ਦਸਤਾਰ ਸਿਖਲਾਈ ਕੈਂਪਾਂ ਦੀ ਸ਼ੁਰੂਆਤ 30 ਤੋਂ
ਅਜੀਤ ਡੈਸਕ
26-03-2026
ਘਨੌਲੀ, 25 ਮਾਰਚ (ਜਸਵੀਰ ਸਿੰਘ)-ਧਰਮ ਪ੍ਰਚਾਰ ਵੈੱਲਫੇਅਰ ਸੁਸਾਇਟੀ ਘਨੌਲੀ ਵਲੋਂ ਮੁਫ਼ਤ ਦਸਤਾਰ ਸਿਖਲਾਈ ਕੈਂਪਾਂ ਦੀ ਸ਼ੁਰੂਆਤ 29 ਮਾਰਚ ਤੋਂ ਵੱਖ-ਵੱਖ ਪਿੰਡਾਂ 'ਚ ਸ਼ੁਰੂ ਹੋ ਰਹੀ ਹੈ | ਇਸ ਸਬੰਧੀ ਧਰਮ ਪ੍ਰਚਾਰ ਵੈੱਲਫੇਅਰ ਸੋਸਾਇਟੀ ਘਨੌਲੀ ਦੇ ਪ੍ਰਧਾਨ ਪ੍ਰਦੀਪ ਸਿੰਘ ਘਨੌਲੀ ਨੇ ਦੱਸਿਆ ਕਿ ਸੁਸਾਇਟੀ ਵਲੋਂ ਘਨੌਲੀ ਵਿਖੇ 29 ਮਾਰਚ, ਭਰਤਗੜ੍ਹ 30 ਮਾਰਚ, ਬਿੱਕੋ 31 ਮਾਰਚ, ਮਲਕਪੁਰ, ਖੁਆਸਪੁਰਾ, ਲੋਦੀ ਮਾਜਰਾ 1 ਅਪ੍ਰੈਲ ਤੋਂ ਸ਼ਾਮ 4 ਵਜੇ ਤੋਂ 6 ਵਜੇ ਤੱਕ ਮੁਫ਼ਤ ਦਸਤਾਰ ਸਿਖਲਾਈ ਕੈਂਪ ਲਗਾਏ ਜਾਣਗੇ | 1 ਅਪ੍ਰੈਲ ਤੋਂ ਵੱਖ-ਵੱਖ ਪਿੰਡਾਂ ਵਿਚ ਗੁਰਮਤਿ ਦੀਆਂ ਕਲਾਸਾਂ ਸ਼ੁਰੂ ਹੋਣਗੀਆਂ, ਉੱਥੇ ਹੀ 12 ਅਪ੍ਰੈਲ ਨੂੰ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਘਨੌਲੀ ਤੋਂ ਸ਼ਾਮ 3 ਵਜੇ ਦਸਤਾਰ ਮਾਰਚ ਕੱਢਿਆ ਜਾਵੇਗਾ |