਇਲਾਜ ਤੇ ਲੋੜੀਂਦੀਆਂ ਸਿਹਤ ਸੇਵਾਵਾਂ ਸਮੇਂ ਸਿਰ ਮੁਹੱਈਆ ਕਰਵਾਈਆਂ ਜਾਣ-ਸਿਵਲ ਸਰਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।