08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਬੁੜੈਲ ਮਾਡਲ ਜੇਲ੍ਹ 'ਚ ਕੈਦੀ ਕੋਲੋਂ ਮੋਬਾਈਲ ਫ਼ੋਨ ਬਰਾਮਦ, ਮਾਮਲਾ ਦਰਜ

ਅਜੀਤ ਡੈਸਕ 08-03-2026

ਚੰਡੀਗੜ੍ਹ, 7 ਮਾਰਚ (ਕਪਿਲ ਵਧਵਾ)-ਮਾਡਲ ਜੇਲ੍ਹ ਬੁੜੈਲ ਵਿਚ ਚੈਕਿੰਗ ਦੌਰਾਨ ਇਕ ਕੈਦੀ ਕੋਲੋਂ ਮੋਬਾਈਲ ਫ਼ੋਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਥਾਣਾ ਸੈਕਟਰ-49 ਦੀ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਜਾਣਕਾਰੀ ਅਨੁਸਾਰ ਮਾਡਲ ਜੇਲ੍ਹ ਬੁੜੈਲ ਵਿਚ ਤਾਇਨਾਤ ਹੈੱਡ ਵਾਰਡਨ ਨਰੇਸ਼ ਕੁਮਾਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਪਿ੍ਜ਼ਨਰਜ਼ ਐਕਟ ਦੀ ਧਾਰਾ 52(ਏ1) ਤਹਿਤ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਜੇਲ੍ਹ ਵਿਚ ਰੁਟੀਨ ਚੈਕਿੰਗ ਦੌਰਾਨ ਕੈਦੀ ਅੰਮਿ੍ਤਪਾਲ ਸਿੰਘ ਉਰਫ਼ ਗੁੱਜਰ, ਵਾਸੀ ਪਿੰਡ ਕਲੋਲੀ, ਥਾਣਾ ਬਨੂੜ, ਜ਼ਿਲ੍ਹਾ ਮੁਹਾਲੀ (27) ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ ਇਕ ਮੋਬਾਈਲ ਫ਼ੋਨ ਬਰਾਮਦ ਹੋਇਆ, ਜੋ ਕਿ ਸਮਾਰਟ ਫ਼ੋਨ ਨਹੀਂ ਸੀ | ਜੇਲ੍ਹ ਪ੍ਰਸ਼ਾਸਨ ਵਲੋਂ ਇਸ ਸੰਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਥਾਣਾ ਸੈਕਟਰ-49 ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ | ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ |

ਪਿਛਲੀ ਖ਼ਬਰ ਚੰਡੀਗੜ੍ਹ 'ਚ ਗਰਮੀ ਹੋਈ ਤੇਜ਼, ਮਾਰਚ ਦੇ ਪਹਿਲੇ ਹਫ਼ਤੇ ਤਾਪਮਾਨ ਦਾ ਪਾਰਾ ਪਹੁੰਚਿਆ 33 ਡਿਗਰੀ ਅਗਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ' ਦਾ 46ਵਾਂ ਦਿਨ: ਪੰਜਾਬ ਪੁਲਿਸ ਨੇ 471 ਥਾਈਾ ਕੀਤੀ ਛਾਪੇਮਾਰੀ, 163 ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।