20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਭਗਵੰਤ ਸਿੰਘ ਮਾਨ ਹੀ ਪੰਜਾਬੀਆਂ ਦੇ ਅਸਲ ਹਮਦਰਦ-ਡਾ. ਸੰਜੀਵ ਗੌਤਮ <br/>

ਅਜੀਤ ਡੈਸਕ 07-03-2026
ਨੰਗਲ, 6 ਮਾਰਚ ( ਗੁਰਪ੍ਰੀਤ ਸਿੰਘ ਗਰੇਵਾਲ)-''ਪੰਜਾਬ ਦੇ ਇਤਿਹਾਸ 'ਚ ਸਿਰਫ ਦੋ ਨਾਂਅ ਹੀ ਸੁਨਹਿਰੀ ਅੱਖਰਾਂ 'ਚ ਲਿਖੇ ਜਾਣਗੇ, ਇੱਕ ਸ. ਪਰਤਾਪ ਸਿੰਘ ਕੈਰੋਂ ਅਤੇ ਦੂਜਾ ਭਗਵੰਤ ਸਿੰਘ ਮਾਨ'' ਇਹ ਵਿਚਾਰ ਜ਼ਿਲ੍ਹਾ ਇੰਚਾਰਜ ਆਮ ਆਦਮੀ ਪਾਰਟੀ ਰੂਪਨਗਰ ਅਤੇ ਚੇਅਰਮੈਨ ਸ੍ਰੀ ਗੁਰੂ ਰਵੀਦਾਸ ਯੂਨੀਵਰਸਿਟੀ ਹੁਸ਼ਿਆਰਪੁਰ ਡਾ. ਸੰਜੀਵ ਗੌਤਮ ਨੇ ਇੱਕ ਮੁਲਾਕਾਤ ਦੌਰਾਨ ਪ੍ਰਗਟ ਕੀਤੇ | ਪਰਤਾਪ ਸਿੰਘ ਕੈਰੋਂ ਨੇ ਸੂਬੇ ਦੀ ਤਰੱਕੀ 'ਚ ਵੱਡਾ ਯੋਗਦਾਨ ਪਾਇਆ ਅਤੇ ਦੇਸ਼ ਨੂੰ ਹਰੀ ਕ੍ਰਾਂਤੀ ਦਾ ਤੋਹਫ਼ਾ ਦਿੱਤਾ ਸੀ ਅਤੇ ਭਗਵੰਤ ਸਿੰਘ ਮਾਨ ਨੇ ਪਾਣੀ ਦੀ ਰਾਖੀ ਕਰਕੇ ਨਵਾਂ ਇਤਿਹਾਸ ਸਿਰਜਿਆ ਹੈ | ਭਗਵੰਤ ਸਿੰਘ ਮਾਨ ਪੰਜਾਬੀਆਂ ਦੇ ਅਸਲ ਹਮਦਰਦ ਹਨ, ਕਿਉਂਕਿ ਉਨ੍ਹਾਂ ਨੇ ਨਾ ਸਿਰਫ਼ ਆਮ ਆਦਮੀ ਦੇ ਦਫ਼ਤਰੀ ਗੇੜੇ ਘਟਾਏ ਹਨ, ਸਗੋਂ ਹਰ ਪੰਜਾਬੀ ਨੂੰ 10 ਲੱਖ ਦਾ ਸਿਹਤ ਕਵਰ ਵੀ ਦਿੱਤਾ ਹੈ | ਅੱਜ ਦੇਸ਼-ਵਿਦੇਸ਼ ਤੋਂ ਨਿਵੇਸ਼ ਪੰਜਾਬ ਆ ਰਿਹਾ ਹੈ | ਮੁੱਖ ਮੰਤਰੀ ਦੀ ਸਰਪ੍ਰਸਤੀ ਹੇਠ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸਕੂਲਾਂ ਦੀ ਤਸਵੀਰ ਹੀ ਬਦਲ ਦਿੱਤੀ ਹੈ | ਅੱਜ ਨੰਗਲ ਦਾ ਸਕੂਲ ਆਫ਼. ਐਮੀਨੈਂਸ ਦੇਖ ਕੇ ਇੰਜ ਲੱਗਦਾ ਹੈ ਕਿ ਜਿਵੇਂ ਕੋਈ ਕਾਨਵੈਂਟ ਸਕੂਲ ਹੋਏ |

ਪਿਛਲੀ ਖ਼ਬਰ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ 'ਚ ਰੁੱਖ ਲਗਾਓ ਮੁਹਿੰਮ ਦੀ ਸ਼ੁਰੂਆਤ <br/> ਅਗਲੀ ਖ਼ਬਰ ਪਿੰਡ ਘਾਹੀ ਮਾਜਰਾ ਦੇ ਸਰਕਾਰੀ ਸਮਾਰਟ ਹਾਈ ਸਕੂਲ ਨੂੰ ਮਿਲੇ 5 ਕੰਪਿਊਟਰ ਤੇ 2 ਐਲ.ਈ.ਡੀ. ਪੈਨਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।