04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਬਰੇਟਾ ਸ਼ਹਿਰ ’ਚ ਵਿਕਾਸ ਕਾਰਜਾਂ ਨੂੰ ਲੱਗੀਆਂ ਬਰੇਕਾਂ

ਬਰੇਟਾ, 3 ਨਵੰਬਰ (ਪਾਲ ਸਿੰਘ ਮੰਡੇਰ)- ਕੁਝ ਮਹੀਨੇ ਪਹਿਲਾਂ ਦਿਆਲਪੁਰਾ ਸੜਕ ’ਤੇ ਸ਼ੁਰੂ ਹੋਇਆ ਨਿਰਮਾਣ ਕਾਰਜ ਅੱਧ-ਵਿਚਕਾਰ ਹੀ ਲਟਕ ਗਿਆ ਹੈ, ਜਿਸ ਕਾਰਨ ਆਮ ਲੋਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਦੀ ਪੁਟਾਈ ਕਰ ਕੇ ਛੱਡ ਦਿੱਤੀ ਗਈ ਹੈ, ਥਾਂ-ਥਾਂ ਟੋਏ, ਉੱਖੜੀ ਹੋਈ ਬਜਰੀ ਅਤੇ ਧੂੜ-ਮਿੱਟੀ ਦਾ ਆਲਮ ਹੈ।

ਬਰੇਟਾ ਵਿਖੇ ਅਧੂਰਾ ਪਿਆ ਸੜਕ ਦਾ ਨਿਰਮਾਣ ਕਾਰਜ। ਤਸਵੀਰ : ਪਾਲ ਸਿੰਘ ਮੰਡੇਰ 04-11-2026
ਬਰੇਟਾ, 3 ਨਵੰਬਰ (ਪਾਲ ਸਿੰਘ ਮੰਡੇਰ)- ਕੁਝ ਮਹੀਨੇ ਪਹਿਲਾਂ ਦਿਆਲਪੁਰਾ ਸੜਕ ’ਤੇ ਸ਼ੁਰੂ ਹੋਇਆ ਨਿਰਮਾਣ ਕਾਰਜ ਅੱਧ-ਵਿਚਕਾਰ ਹੀ ਲਟਕ ਗਿਆ ਹੈ, ਜਿਸ ਕਾਰਨ ਆਮ ਲੋਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਦੀ ਪੁਟਾਈ ਕਰ ਕੇ ਛੱਡ ਦਿੱਤੀ ਗਈ ਹੈ, ਥਾਂ-ਥਾਂ ਟੋਏ, ਉੱਖੜੀ ਹੋਈ ਬਜਰੀ ਅਤੇ ਧੂੜ-ਮਿੱਟੀ ਦਾ ਆਲਮ ਹੈ। ਦੋਪਹੀਆ ਵਾਹਨ ਚਾਲਕਾਂ, ਬਜ਼ੁਰਗਾਂ ਅਤੇ ਸਕੂਲੀ ਬੱਚਿਆਂ ਲਈ ਇੱਥੋਂ ਲੰਘਣਾ ਜੋਖ਼ਮ ਭਰਿਆ ਬਣ ਗਿਆ ਹੈ। ਬਰਸਾਤ ਦੇ ਦਿਨਾਂ ਵਿਚ ਇਹ ਸੜਕ ਚਿੱਕੜ ਅਤੇ ਪਾਣੀ ਨਾਲ ਭਰ ਜਾਂਦੀ ਹੈ ਜਦਕਿ ਹੁਣ ਧੂੜ ਕਾਰਨ ਸਾਹ ਦੇ ਮਰੀਜ਼ਾਂ ਦੀ ਪਰੇਸ਼ਾਨੀ ਵਧ ਗਈ ਹੈ। ਸੜਕ ਕਿਨਾਰੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗਾਹਕਾਂ ਦੀ ਆਮਦ ਬਹੁਤ ਘਟ ਗਈ ਹੈ, ਜਿਸ ਨਾਲ ਉਨ੍ਹਾਂ ਦੇ ਕਾਰੋਬਾਰ ਨੂੰ ਵੱਡੀ ਮਾਰ ਪਈ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਕੰਮ ਸ਼ੁਰੂ ਹੋਣ ਸਮੇਂ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਪਰ ਹੁਣ ਨਾ ਕੋਈ ਠੇਕੇਦਾਰ ਨਜ਼ਰ ਆਉਂਦਾ ਹੈ ਅਤੇ ਨਾ ਹੀ ਕੋਈ ਅਧਿਕਾਰੀ ਸਾਰ ਲੈਣ ਆਉਂਦਾ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਧੂਰੇ ਪਏ ਸੜਕ ਦੇ ਕੰਮ ਨੂੰ ਤੁਰੰਤ ਮੁਕੰਮਲ ਕਰਵਾਇਆ ਜਾਵੇ ਅਤੇ ਦੇਰੀ ਲਈ ਜ਼ਿੰਮੇਵਾਰ ਠੇਕੇਦਾਰ ’ਤੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਕੋਈ ਹੱਲ ਨਾ ਨਿਕਲਿਆ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ।
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਦੇ ਜਨਮ ਦਿਹਾੜੇ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ‘ਕ੍ਰਿਸ਼ਨਾ ਰਾਣੀ ਮਿੱਤਲ ਯਾਦਗਾਰੀ ਹਾਸ-ਵਿਅੰਗ ਪੁਰਸਕਾਰ’ ਵਿਅੰਗਕਾਰ ਲਖਵੀਰ ਭੱਟੀ ਨੂੰ ਦੇਣ ਦਾ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।