15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਹਵਾਈ ਟਿਕਟ ਬੁੱਕ ਕਰਵਾਉਣ ਵੇਲੇ ਗਲਤੀ ਕਰਨ ਵਾਲੇ ਵਿਅਕਤੀ ਦੇ ਪੁਲਿਸ ਨੇ ਲੱਖਾਂ ਰੁਪਏ ਬਚਾਏ

ਬਠਿੰਡਾ, 14 ਨਵੰਬਰ (ਵੀਰਪਾਲ ਸਿੰਘ)-ਹਵਾਈ ਟਿਕਟਾਂ ਬੁੱਕ ਕਰਵਾਉਣ ਸਮੇਂ ਗਲਤੀ ਨਾਲ ਪੈਸੇ ਗਲਤ ਖਾਤੇ ਵਿਚ ਪਾਉਣ ਵਾਲੇ ਵਿਅਕਤੀ ਦੇ ਪੁਲਿਸ ਵਲੋਂ ਲੱਖਾਂ ਰੁਪਏ ਦਾ ਨੁਕਸਾਨ ਹੋਣ ਤੋਂ ਬਚਾ ਲਏ ਜਾਣ ਦੀ ਖ਼ਬਰ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਮਿਤੀ 15. 04.

ਅਜੀਤ ਡੈਸਕ 15-11-2026
ਬਠਿੰਡਾ, 14 ਨਵੰਬਰ (ਵੀਰਪਾਲ ਸਿੰਘ)-ਹਵਾਈ ਟਿਕਟਾਂ ਬੁੱਕ ਕਰਵਾਉਣ ਸਮੇਂ ਗਲਤੀ ਨਾਲ ਪੈਸੇ ਗਲਤ ਖਾਤੇ ਵਿਚ ਪਾਉਣ ਵਾਲੇ ਵਿਅਕਤੀ ਦੇ ਪੁਲਿਸ ਵਲੋਂ ਲੱਖਾਂ ਰੁਪਏ ਦਾ ਨੁਕਸਾਨ ਹੋਣ ਤੋਂ ਬਚਾ ਲਏ ਜਾਣ ਦੀ ਖ਼ਬਰ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਮਿਤੀ 15.04.2026 ਨੂੰ ਸਾਈਬਰ ਹੈਲਪਲਾਈਨ 1930 ਰਾਹੀਂ ਸੁਰਜੀਤ ਸਿੰਘ ਪੁੱਤਰ ਮੇਹਰ ਸਿੰਘ, ਵਾਸੀ ਮਾਡਲ ਟਾਊਨ ਫੇਜ਼-3, ਬਠਿੰਡਾ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤਕਰਤਾ ਭਾਰਤੀ ਸਟੇਟ ਬੈਂਕ ਦੇ ਸੇਵਾ-ਮੁਕਤ ਅਧਿਕਾਰੀ ਹਨ ਅਤੇ ਉਨ੍ਹਾਂ ਨੇ ਆਪਣੇ ਪਰਿਵਾਰ ਸਮੇਤ ਆਸਟਰੇਲੀਆ ਜਾਣ ਲਈ ਤਿੰਨ ਹਵਾਈ ਟਿਕਟਾਂ ਬੁੱਕ ਕਰਵਾਉਣੀਆਂ ਸਨ। ਇਸ ਸਬੰਧੀ ਗੱਲਬਾਤ ਦੌਰਾਨ ਗਲਤੀ ਨਾਲ ਉਨ੍ਹਾਂ ਵਲੋਂ ਸਹੀ ਵਿਅਕਤੀ ਦੀ ਬਜਾਏ ਕਿਸੇ ਹੋਰ ਵਿਅਕਤੀ ਦਾ ਮੋਬਾਈਲ ਨੰਬਰ ਮਿਲਾ ਦਿੱਤਾ ਗਿਆ। ਉਕਤ ਵਿਅਕਤੀ ਨੇ ਟਿਕਟਾਂ ਬੁੱਕ ਕਰਵਾਉਣ ਦੇ ਨਾਮ ’ਤੇ ਉਨ੍ਹਾਂ ਤੋਂ 1,89,500 ਆਨਲਾਈਨ ਟਰਾਂਸਫ਼ਰ ਕਰਵਾ ਲਏ। ਪਰ ਪੈਸੇ ਪ੍ਰਾਪਤ ਕਰਨ ਤੋਂ ਬਾਅਦ ਨਾ ਤਾਂ ਉਸ ਨੇ ਫੋਨ ਚੁੱਕਿਆ ਅਤੇ ਨਾ ਹੀ ਟਿਕਟਾਂ ਸਬੰਧੀ ਕੋਈ ਜਾਣਕਾਰੀ ਦਿੱਤੀ। ਇਸ ਕਾਰਨ ਸ਼ਿਕਾਇਤਕਰਤਾ ਨੂੰ ਆਪਣਾ ਪੈਸਾ ਡੁੱਬਣ ਦਾ ਖਦਸ਼ਾ ਪੈਦਾ ਹੋ ਗਿਆ। ਆਪਣੀ ਮਿਹਨਤ ਦੀ ਕਮਾਈ ਨੂੰ ਬਚਾਉਣ ਦੀ ਉਮੀਦ ਨਾਲ ਸ਼ਿਕਾਇਤ ਕਰਤਾ ਨੇ ਉਸੇ ਦਿਨ ਤੁਰੰਤ 1930 ’ਤੇ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਮਿਲਦੇ ਹੀ ਥਾਣਾ ਸਾਈਬਰ ਕ੍ਰਾਈਮ ਬਠਿੰਡਾ ਦੀ ਟੀਮ ਵਲੋਂ ਬਿਨ੍ਹਾਂ ਸਮਾਂ ਗੁਆਏ ਤਕਨੀਕੀ ਸਾਧਨਾਂ ਰਾਹੀਂ ਜਾਂਚ ਸ਼ੁਰੂ ਕੀਤੀ ਗਈ। ਪੁਲਿਸ ਟੀਮ ਵਲੋਂ ਲਗਾਤਾਰ ਯਤਨ ਕਰਦਿਆਂ ਸਬੰਧਿਤ ਬੈਂਕ ਖਾਤੇ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ ਅਤੇ ਫੈਡਰਲ ਬੈਂਕ ਨਾਲ ਪੱਤਰ ਵਿਹਾਰ ਕਰਕੇ ਖਾਤਾਧਾਰਕ ਦੇ ਮੋਬਾਈਲ ਨੰਬਰ ਰਾਹੀਂ ਉਸ ਨਾਲ ਸੰਪਰਕ ਸਥਾਪਿਤ ਕੀਤਾ ਗਿਆ। ਬਠਿੰਡਾ ਪੁਲਿਸ ਵਲੋਂ, ਤਕਨੀਕੀ ਜਾਂਚ ਦੀ ਦਖ਼ਲਅੰਦਾਜ਼ੀ ਸਦਕਾ ਸਬੰਧਿਤ ਵਿਅਕਤੀ ਨੂੰ ਥਾਣੇ ਬੁਲਾਕੇ ਮਾਮਲੇ ਦਾ ਹੱਲ ਕੱਢਿਆ ਗਿਆ। ਇਸ ਉਪਰੰਤ ਸ਼ਿਕਾਇਤਕਰਤਾ ਦੀਆਂ ਤਿੰਨੋਂ ਹਵਾਈ ਟਿਕਟਾਂ ਬੁੱਕ ਕਰਵਾ ਕੇ ਮੁਹੱਈਆ ਕਰਵਾਈਆਂ ਗਈਆਂ ਅਤੇ ਉਨ੍ਹਾਂ ਦੀ 1,89,500 ਦਾ ਨੁਕਸਾਨ ਹੋਣ ਤੋਂ ਬਚਾਅ ਲਿਆ।
ਪਿਛਲੀ ਖ਼ਬਰ ਸਰਕਾਰੀ ਕੰਨਿਆ ਸਕੂਲ ਭੀਖੀ ਵਿਖੇ ਬਲਾਕ ਪੱਧਰੀ ਐਜੂਕੇਸ਼ਨ ਮੇਲਾ ਲਗਾਇਆ ਅਗਲੀ ਖ਼ਬਰ ਐੱਸ.ਡੀ.ਐੱਮ. ਬੁਢਲਾਡਾ ਵਲੋਂ ਪਰਾਲੀ ਪ੍ਰਬੰਧਨ ਸੰਬੰਧੀ ਵੱਖ-ਵੱਖ ਪਿੰਡਾਂ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।