29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਪੰਜਾਬ ਸਰਕਾਰ ਨੂੰ ਸੀ.ਐਨ.ਜੀ ’ਤੇ ਵੈਟ ਜ਼ੀਰੋ ਅਤੇ ਪੈਟਰੋਲ ’ਤੇ ਵੈਟ ਘਟਾਉਣ ਦੀ ਅਪੀਲ

ਭਗਤਾ ਭਾਈਕਾ, 28 ਅਕਤੂਬਰ (ਸੁਖਪਾਲ ਸਿੰਘ ਸੋਨੀ)-ਪੰਜਾਬ ਵਿਚ ਲਗਾਤਾਰ ਵੱਧ ਰਹੀਆਂ ਆਵਾਜਾਈ ਦੀਆਂ ਲਾਗਤਾਂ ਅਤੇ ਪੈਟਰੋਲ ਤੇ ਸੀ ਐਨ ਜੀ ਦੀਆਂ ਕੀਮਤਾਂ ਕਾਰਨ ਵਿੱਦਿਅਕ ਅਦਾਰਿਆਂ, ਸਕੂਲ ਵਾਹਨ ਚਾਲਕਾਂ ਅਤੇ ਟਰਾਂਸਪੋਰਟਰਾਂ ਨੂੰ ਦਰਪੇਸ਼ ਆਰਥਿਕ ਮੁਸ਼ਕਿਲਾਂ ਦੇ ਮੱਦੇਨਜ਼ਰ ਸੀ ਐਮ ਐਸ ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈਕਾ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਬਰਾੜ ਵਲੋਂ ਪੰਜਾਬ ਸਰਕਾਰ ਨੂੰ ਸੂਬੇ ਵਿਚ ਸੀ. ਐਨ.

ਅਜੀਤ ਡੈਸਕ 29-10-2026
ਭਗਤਾ ਭਾਈਕਾ, 28 ਅਕਤੂਬਰ (ਸੁਖਪਾਲ ਸਿੰਘ ਸੋਨੀ)-ਪੰਜਾਬ ਵਿਚ ਲਗਾਤਾਰ ਵੱਧ ਰਹੀਆਂ ਆਵਾਜਾਈ ਦੀਆਂ ਲਾਗਤਾਂ ਅਤੇ ਪੈਟਰੋਲ ਤੇ ਸੀ ਐਨ ਜੀ ਦੀਆਂ ਕੀਮਤਾਂ ਕਾਰਨ ਵਿੱਦਿਅਕ ਅਦਾਰਿਆਂ, ਸਕੂਲ ਵਾਹਨ ਚਾਲਕਾਂ ਅਤੇ ਟਰਾਂਸਪੋਰਟਰਾਂ ਨੂੰ ਦਰਪੇਸ਼ ਆਰਥਿਕ ਮੁਸ਼ਕਿਲਾਂ ਦੇ ਮੱਦੇਨਜ਼ਰ ਸੀ ਐਮ ਐਸ ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈਕਾ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਬਰਾੜ ਵਲੋਂ ਪੰਜਾਬ ਸਰਕਾਰ ਨੂੰ ਸੂਬੇ ਵਿਚ ਸੀ.ਐਨ.ਜੀ ਅਤੇ ਪੈਟਰੋਲ ’ਤੇ ਲੱਗਣ ਵਾਲੇ ਵੈਟ (ਵੀ.ਏ.ਟੀ) ਦੀਆਂ ਦਰਾਂ ਦੀ ਸਮੀਖਿਆ ਕਰਕੇ ਉਨ੍ਹਾਂ ਨੂੰ ਘਟਾਉਣ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਮਹਿੰਗਾਈ ਨੇ ਹਰ ਵਰਗ ਦੇ ਬਜਟ ’ਤੇ ਪ੍ਰਭਾਵ ਪਾਇਆ ਹੈ ਅਤੇ ਆਵਾਜਾਈ ਦੇ ਖਰਚਿਆਂ ਵਿਚ ਕਮੀ ਲਿਆਉਣਾ ਲੋਕਾਂ ਨੂੰ ਰਾਹਤ ਦੇਣ ਵੱਲ ਇਕ ਮਹੱਤਵਪੂਰਨ ਕਦਮ ਸਾਬਿਤ ਹੋ ਸਕਦਾ ਹੈ। ਬਰਾੜ ਨੇ ਦਿੱਲੀ ਅਤੇ ਚੰਡੀਗੜ੍ਹ ਵਿਚ ਸੀ.ਐਨ.ਜੀ ’ਤੇ ਵੈਟ ਸੰਬੰਧੀ ਉਨ੍ਹਾਂ ਦੀਆਂ ਉਦਾਹਰਨਾਂ ਦਿੰਦਿਆਂ ਕਿਹਾ ਕਿ ਦਿੱਲੀ ਵਿਚ ਸੀ.ਐਨ.ਜੀ ’ਤੇ ਵੈਟ ਜ਼ੀਰੋ ਹੋਣ ਤੇ ਚੰਡੀਗੜ੍ਹ ਵਿਚ ਇਸ ਨੂੰ 12.5 ਫੀਸਦੀ ਤੋਂ ਘਟਾ ਕੇ ਪੰਜ ਫ਼ੀਸਦੀ ਕੀਤੇ ਜਾਂਦੇ ਹਵਾਲੇ ਵਿਚ ਪੰਜਾਬ ਸਰਕਾਰ ਨੂੰ ਵੀ ਆਪਣੇ ਸੂਬੇ ਦੀਆਂ ਟੈਕਸ ਦਰਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸੂਬਿਆਂ ਦੀਆਂ ਟੈਕਸ ਨੀਤੀਆਂ ਦਾ ਅਧਿਐਨ ਕਰਕੇ ਪੰਜਾਬ ਦੀਆਂ ਆਰਥਿਕ ਲੋੜਾਂ ਵਿਦਿਅਕ ਅਦਾਰਿਆਂ ਅਤੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਢੁੱਕਵਾਂ ਫੈਸਲਾ ਲਿਆ ਜਾ ਸਕਦਾ ਹੈ ।
ਪਿਛਲੀ ਖ਼ਬਰ -ਮਾਮਲਾ ਦਲਜੀਤ ਸਿੰਘ ਭੰਮੇ ਕਲਾਂ ਦੀ ਸ਼ੱਕੀ ਮੌਤ ਦਾ- ਕੌਮੀ ਘੱਟ ਗਿਣਤੀ ਕਮਿਸ਼ਨ ਵਲੋਂ ਮੁੱਖ ਸਕੱਤਰ, ਡੀ.ਸੀ. ਤੇ ਐਸ.ਐਸ.ਪੀ... ਅਗਲੀ ਖ਼ਬਰ ‘ਮਾਨਸਾ ਪੁਲਿਸ ਜਬਰ’ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਅੱਧੀ ਦਰਜਨ ਥਾਣਿਆਂ ਮੂਹਰੇ ਜ਼ੋਰਦਾਰ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।