15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿਖੇ ਕਰੀਅਰ ਜਾਗਰੂਕਤਾ ਸੈਸ਼ਨ ਕਰਵਾਇਆ <br/>

ਅਜੀਤ ਡੈਸਕ 11-04-2026
ਸ੍ਰੀ ਅਨੰਦਪੁਰ ਸਾਹਿਬ, 10 ਅਪ੍ਰੈਲ (ਕਰਨੈਲ ਸਿੰਘ)-ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦੇ ਪੀ.ਜੀ. ਡਿਪਾਰਟਮੈਂਟ ਆਫ਼ ਕਾਮਰਸ ਐਂਡ ਮੈਨੇਜਮੈਂਟ ਨੇ ਇੰਸਟੀਚਿਊਟ ਆਫ਼ ਕਾਸਟ ਅਕਾਊਾਟੈਂਟਸ ਆਫ਼ ਇੰਡੀਆ (ਆਈ.ਸੀ.ਐਮ.ਏ.ਆਈ.) ਨਾਲ ਕੀਤੇ ਸਮਝੌਤੇ ਤਹਿਤ ਕਾਲਜ ਵਿਖੇ ਇੱਕ ਮਾਹਿਰ ਸੈਸ਼ਨ ਦਾ ਸਫਲਤਾਪੂਰਵਕ ਲਗਾਇਆ ਗਿਆ | ਇਸ ਸੈਸ਼ਨ ਦਾ ਉਦੇਸ਼ ਵਿਦਿਆਰਥੀਆਂ ਨੂੰ ਲਾਗਤ ਤੇ ਪ੍ਰਬੰਧਨ ਅਕਾਊਾਟਿੰਗ (ਸੀ.ਐਮ.ਏ.) ਪੇਸ਼ੇ 'ਚ ਕੈਰੀਅਰ ਦੇ ਮੌਕਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ | ਇਸ ਸੈਸ਼ਨ ਦੇ ਮੁੱਖ ਬੁਲਾਰੇ ਸੀ.ਐਮ.ਏ. ਟੀਸੀਏ ਸ੍ਰੀਨਿਵਾਸ ਪ੍ਰਸਾਦ, ਪ੍ਰਧਾਨ ਇੰਸਟੀਚਿਊਟ ਆਫ਼ ਕਾਸਟ ਅਕਾਊਾਟੈਂਟਸ ਆਫ਼ ਇੰਡੀਆ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਅਤੇ ਕੈਰੀਅਰ ਲਈ ਸਪਸ਼ਟ ਟੀਚੇ ਨਿਰਧਾਰਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਸੀ.ਐਮ.ਏ. ਸੀ.ਐਲ. ਬਾਂਸਲ, ਸੀ.ਐਮ.ਏ. ਮਨਿੰਦਰ ਸਿੰਘ, ਸੀ.ਐਮ.ਏ. ਗੁਰਜਿੰਦਰ ਸਿੰਘ ਅਤੇ ਸ੍ਰੀਮਤੀ ਚਿੱਤਰਾ ਪ੍ਰਸਾਦ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਆਪਣੇ ਆਪਣੇ ਖੇਤਰ 'ਚ ਕੰਮ ਕਰ ਰਹੀਆਂ ਇਨ੍ਹਾਂ ਨਾਮਵਰ ਸ਼ਖਸ਼ੀਅਤਾਂ ਨੇ ਲਾਗਤ ਅਤੇ ਪ੍ਰਬੰਧਨ ਅਕਾਊਾਟਿੰਗ ਦੇ ਖੇਤਰ 'ਚ ਕੈਰੀਅਰ ਦੀਆਂ ਸੰਭਾਵਨਾਵਾਂ ਅਤੇ ਪੇਸ਼ੇਵਰ ਵਿਕਾਸ ਬਾਰੇ ਕੀਮਤੀ ਜਾਣਕਾਰੀਆਂ ਸਾਂਝੀਆਂ ਕੀਤੀਆਂ | ਕਾਲਜ ਦੇ ਪਿ੍ੰਸੀਪਲ ਡਾ. ਜਸਵੀਰ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਾਲਜ ਦੇ ਕਮਰਸ ਅਤੇ ਮੈਨੇਜਮੈਂਟ ਵਿਭਾਗ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥੀਆਂ ਦੇ ਕੈਰੀਅਰ ਨਿਰਮਾਣ ਲਈ ਅਜਿਹੀਆਂ ਪਹਿਲਕਦਮੀਆਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਇਹ ਪ੍ਰੋਗਰਾਮ ਕਾਲਜ ਦੇ ਪੀ.ਜੀ. ਵਿਭਾਗ ਆਫ਼ ਕਾਮਰਸ ਐਂਡ ਮੈਨੇਜਮੈਂਟ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਦੀ ਅਗਵਾਈ ਹੇਠ ਸਫਲਤਾਪੂਰਵਕ ਕਰਵਾਇਆ ਗਿਆ | ਇਸ ਮੌਕੇ ਵਿਭਾਗ ਦੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ |

ਪਿਛਲੀ ਖ਼ਬਰ ਸੀ.ਡੀ.ਐਸ. ਪ੍ਰੀਖਿਆ 'ਚ ਚੌਥਾ ਆਲ ਇੰਡੀਆ ਰੈਂਕ ਹਾਸਿਲ ਕਰਨ 'ਤੇ ਸੁਖਰਾਜ ਸਿੰਘ ਹੀਰਾ ਦਾ ਵਿਧਾਇਕ ਦਿਨੇਸ਼ ਚੱਢਾ ਵਲੋਂ ਸ... ਅਗਲੀ ਖ਼ਬਰ ਪੰਨਾ ਲਾਲ ਭਨਾਮ ਜ਼ਿਲ੍ਹਾ ਨੂੰ ਮੀਤ ਪ੍ਰਧਾਨ ਤੇ ਦਲਜੀਤ ਕੌਰ ਸੁਖਸਾਲ ਨੂੰ ਜ਼ਿਲ੍ਹਾ ਸਕੱਤਰ ਬਣਾਉਣ 'ਤੇ ਹਾਈਕਮਾਨ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।