29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਅਧਿਆਪਕ ਦਾ ਕਾਰਜ ਪੜ੍ਹਾਉਣ ਤੱਕ ਸੀਮਤ ਨਹੀਂ ਸਗੋਂ ਵਿਦਿਆਰਥੀਆਂ ਦੀ ਪ੍ਰਤਿਭਾ ਉਜਾਗਰ ਕਰਨਾ ਹੁੰਦੈ -ਡਾ. ਸੁਰਜੀਤ

ਮਾਨਸਾ, 29 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਅਧਿਆਪਕ ਦਾ ਕਾਰਜ ਸਿਰਫ ਪੜ੍ਹਾਉਣ ਤੱਕ ਸੀਮਤ ਨਹੀਂ ਸਗੋਂ ਬੱਚਿਆਂ ਦੀ ਪ੍ਰਤਿਭਾ ਉਜਾਗਰ ਕਰਨਾ ਹੁੰਦਾ ਹੈ। ਸਾਹਿਤ ਦੀ ਹਰ ਵਿਧਾ ਬਹੁ-ਪਰਤੀ ਤੇ ਬਹੁ-ਅਰਥੀ ਹੁੰਦੀ ਹੈ, ਜਿਸ ਲਈ ਸਾਹਿਤ ਨੂੰ ਪੜ੍ਹਨ ’ਚ ਪਾਠਕ ਦੀ ਵੀ ਬਰਾਬਰ ਦੀ ਭੂਮਿਕਾ ਹੁੰਦੀ ਹੈ ਅਤੇ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਰੱਟੇ ਦੀ ਥਾਂ ਖੁਦ ਸਮਝਣ ਦੀ ਪ੍ਰਕਿਰਿਆ ’ਚ ਪਾਵੇ।

ਡਾ. ਸੁਰਜੀਤ ਸਿੰਘ ਦਾ ਸਨਮਾਨ ਕਰਦੇ ਹੋਏ ਭਾਸ਼ਾ ਵਿਭਾਗ ਦੇ ਅਧਿਕਾਰੀ ਤੇ ਕਾਲਜ ਪ੍ਰਿੰਸੀਪਲ। ਅਜੀਤ ਤਸਵੀਰ 30-11-2026
ਮਾਨਸਾ, 29 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਅਧਿਆਪਕ ਦਾ ਕਾਰਜ ਸਿਰਫ ਪੜ੍ਹਾਉਣ ਤੱਕ ਸੀਮਤ ਨਹੀਂ ਸਗੋਂ ਬੱਚਿਆਂ ਦੀ ਪ੍ਰਤਿਭਾ ਉਜਾਗਰ ਕਰਨਾ ਹੁੰਦਾ ਹੈ। ਸਾਹਿਤ ਦੀ ਹਰ ਵਿਧਾ ਬਹੁ-ਪਰਤੀ ਤੇ ਬਹੁ-ਅਰਥੀ ਹੁੰਦੀ ਹੈ, ਜਿਸ ਲਈ ਸਾਹਿਤ ਨੂੰ ਪੜ੍ਹਨ ’ਚ ਪਾਠਕ ਦੀ ਵੀ ਬਰਾਬਰ ਦੀ ਭੂਮਿਕਾ ਹੁੰਦੀ ਹੈ ਅਤੇ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਰੱਟੇ ਦੀ ਥਾਂ ਖੁਦ ਸਮਝਣ ਦੀ ਪ੍ਰਕਿਰਿਆ ’ਚ ਪਾਵੇ। ਇਹ ਪ੍ਰਗਟਾਵਾ ਡਾ. ਸੁਰਜੀਤ ਸਿੰਘ ਡੀਨ ਭਾਸ਼ਾਵਾਂ ਤੇ ਪ੍ਰੋਫ਼ੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਥਾਨਕ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਵਿਖੇ ਭਾਸ਼ਾ ਵਿਭਾਗ ਵਲੋਂ ਪੰਜਾਬੀ ਮਾਹ ਨੂੰ ਸਮਰਪਿਤ ‘ਸਾਹਿਤ ਸਿਰਜਣ ਅਤੇ ਪੜ੍ਹਤ ਦੇ ਤੌਰ ਤਰੀਕੇ’ ਵਿਸ਼ੇ ’ਤੇ ਸੈਮੀਨਾਰ ਮੌਕੇ ਸੰਬੋਧਨ ਹੁੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜੋ ਸਿਲੇਬਸਾਂ ’ਚ ਪੜ੍ਹਾਇਆ ਜਾਂਦਾ ਹੈ ਜਿੰਦਗੀ ’ਚ ਉਸ ਤੋਂ ਪਰਾਂ ਦੀਆਂ ਕਾਫੀ ਗੱਲਾਂ ਹਨ। ਇਸ ਲਈ ਵਿਦਿਆਰਥੀਆਂ ਨੂੰ ਸੰਵੇਦਨਸ਼ੀਲ ਰਹਿ ਕੇ ਵਿਸ਼ੇ ਤੇ ਸਮਾਜ ਦੇ ਸੰਦਰਭ ’ਚ ਵਿਕਸਣਾ ਚਾਹੀਦਾ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਕਿਹਾ ਕਿ ਡਾ. ਸੁਰਜੀਤ ਨ ੇ ਆਪਣੀ ਕਲਮ ਅਤੇ ਅਧਿਆਪਨ ਰਾਹੀਂ ਸਾਹਿਤ ਜਗਤ ਨੂੰ ਨਵੀਂ ਦਿਸ਼ਾ ਦਿੱਤੀ ਹੈ। ਖੋਜ ਅਫ਼ਸਰ ਤੇ ਸ਼ਾਇਰ ਗੁਰਪ੍ਰੀਤ ਦਾ ਕਹਿਣਾ ਸੀ ਕਿ ਡਾ. ਸਿੰਘ ਨੇ ਸਿਰਫ ਅਧਿਆਪਨ ਅਤੇ ਕਿਤਾਬਾਂ ਹੀ ਨਹੀਂ ਲਿਖੀਆਂ ਬਲਕਿ ਵੱਖ-ਵੱਖ ਸਕੂਲਾਂ/ਕਾਲਜਾਂ ’ਚ ਜਾ ਕੇ ਪਾਠਕ ਪੈਦਾ ਕਰਨ ਲਈ ਮੁਹਿੰਮ ਵੀ ਚਲਾਈ। ਕਾਲਜ ਪ੍ਰਿੰਸੀਪਲ ਡਾ. ਰਾਮ ਕ੍ਰਿਸ਼ਨ ਨੇ ਆਪਣੇ ਤਜਰਬੇ ਸਾਂਝੇ ਕੀਤੇ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋਫ਼ੈਸਰ ਬੱਲਮ ਲੀਂਬਾ ਨੇ ਨਿਭਾਈ। ਸਮਾਗਮ ’ਚ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ 50 ਦੇ ਕਰੀਬ ਲੈਕਚਰਾਰਾਂ ਤੋਂ ਇਲਾਵਾ ਜ਼ਿਲ੍ਹੇ ਦੀਆਂ ਖਾਸ ਸ਼ਖਸ਼ੀਅਤਾਂ ਅਤੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਕਹਾਣੀਕਾਰ ਦਰਸ਼ਨ ਜੋਗਾ, ਨਿਰੰਜਣ ਬੋਹਾ, ਸ਼ਾਇਰ ਬਲਵੰਤ ਭਾਟੀਆ, ਦਰਸ਼ਨ ਸਿੰਘ ਬਰੇਟਾ, ਕਰਮਜੀਤ ਸਿੰਘ ਰਿੰਪੀ, ਦਿਲਬਾਗ ਸਿੰਘ ਰਿਓਂਦ, ਲਖਵਿੰਦਰ ਸਿੰਘ ਮੂਸਾ, ਸੁਭਾਸ਼ ਬਿੱਟੂ, ਹਰਦੀਪ ਸਿੰਘ ਸਿੱਧੂ, ਸੰਦੀਪ ਸਿੰਘ ਭੰਮੇ, ਆਤਮਾ ਸਿੰਘ ਪਮਾਰ, ਵਿਸ਼ਵਦੀਪ ਸਿੰਘ ਬਰਾੜ, ਸਰਬਜੀਤ ਸਿੰਘ, ਅਰਸ਼ਦੀਪ ਸਿੰਘ, ਓਮ ਪ੍ਰਕਾਸ਼, ਇੰਦਰਪਾਲ, ਸੰਤੋਸ਼ ਭਾਟੀਆ, ਰਾਮਕ੍ਰਿਸ਼ਨ ਮਾਨਬੀਬੜੀਆਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਿਸਾਨਾਂ ਨੇ ਕੁੱਲਰੀਆਂ ਸੂਏ ਦੀ ਕੀਤੀ ਸਫਾਈ ਅਗਲੀ ਖ਼ਬਰ ਨਿਰਧਾਰਿਤ ਮਾਪਦੰਡ ਪੂਰੇ ਨਾ ਕਰਨ ਵਾਲੇ ਦੋ ਪਹੀਆ ਵਾਹਨ ਚਾਲਕਾਂ ਖ਼ਿਲਾਫ਼ ਤਲਵੰਡੀ ਸਾਬੋ ਪੁਲਿਸ ਨੇ ਆਰੰਭੀ ਵਿਸ਼ੇਸ਼ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।