13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪੁਸਤਕ 'ਜੀਵਨ ਦੇ ਰੰਗ' ਦੀ ਘੁੰਡ ਚੁਕਾਈ ਮੌਕੇ ਕਰਵਾਇਆ ਸਮਾਗਮ <br/>

ਪੀ ਐਮ ਸ੍ਰੀ ਸ਼ਹੀਦ ਸਿਪਾਹੀ ਪਰਗਨ ਸਿੰਘ ਹਾਈ ਸਕੂਲ ਮਟੌਰ ਸ੍ਰੀ ਅਨੰਦਪੁਰ ਸਾਹਿਬ ਦੇ ਮੁੱਖ ਅਧਿਆਪਕ ਗੁਰਜਤਿੰਦਰ ਪਾਲ ਸਿੰਘ ਦੀ ਪੁਸਤਕ ''ਜੀਵਨ ਦੇ ਰੰਗ'' ਦੀ ਘੁੰਡ ਚੁਕਾਈ ਕਰਦੇ ਹੋਏ ਪਤਵੰਤੇ | <br/> 13-04-2026
ਸ੍ਰੀ ਅਨੰਦਪੁਰ ਸਾਹਿਬ, 12 (ਕਰਨੈਲ ਸਿੰਘ)- ਪੀ ਐਮ ਸ਼੍ਰੀ ਸ਼ਹੀਦ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੌਰ ਸ੍ਰੀ ਅਨੰਦਪੁਰ ਸਾਹਿਬ 'ਚ ਇੱਕ ਵਿਸ਼ੇਸ਼ ਅਤੇ ਪ੍ਰੇਰਣਾਦਾਇਕ ਸਮਾਗਮ ਦੌਰਾਨ ਪ੍ਰਸਿੱਧ ਲੇਖਕ ਅਤੇ ਸਕੂਲ ਦੇ ਮੁੱਖ ਅਧਿਆਪਕ ਗੁਰਜਤਿੰਦਰ ਪਾਲ ਸਿੰਘ ਦੀ ਨਵੀਂ ਪੁਸਤਕ 'ਜੀਵਨ ਦੇ ਰੰਗ' ਦੀ ਘੁੰਡ ਚੁਕਾਈ ਕੀਤੀ ਗਈ | ਇਹ ਸਮਾਗਮ ਛੁੱਟੀ ਵਾਲੇ ਦਿਨ ਰੱਖਿਆ ਗਿਆ ਸੀ ਤਾਂ ਜੋ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਅੰਜਾਮ ਦਿੱਤਾ ਜਾ ਸਕੇ | ਪੁਸਤਕ 'ਜੀਵਨ ਦੇ ਰੰਗ' 'ਚ ਲੇਖਕ ਵੱਲੋਂ ਆਪਣੇ ਨਿੱਜੀ ਤਜਰਬਿਆਂ, ਜੀਵਨ ਦੇ ਉਤਾਰ-ਚੜ੍ਹਾਵਾਂ ਅਤੇ ਸਮਾਜਕ ਸਚਾਈਆਂ ਨੂੰ ਬਹੁਤ ਹੀ ਸਧਾਰਣ ਅਤੇ ਪ੍ਰੇਰਣਾਦਾਇਕ ਅੰਦਾਜ਼ 'ਚ ਪੇਸ਼ ਕੀਤਾ ਗਿਆ ਹੈ | ਇਸ ਮੌਕੇ ਇਲਾਕੇ ਦੀਆਂ ਕਈ ਮਾਣਯੋਗ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ ਅਤੇ ਲੇਖਕ ਨੂੰ ਵਧਾਈ ਦਿੰਦਿਆਂ ਪੁਸਤਕ ਦੀ ਪ੍ਰਸ਼ੰਸਾ ਕੀਤੀ | ਸਮਾਗਮ 'ਚ ਸਾਬਕਾ ਡੀ.ਈ.ਓ. ਸੈਕੰਡਰੀ ਸਵਰਨ ਸਿੰਘ, ਸੇਵਾ ਮੁਕਤ ਪਿ੍ੰਸੀਪਲ ਗੁਰਵਿੰਦਰ ਸਿੰਘ ਭੁੱਲਰ, ਪ੍ਰੋ: ਸੁੱਚਾ ਸਿੰਘ ਢੇਸੀ, ਪਿ੍ੰਸੀਪਲ ਨੀਰਜ ਕੁਮਾਰ ਵਰਮਾ, ਅਮਰਪ੍ਰੀਤ ਸਿੰਘ ਸੋਢੀ (ਜਿਮ ਟਰੇਨਰ), ਰਾਮ ਰਤਨ (ਸਾਬਕਾ ਐਸ.ਐਸ. ਮਾਸਟਰ), ਮਾ: ਦਨੇਸ਼ ਕੁਮਾਰ, ਜਰਨੈਲ ਸਿੰਘ ਨਿੱਕੂਵਾਲ (ਪੱਤਰਕਾਰ), ਰਾਜਕੁਮਾਰ ਸਮੇਤ ਕਈ ਹੋਰ ਮਾਣਯੋਗ ਹਸਤੀਆਂ ਅਤੇ ਪੱਤਰਕਾਰ ਮੌਜੂਦ ਰਹੇ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਰਾਜ ਘਈ ਨੇ ਨਿਭਾਈ | ਇਸ ਤੋਂ ਇਲਾਵਾ ਅਮਰੀਕ ਸਿੰਘ ਪੰਮੀ (ਮੀਡੀਆ ਕੋਆਰਡੀਨੇਟਰ), ਇਕਬਾਲ ਸਿੰਘ (ਡੀ.ਪੀ.), ਤਰਨਜੀਤ ਸਿੰਘ (ਸਾਇੰਸ ਮਾਸਟਰ), ਕੁਲਵੰਤ ਸਿੰਘ (ਐਸ.ਐਸ. ਮਾਸਟਰ), ਰੋਹਿਤ (ਮੈਥ ਮਾਸਟਰ), ਜਸਟਾਕ, ਦਵਿੰਦਰ ਸਿੰਘ ਅਤੇ ਬਬਲੀ ਵੀ ਇਸ ਮੌਕੇ ਹਾਜ਼ਰ ਰਹੇ ਅਤੇ ਸਮਾਗਮ ਦੀ ਸ਼ੋਭਾ ਵਧਾਈ | ਮਹਿਮਾਨਾਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ 'ਜੀਵਨ ਦੇ ਰੰਗ' ਵਰਗੀ ਪੁਸਤਕਾਂ ਸਮਾਜ ਨੂੰ ਸਹੀ ਦਿਸ਼ਾ ਦਿੰਦੀਆਂ ਹਨ ਅਤੇ ਨਵੀਂ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਬਣਦੀਆਂ ਹਨ | ਉਨ੍ਹਾਂ ਕਿਹਾ ਕਿ ਅਜਿਹੀਆਂ ਲਿਖਤਾਂ ਜੀਵਨ ਦੇ ਅਸਲ ਅਰਥ ਨੂੰ ਸਮਝਣ 'ਚ ਮਦਦਗਾਰ ਸਾਬਤ ਹੁੰਦੀਆਂ ਹਨ | ਅੰਤ 'ਚ ਗੁਰਜਤਿੰਦਰ ਪਾਲ ਸਿੰਘ ਨੇ ਸਾਰੇ ਮਹਿਮਾਨਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਰਣਧੀਰ ਸਿੰਘ ਖੱਟੜਾ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਕਾਂਗਰਸ ਦੀ ਹਿਮਾਚਲ ਸਰਕਾਰ ਐਂਟਰੀ ਟੈਕਸ ਨੂੰ ਤੁਰੰਤ ਹਟਾਵੇ- ਰਾਣਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।