22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

‘ਪਰਵਿੰਦਰ ਸਿੰਘ ਝੋਟਾ ਕਤਲਕਾਂਡ’ ਵਿਧਾਇਕ ਕੋਟਫੱਤਾ ਵਲੋਂ ਮੈਡੀਕਲ ਸਟੋਰਾਂ ’ਤੇ ਨਕੇਲ ਕੱਸਣ ਲਈ ‘ਕੰਟਰੋਲਡ ਮੈਡੀਸਨ ਲੌਗਰ’ ਦਾ ਪ੍ਰਸਤਾਵ

ਬਠਿੰਡਾ , 21 ਅਕਤੂਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ )- ਨਸ਼ਿਆਂ ਵਿਰੁੱਧ ਲੜਦਿਆਂ ਮਾਨਸਾ ਦੇ ਇਕ ਮੈਡੀਕਲ ਸਟੋਰ ਦੇ ਮਾਲਕ ਵਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸਮਾਜਿਕ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਨਸ਼ਿਆਂ ਦਾ ਮੁੱਦਾ ਦੇਸ਼ ਪੱਧਰ ‘ ਤੇ ਭਖਿਆ ਹੋਇਆ ਹੈ , ਜਿਸ ਨੂੰ ਲੈ ਕੇ ਮੈਡੀਕਲ ਸਟੋਰਾਂ ਰਾਹੀਂ ਨਸ਼ੀਲੀਆਂ ਦਵਾਈਆਂ ਦੀ ਗੈਰ - ਕਾਨੂੰਨੀ ਵਿਕਰੀ ‘ ਤੇ ਰੋਕ ਲਗਾਉਣ ਦੇ ਮਕਸਦ ਨਾਲ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ‘ ਆਪ ’ ਵਿਧਾਇਕ ਇੰਜ਼ . ਅਮਿਤ ਰਤਨ ਕੋਟਫੱਤਾ ਨੇ ‘ ਕੰਟਰੋਲਡ ਮੈਡੀਸਨ ਲੌਗਰ ’ ਦਾ ਪ੍ਰਸਤਾਵ ਪੇਸ਼ ਕੀਤਾ ਹੈ ।

ਵਿਧਾਇਕ ਅਮਿਤ ਰਤਨ ਕੋਟਫੱਤਾ 22-10-2026
ਬਠਿੰਡਾ , 21 ਅਕਤੂਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ )- ਨਸ਼ਿਆਂ ਵਿਰੁੱਧ ਲੜਦਿਆਂ ਮਾਨਸਾ ਦੇ ਇਕ ਮੈਡੀਕਲ ਸਟੋਰ ਦੇ ਮਾਲਕ ਵਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਸਮਾਜਿਕ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਨਸ਼ਿਆਂ ਦਾ ਮੁੱਦਾ ਦੇਸ਼ ਪੱਧਰ ‘ ਤੇ ਭਖਿਆ ਹੋਇਆ ਹੈ , ਜਿਸ ਨੂੰ ਲੈ ਕੇ ਮੈਡੀਕਲ ਸਟੋਰਾਂ ਰਾਹੀਂ ਨਸ਼ੀਲੀਆਂ ਦਵਾਈਆਂ ਦੀ ਗੈਰ - ਕਾਨੂੰਨੀ ਵਿਕਰੀ ‘ ਤੇ ਰੋਕ ਲਗਾਉਣ ਦੇ ਮਕਸਦ ਨਾਲ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ‘ ਆਪ ’ ਵਿਧਾਇਕ ਇੰਜ਼ . ਅਮਿਤ ਰਤਨ ਕੋਟਫੱਤਾ ਨੇ ‘ ਕੰਟਰੋਲਡ ਮੈਡੀਸਨ ਲੌਗਰ ’ ਦਾ ਪ੍ਰਸਤਾਵ ਪੇਸ਼ ਕੀਤਾ ਹੈ । ਇਸ ਪ੍ਰਸਤਾਵ ਤਹਿਤ ਦਵਾਈਆਂ ਦੀ ਵਿਕਰੀ ਦਾ ਡਿਜੀਟਲ ਰਿਕਾਰਡ ਰੱਖਣ , ਸ਼ੱਕੀ ਲੈਣ - ਦੇਣ ਦੀ ਪਛਾਣ ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਨੂੰ ਯਕੀਨੀ ਬਣਾਉਣ ‘ ਤੇ ਜ਼ੋਰ ਦਿੱਤਾ ਗਿਆ ਹੈ । ਵਿਧਾਇਕ ਨੇ ਕਿਹਾ ਕਿ ਇਸ ਪ੍ਰਣਾਲੀ ਨਾਲ ਗੈਰ - ਕਾਨੂੰਨੀ ਢੰਗ ਨਾਲ ਦਵਾਈਆਂ ਵੇਚਣ ਵਾਲਿਆਂ ਦੀ ਪਛਾਣ ਕਰਨ ਵਿਚ ਮਦਦ ਮਿਲ ਸਕਦੀ ਹੈ , ਜਦਕਿ ਨਿਯਮਾਂ ਦੀ ਪਾਲਣਾ ਕਰਨ ਵਾਲੇ ਇਮਾਨਦਾਰ ਕੈਮਿਸਟਾਂ ਨੂੰ ਬੇਲੋੜੀ ਪਰੇਸ਼ਾਨੀ ਤੋਂ ਰਾਹਤ ਮਿਲੇਗੀ । ਇਸ ਨਾਲ ਸਰਕਾਰੀ ਏਜੰਸੀਆਂ ਨੂੰ ਸ਼ੱਕੀ ਵਿਕਰੀ ਦੀ ਜਾਂਚ ਕਰਨ ਅਤੇ ਨਸ਼ਿਆਂ ਦੀ ਸਪਲਾਈ ‘ ਤੇ ਰੋਕ ਲਗਾਉਣ ਵਿਚ ਵੀ ਸਹਾਇਤਾ ਮਿਲਣ ਦੀ ਉਮੀਦ ਹੈ ।
ਪਿਛਲੀ ਖ਼ਬਰ ਸ਼ਰਧਾ ਅਤੇ ਭਗਤੀ ਨਾਲ ਕੰਨਿਆ ਪੂਜਨ ਸੰਪੰਨ ਅਗਲੀ ਖ਼ਬਰ ਪਿੰਡ ਬੰਗੀ ਨਿਹਾਲ ਸਿੰਘ ਵਿਖੇ 15 ਪਰਿਵਾਰ ਭਾਜਪਾ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।