23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਧੋਲਰਾਂ ਵਿਖੇ ਪਹਿਲਾ ਟਰਾਲੀ ਖਿੱਚ ਮੁਕਾਬਲਾ ਕਰਵਾਇਆ <br/>

ਮੁਕਾਬਲਿਆਂ ਦਾ ਉਦਘਾਟਨ ਕਰਦੇ ਚਰਨਜੀਤ ਸਿੰਘ ਚੰਨੀ ਅਤੇ ਭਾਨਾ ਸਿੱਧੂ ਦਾ ਸਨਮਾਨ ਕਰਦੇ ਪ੍ਰਬੰਧਕ | ਤਸਵੀਰਾਂ: ਜਗਮੋਹਣ ਸਿੰਘ ਨਾਰੰਗ <br/> 01-02-2026
ਸ੍ਰੀ ਚਮਕੌਰ ਸਾਹਿਬ, 31 ਜਨਵਰੀ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਧੋਲਰਾਂ ਵਿਖੇ ਪਿੰਡ ਦੇ ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਵਲੋਂ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲੇ ਟਰਾਲੀ ਖਿੱਚ ਮੁਕਾਬਲੇ ਕਰਵਾਏ ਗਏ, ਜਿਸ ਵਿਚ ਪਹਿਲਾ ਸਥਾਨ ਬਿੰਦਾ ਕਤਲੌਰ ਦਾ 5911 (ਸ੍ਰੀ ਚਮਕੌਰ ਸਾਹਿਬ ਅਤੇ ਦੂਜਾ ਸਥਾਨ ਗੁਰਪਿਆਰ ਸਿੰਘ ਮਾਵੀ ਬਸੀ ਗੁੱਜਰਾਂ ਦੇ 5911 (ਸ੍ਰੀ ਚਮਕੌਰ ਸਾਹਿਬ ) ਨੂੰ ਹਾਸਲ ਹੋਇਆ | ਮੁੱਖ ਪ੍ਰਬੰਧਕ ਗੁਰਤੇਜ ਸਿੰਘ ਬਾਜਵਾ ਅਤੇ ਬਰਿੰਦਰ ਖਾਨ ਦੀ ਅਗਵਾਈ ਹੇਠ ਕਰਵਾਏ ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਸਾਬਕਾ ਮੁੱਖ ਮੰਤਰੀ ਤੇ ਸਾਂਸਦ ਚਰਨਜੀਤ ਸਿੰਘ ਚੰਨੀ ਨੇ ਪ੍ਰਬੰਧਕਾਂ ਵਲੋਂ ਕਰਵਾਏ ਇਨ੍ਹਾਂ ਮੁਕਾਬਲਿਆਂ ਦੀ ਸ਼ਲਾਘਾ ਕੀਤੀ | ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਨੌਜਵਾਨ ਆਗੂ ਭਾਨਾ ਸਿੱਧੂ ਨੇ ਵਿਸ਼ੇਸ਼ ਤੋਰ 'ਤੇ ਹਾਜ਼ਰੀ ਭਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ | ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਵਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ 50 ਦੇ ਕਰੀਬ ਟਰੈਕਟਰਾਂ ਨੇ ਹਿੱਸਾ ਲਿਆ ਤੇ ਪਹਿਲੇ 10 ਸਥਾਨ ਹਾਸਲ ਕਰਨ ਵਾਲੇ ਟਰੈਕਟਰ ਮਾਲਕਾਂ ਦਾ ਸਨਮਾਨ ਕੀਤਾ ਗਿਆ | ਜਿਸ ਵਿਚ ਉਪਰੋਕਤ ਪਹਿਲੇ ਦੋ ਸਥਾਨ ਕਰਨ ਵਾਲਿਆਂ ਤੋਂ ਇਲਾਵਾ ਤੀਜਾ ਸਥਾਨ ਸੋਨਾਲੀਕਾ ਧੰਨ ਧੰਨ ਰਾਜਾ ਸਾਹਿਬ ਸਿਕੰਦਰ ,ਚੌਥਾ ਸਥਾਨ 5911 ਸ੍ਰੀ ਚਮਕੌਰ ਸਾਹਿਬ ਪੀਲਾ ਝੰਡਾ ਅਤੇ ਪੰਜਵਾਂ ਸਥਾਨ ਪਿ੍ੰਸ ਕਟਾਰੀਆ ਨੇ ਹਾਸਲ ਕੀਤਾ | ਇਨ੍ਹਾਂ ਮੁਕਾਬਲਿਆਂ ਨੂੰ ਸਫਲ ਬਣਾਉਣ ਲਈ ਬਾਬਾ ਸੁਖਵੀਰ ਸਿੰਘ ਕੰਧੋਲੇ ਵਾਲਿਆਂ, ਸਰਪੰਚ ਗਰੁੱਪ ਅਤੇ ਭੱਠਾ ਮਾਲਕ ਦਾ ਵਿਸ਼ੇਸ਼ ਸਹਿਯੋਗ ਰਿਹਾ | ਇਸ ਮੌਕੇ ਨਗਰ ਕੌਸ਼ਲ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਸਮਸ਼ੇਰ ਸਿੰਘ ਭੰਗੂ, ਸਰਪੰਚ ਹਰਦੀਪ ਕੌਰ, ਪੰਚ ਬਰਿੰਦਰ ਖਾਨ, ਗੁਰਮੀਤ ਸਿੰਘ, ਬਲਜੀਤ ਕੌਰ, ਜਸਵੀਰ ਕੌਰ ਤੇ ਕੁਲਵਿੰਦਰ ਕੌਰ, ਨਰਿੰਦਰ ਸਿੰਘ ਬਾਜਵਾ, ਗੁਲਜਾਰ ਸਿੰਘ, ਤਰਨਜੀਤ ਸਿੰਘ ਤੇ ਬਲਜੀਤ ਕੌਰ, ਬਲਜਿੰਦਰ ਸਿੰਘ, ਲਖਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਗਰਦਲੇ, ਬੜਾ ਪਿੰਡ ਤੇ ਭਰਤਗੜ੍ਹ 'ਚ ਮਮਤਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।