01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਹੇਲੀ ਫਾਊਾਡੇਸ਼ਨ ਵਲੋਂ ਪਲਾਸਟਿਕ ਦੀ ਵਰਤੋਂ ਘਟਾਉਣ ਬਾਰੇ ਸਮਾਗਮ <br/>

ਐਸ.ਡੀ.ਓ. ਸੁੱਖਵਿੰਦਰ ਸਿੰਘ, ਹੈੱਡਮਾਸਟਰ ਰਾਕੇਸ਼ ਸ਼ਰਮਾ, ਡਾ. ਨਿਰਮਲ ਗੌਤਮ ਅਤੇ ਹੋਰ ਪਤਵੰਤੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸਮੇਂ | <br/> 17-04-2026
ਨੰਗਲ, 16 ਅਪ੍ਰੈਲ (ਗੁਰਪ੍ਰੀਤ ਸਿੰਘ ਗਰੇਵਾਲ)-ਸਹੇਲੀ ਫਾਊਾਡੇਸ਼ਨ ਸਰੀ (ਵੈਨਕੂਵਰ ਕੈਨੇਡਾ) ਵਲੋਂ ਸਰਕਾਰੀ ਹਾਈ ਸਕੂਲ ਪਿੰਡ ਦਬੇਟਾ 'ਚ ਪਲਾਸਟਿਕ ਦੀ ਵਰਤੋਂ ਘੱਟ ਕਰਨ ਬਾਰੇ ਸਮਾਗਮ ਕਰਵਾਇਆ ਗਿਆ | ਇਸ ਮੌਕੇ 'ਤੇ ਪੰਜਾਬ ਜੰਗਲੀ ਜੀਵ ਸਲਾਹਕਾਰ ਬੋਰਡ ਦੇ ਸਾਬਕਾ ਮੈਂਬਰ ਡਾ: ਗੁਲਜੀਤ ਸਿੰਘ ਚੱਠਾ ਨੇ 50,362 ਵਰਗ ਕਿ.ਮੀ. 'ਚ ਫੈਲੇ ਪੰਜਾਬ ਅਤੇ 55,673 ਵਰਗ ਕਿ.ਮੀ. 'ਚ ਫੈਲੇ ਹਿਮਾਚਲ ਦੀ ਚਰਚਾ ਕੀਤੀ, ਜਿੱਥੇ ਪਲਾਸਟਿਕ ਕਚਰੇ ਕਾਰਨ ਗੰਭੀਰ ਸਮੱਸਿਆਵਾਂ ਪੈਦਾ ਹੋ ਗਈਆਂ ਹਨ | ਡਾ. ਚੱਠਾ ਨੇ ਗੋਬਿੰਦ ਸਾਗਰ 'ਚ ਵੱਧ ਰਹੇ ਪ੍ਰਦੂਸ਼ਨ 'ਤੇ ਵੀ ਚਰਚਾ ਕੀਤੀ | ਇਸ ਮੌਕੇ 'ਤੇ ਚੌਗਿਰਦਾ ਮਿੱਤਰ ਵਿਦਿਆਰਥੀਆਂ ਕਰਨ, ਰਿਦੀਮਾ, ਨਵਦੀਪ, ਜੀਆ, ਸੁਹਾਨੀ, ਕਾਮਯਾ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ 'ਤੇ ਐਸ.ਡੀ.ਓ. (ਪੀ.ਐਸ.ਪੀ.ਸੀ.ਐਲ.) ਸੁੱਖਵਿੰਦਰ ਸਿੰਘ ਨੇ ਊਰਜਾ ਬੱਚਤ ਬਾਰੇ ਅਹਿਮ ਨੁਕਤੇ ਸਾਂਝੇ ਕੀਤੇ | ਇਸ ਸਮਾਗਮ 'ਚ ਡਾਕਟਰ ਨਿਰਮਲ ਗੌਤਮ, ਕਰਮਯੋਗੀ ਹੈੱਡਮਾਸਟਰ ਰਾਕੇਸ਼ ਸ਼ਰਮਾ, ਮੈਡਮ ਰੂਪਮ ਵਰਮਾ, ਮੈਡਮ ਕਮਲੇਸ਼, ਹਿਤੇਸ਼ ਬੱਧਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੰਜੀਵ ਕੌਂਡਲ ਜ਼ਿਲ੍ਹਾ ਕਾਂਗਰਸ ਕਮੇਟੀ ਅਨੁਸੂਚਿਤ ਵਿੰਗ ਦੇ ਜੁਆਇੰਟ ਸਕੱਤਰ ਨਿਯੁਕਤ <br/> ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਕਿਸਾਨਾਂ ਨਾਲ ਕੀਤਾ ਜਾ ਰਿਹਾ ਮਤਰੇਈ ਮਾਂ ਵਾਲਾ ਸਲੂਕ- ਜਥੇ. ਅÏਲਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।