ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਗੜੇਮਾਰੀ ਪ੍ਰਭਾਵਿਤ ਖੇਤਾਂ ਦਾ ਕੀਤਾ ਨਿਰੀਖਣ
ਨਥਾਣਾ, 21 ਅਕਤੂਬਰ (ਗੁਰਦਰਸ਼ਨ ਲੁੱਧੜ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਪਿੰਡ ਗੰਗਾ ਦੇ ਖੇਤਾਂ ਵਿਚ ਗੜੇਮਾਰੀ ਤੋਂ ਪ੍ਰਭਾਵਿਤ ਹੋਈਆਂ ਫ਼ਸਲਾਂ ਦਾ ਨਿਰੀਖਣ ਕੀਤਾ ਗਿਆ। ਡਾ: ਵਿਕਰਮਜੀਤ ਸਿੰਘ ਬਾਜਵਾ ਖੇਤੀਬਾੜੀ ਵਿਸਥਾਰ ਅਫ਼ਸਰ ਗੋਬਿੰਦਪੁਰਾ ਅਤੇ ਖੇਤੀਬਾੜੀ ਉਪ ਨਿਰੀਖਕ ਸੁਖਪਾਲ ਸ਼ਰਮਾ ਨੇ ਪਿੰਡ ਗੰਗਾ ਦੇ ਵੱਖ-ਵੱਖ ਖੇਤਾਂ ਵਿਚ ਜਾ ਕੇ ਗੜੇਮਾਰੀ ਦੀ ਮਾਰ ਵਿਚ ਆਏ ਝੋਨੇ ਦੀਆਂ ਮੁੰਜਰਾਂ ਵਿਚੋਂ ਝੜੇ ਦਾਣਿਆਂ ਅਤੇ ਥੋਥੀਆਂ ਹੋਈਆਂ ਮੁੰਜਰਾਂ ਦਾ ਸਰਵੇਖਣ ਕੀਤਾ।
ਅਜੀਤ ਡੈਸਕ
22-10-2026