17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਸੰਬੰਧੀ ਕੀਤਾ ਜਾਗਰੂਕ <br/>

ਅਜੀਤ ਡੈਸਕ 23-01-2026
ਪਰਖਾਲੀ, 22 ਜਨਵਰੀ (ਅੰਮਿ੍ਤਪਾਲ ਸਿੰਘ ਬੰਟੀ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਲੈ ਕੇ ਪੁਰਖਾਲੀ ਵਿਖੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਇਸ ਮੌਕੇ ਅੱੈਸ. ਐੱਮ. ਓ. ਭਰਤਗੜ੍ਹ ਆਨੰਦ ਘਈ ਦੀ ਅਗਵਾਈ ਹੇਠ ਸ੍ਰੀ ਵਿਸ਼ਾਲ ਮੋਹਨ ਸ਼ਰਮਾ ਅਤੇ ਸੀ. ਐੱਚ. ਓ. ਰਾਜਪਾਲ ਕੌਰ ਵਲੋਂ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਸਬੰਧੀ ਜਾਣਕਾਰੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਕੁੱਝ ਹੀ ਦਿਨਾਂ ਦੇ ਵਿਚ ਵੱਖ-ਵੱਖ ਸੈਂਟਰਾਂ ਦੇ ਵਿਚ ਇਹ ਕਾਰਡ ਬਣਨੇ ਸ਼ੁਰੂ ਹੋ ਜਾਣਗੇ ਤੇ ਲੋਕਾਂ ਨੂੰ ਮੁਫ਼ਤ ਇਲਾਜ ਦੀ ਬਹੁਤ ਵੱਡੀ ਸੁਵਿਧਾ ਹਾਸਿਲ ਹੋਵੇਗੀ | ਇਸ ਮੌਕੇ ਆਮ ਆਦਮੀ ਪਾਰਟੀ ਦੇ ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਪਿੰਕੀ ਪੁਰਖਾਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨੂੰ ਇਹ ਬਹੁਤ ਵੱਡੀ ਸਹੂਲਤ ਦਿੱਤੀ ਗਈ ਜੋ ਕਿ ਖ਼ਾਸ ਕਰ ਗ਼ਰੀਬ ਲੋਕਾਂ ਦੇ ਲਈ ਵਰਦਾਨ ਸਾਬਤ ਹੋਵੇਗੀ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਅੰਦਰ ਸਰਕਾਰ ਹੋਰ ਵੀ ਲੋਕ ਭਲਾਈ ਦੀਆਂ ਵੱਡੀਆਂ ਸਕੀਮਾਂ ਲੈ ਕੇ ਆ ਰਹੀ | ਜਿਨ੍ਹਾਂ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ | ਇਸ ਮੌਕੇ ਇੰਸਪੈਕਟਰ ਕੇਸਰ ਸਿੰਘ ਪੁਰਖਾਲੀ, ਹਰਮਿੰਦਰ ਸਿੰਘ ਬਿੰਦਰਖ, ਮਨਮੋਹਣ ਕੁਮਾਰ ਲਵਲੀ ਸਾਬਕਾ ਸਰਪੰਚ, ਕਾਜਲ ਗੁਪਤਾ, ਮਧੂ ਗੁਪਤਾ, ਹੈਪੀ ਪੁਰਖਾਲੀ, ਵਿੱਕੀ ਪੁਰਖਾਲੀ, ਰਾਜ ਰਾਣੀ ਤੇ ਹੋਰ ਲੋਕ ਹਾਜ਼ਰ ਸਨ |

ਪਿਛਲੀ ਖ਼ਬਰ ਲੋਹਗੜ੍ਹ ਫਿੱਡੇ ਵਿਖੇ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਦਾ ਕੰਮ ਸ਼ੁਰੂ <br/> ਅਗਲੀ ਖ਼ਬਰ ਸ੍ਰੀ ਰਾਮ ਮੰਦਰ ਸਥਾਪਨਾ ਦਿਵਸ ਸੰਬੰਧੀ ਲੱਡੂਆਂ ਦਾ ਪ੍ਰਸ਼ਾਦ ਵੰਡਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।