15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸ਼ਿਵ ਮੰਦਰ ਮੇਨ ਮਾਰਕਿਟ ਨੰਗਲ ਵਿਖੇ ਕਰਵਾਏ ਗਏ ਹਨੰੂਮਾਨ ਚਾਲੀਸਾ ਦੇ ਪਾਠ ਰਾਣਾ ਕੇ ਪੀ ਸਿੰਘ ਅਤੇ ਊਨਾ ਸਦਰ ਤੋਂ ਭਾਜਪਾ ਵਿਧਾਇਕ ਸਤਪਾਲ ਸੱਤੀ ਨੇ ਕੀਤੀ ਸ਼ਿਰਕਤ <br/>

ਸ੍ਰੀ ਸਨਾਤਨ ਧਰਮ ਸਭਾ ਵਲੋਂ ਰਾਣਾ ਕੇ ਪੀ ਸਿੰਘ ਅਤੇ ਹਿਮਾਚਲ ਦੇ ਊਨਾ ਸਦਰ ਤੋਂ ਭਾਜਪਾ ਵਿਧਾਇਕ ਸਤਪਾਲ ਸੱਤੀ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤੇ ਜਾਣ ਦਾ ਦਿ੍ਸ਼ | <br/> 06-04-2026
ਨੰਗਲ, 5 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਸ਼ਿਵ ਮੰਦਰ ਮੇਨ ਮਾਰਕੀਟ ਨੰਗਲ ਵਿਖੇ ਇਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਹਨੂਮਾਨ ਚਾਲੀਸਾ ਦੇ ਪਾਠ ਕੀਤੇ | ਇਸ ਮੌਕੇ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ.ਪੀ. ਸਿੰਘ ਅਤੇ ਹਿਮਾਚਲ ਪ੍ਰਦੇਸ਼ ਦੇ ਊਨਾ ਸਦਰ ਤੋਂ ਭਾਜਪਾ ਵਿਧਾਇਕ ਸਤਪਾਲ ਸੱਤੀ ਵਲੋਂ ਸ਼ਿਰਕਤ ਕੀਤੀ ਗਈ | ਸੰਬੋਧਨ ਕਰਦਿਆਂ ਰਾਣਾ ਕੰਵਰਪਾਲ ਸਿੰਘ ਨੇ ਸਨਾਤਨ ਧਰਮ ਦੀ ਮਹਾਨਤਾ ਦੀ ਪ੍ਰਸ਼ੰਸਾ ਕੀਤੀ, ਵੈਦਿਕ ਮੰਤਰਾਂ ਦੀ ਸ਼ਕਤੀ ਦਾ ਜ਼ਿਕਰ ਕੀਤਾ ਅਤੇ ਸਨਾਤਨ ਧਰਮ ਸਭਾ ਰਜਿ. ਨੰਗਲ ਦੀ ਪ੍ਰਸ਼ੰਸਾ ਕੀਤੀ ਕਿਹਾ ਕਿ ਕੋਈ ਵੀ ਸੇਵਾ ਸੌਂਪੀ ਗਈ, ਉਨ੍ਹਾਂ ਪਹਿਲ ਦੇ ਆਧਾਰ 'ਤੇ ਨਿਭਾਈਾ ਹੈ | ਉਪਰੰਤ ਵਪਾਰ ਮੰਡਲ ਮੇਨ ਮਾਰਕੀਟ ਦੇ ਪ੍ਰਧਾਨ ਰਾਕੇਸ਼ ਨਈਅਰ ਅਤੇ ਸਮੂਹ ਪਰਿਵਾਰ ਵਲੋਂ ਸਵਰਗਵਾਸੀ ਨਾਮਵਰ ਕਾਰੋਬਾਰ ਅਸ਼ੋਕ ਨਈਅਰ ਦੀ 25ਵੀਂ ਬਰਸੀ ਦੀ ਯਾਦ 'ਚ ਲੰਗਰ ਦਾ ਆਯੋਜਨ ਕਰਵਾਇਆ ਗਿਆ | ਇਸ ਮੌਕੇ ਵਿਕਰਮ ਮਹਾਜਨ ਅਤੇ ਰਾਕੇਸ਼ ਸ਼ਰਮਾ ਨੇ ਰਾਣਾ ਕੰਵਰਪਾਲ ਸਿੰਘ, ਵਿਧਾਇਕ ਸੱਤੀ ਅਤੇ ਸਮੂਹ ਨਈਅਰ ਪਰਿਵਾਰ ਨੂੰ ਸਨਮਾਨਿਤ ਕੀਤਾ | ਇਸ ਸਮਾਗਮ 'ਚ ਨਗਰ ਕੌਂਸਲ ਪ੍ਰਧਾਨ ਸੰਜੇ ਸਾਹਨੀ, ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ, ਨਾਮਵਰ ਖੇਡ ਪ੍ਰਮੋਟਰ ਅਰੁਣ ਨਈਅਰ, ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ, ਸੁਨੀਲ ਨਈਅਰ, ਨਿਖਿਲ ਨਈਅਰ, ਕੌਂਸਲਰ ਅਨੀਤਾ ਸ਼ਰਮਾ, ਸੋਨੀਆ ਸੈਣੀ ਅਤੇ ਸੁਰਿੰਦਰ ਪੰਮਾ, ਹਰਮਨਜੀਤ ਸਿੰਘ ਪਿ੍ੰਸ, ਅਸ਼ੋਕ ਸੈਣੀ, ਰਵਿੰਦਰ ਦੀਵਾਨ, ਰਾਜ ਸਿੰਘ, ਰਾਜੀ ਖੰਨਾ, ਸਤਨਾਮ ਸਿੰਘ ਲਾਦੀ ਪੀ.ਆਰ.ਓ., ਪਿਆਰੇ ਲਾਲ ਜਸਵਾਲ, ਰਮਨ ਜੈਸਵਾਲ, ਚੰਦਨ ਰਾਣਾ, ਪ੍ਰੇਮ ਕਪੂਰ, ਸੁਧੀਰ ਕੁਮਾਰ, ਨਰੇਸ਼ ਕਪੂਰ, ਲਲਿਤ ਚੌਧਰੀ, ਪਰਵੇਸ਼ ਸੋਨੀ,, ਵਿਕਰਮ ਸੋਨੀ, ਡਾ. ਗਿਆਨ ਇੰਦਰ ਜੈਰਥ, ਡਾਕਟਰ ਜੀਵਨ ਲਤਾ, ਰਵਿੰਦਰ ਸਿੰਘ ਗੋਲਡੀ, ਲਲਿਤ ਮੋਹਨ, ਰਵੀ ਕਾਂਤ, ਅਜੈ ਐਰੀ, ਰਾਕੇਸ਼ ਸ਼ਰਮਾ, ਸਾਗਰ ਸੋਬਤੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੋਬਿੰਦ ਵੈਲੀ ਰੂਪਨਗਰ 'ਚ ਕੀਰਤਨ ਸਮਾਗਮ ਦੌਰਾਨ ਗੁਰਬਾਣੀ ਦਾ ਰਸ ਭਰਿਆ ਪ੍ਰਵਾਹ <br/> ਅਗਲੀ ਖ਼ਬਰ ਵਧਾਏ ਐਂਟਰੀ ਟੋਲ ਟੈਕਸ ਨਾਲ ਹਿਮਾਚਲ ਟੂਰਿਜ਼ਮ 'ਤੇ ਸੰਕਟ ਦਾ ਪਰਛਾਵਾਂ ਹਿਮਾਚਲ ਸਰਕਾਰ ਇਸ ਨੂੰ ਤੁਰੰਤ ਵਾਪਸ ਲਵੇ- ਗੌਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।