22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਜੀਤਮਹਿੰਦਰ ਸਿੰਘ ਸਿੱਧੂ ਦੇ ਦਫ਼ਤਰ ਪਹੁੰਚੇ ਪ੍ਰਤਾਪ ਸਿੰਘ ਬਾਜਵਾ, ਕਾਂਗਰਸੀ ਵਰਕਰਾਂ ਨੂੰ ਮਿਲੇ

ਮੌੜ ਮੰਡੀ, 21 ਅਕਤੂਬਰ (ਗੁਰਜੀਤ ਸਿੰਘ ਕਮਾਲੂ)- ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੱਜ ਹਲਕਾ ਮੌੜ ਤੋਂ ਕਾਂਗਰਸ ਦੀ ਅਗਵਾਈ ਕਰ ਰਹੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਦੇ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਕਾਂਗਰਸੀ ਵਰਕਰਾਂ ਨਾਲ ਮੁਲਾਕਾਤ ਕੀਤੀ। ਦੱਸਣਯੋਗ ਹੈ ਕਿ ਮਾਨਸਾ ‘ਚ ਬੀਤੇ ਦਿਨੀਂ ਕਤਲ ਕਰ ਦਿੱਤੇ ਗਏ ਭਾਈ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਲੱਗੇ ਧਰਨੇ ’ਚ ਸ਼ਮੂਲੀਅਤ ਕਰਨ ਜਾਣ ਮੌਕੇ ਪ੍ਰਤਾਪ ਸਿੰਘ ਬਾਜਵਾ ਮੌੜ ਮੰਡੀ ਵਿਚਲੇ ਜੀਤਮਹਿੰਦਰ ਸਿੰਘ ਸਿੱਧੂ ਦੇ ਦਫ਼ਤਰ ਪਹੁੰਚੇ।

ਸਿੱਧੂ ਦੇ ਦਫ਼ਤਰ ‘ਚ ਵਰਕਰਾਂ ਨੂੰ ਮਿਲਦੇ ਹੋਏ ਪ੍ਰਤਾਪ ਸਿੰਘ ਬਾਜਵਾ। 22-10-2026
ਮੌੜ ਮੰਡੀ, 21 ਅਕਤੂਬਰ (ਗੁਰਜੀਤ ਸਿੰਘ ਕਮਾਲੂ)- ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੱਜ ਹਲਕਾ ਮੌੜ ਤੋਂ ਕਾਂਗਰਸ ਦੀ ਅਗਵਾਈ ਕਰ ਰਹੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਦੇ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਕਾਂਗਰਸੀ ਵਰਕਰਾਂ ਨਾਲ ਮੁਲਾਕਾਤ ਕੀਤੀ। ਦੱਸਣਯੋਗ ਹੈ ਕਿ ਮਾਨਸਾ ‘ਚ ਬੀਤੇ ਦਿਨੀਂ ਕਤਲ ਕਰ ਦਿੱਤੇ ਗਏ ਭਾਈ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਲੱਗੇ ਧਰਨੇ ’ਚ ਸ਼ਮੂਲੀਅਤ ਕਰਨ ਜਾਣ ਮੌਕੇ ਪ੍ਰਤਾਪ ਸਿੰਘ ਬਾਜਵਾ ਮੌੜ ਮੰਡੀ ਵਿਚਲੇ ਜੀਤਮਹਿੰਦਰ ਸਿੰਘ ਸਿੱਧੂ ਦੇ ਦਫ਼ਤਰ ਪਹੁੰਚੇ। ਦਫ਼ਤਰ ‘ਚ ਜਿੱਥੇ ਹਲਕਾ ਮੌੜ ਤੋਂ ਵੱਡੀ ਗਿਣਤੀ ਕਾਂਗਰਸੀ ਵਰਕਰ ਪਹੁੰਚੇ ਹੋਏ ਸਨ, ਉੱਥੇ ਹਲਕਾ ਤਲਵੰਡੀ ਸਾਬੋ ਦੇ ਕੁਝ ਮੁਹਤਬਰ ਵੀ ਇਸ ਮੌਕੇ ਦਿਖਾਈ ਦਿੱਤੇ। ਬਾਜਵਾ ਨੇ ਸੰਖੇਪ ਮੁਲਾਕਾਤ ਦੌਰਾਨ ਵਰਕਰਾਂ ਨੂੰ 2027 ਵਿਧਾਨ ਸਭਾ ਚੋਣਾਂ ਤੱਕ ਨੀਂਦ ਤਿਆਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਭਲੀਭਾਂਤ ਇਹ ਗੱਲ ਸਮਝ ਚੁੱਕੇ ਹਨ ਕਿ ਸੂਬੇ ਨੂੰ ਵਿਕਾਸ ਤੇ ਖ਼ੁਸ਼ਹਾਲੀ ਵੱਲ ਸਿਰਫ਼ ਤੇ ਸਿਰਫ਼ ਕਾਂਗਰਸ ਹੀ ਲੈ ਜਾ ਸਕਦੀ ਹੈ, ਜਦੋਂਕਿ ਪੰਜਾਬ ਨੂੰ ਰੰਗਲਾ ਬਣਾਉਣ ਦੇ ਨਾਂ ਤੇ ਸੱਤਾ ‘ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੇ ਪੌਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਅਮਨ ਕਾਨੂੰਨ ਬਦਤਰ ਹਾਲਤ ‘ਚ ਪਹੁੰਚ ਚੁੱਕੈ ਅਤੇ ਨਸ਼ੇ ਦੇ ਘਰ-ਘਰ ਪਸਾਰ ਨੇ ਹਰ ਪੰਜਾਬੀ ਨੂੰ ਚਿੰਤਾ ਦੇ ਘੇਰੇ ‘ਚ ਲੈ ਆਂਦਾ ਹੈ। ਉਨ੍ਹਾਂ ਕਿਹਾ ਕਿ ਲੋੜ ਸਿਰਫ਼ ਇਹ ਹੈ ਕਿ ਵਰਕਰ ਦਿਨ-ਰਾਤ ਇਕ ਕਰਕੇ ਕਾਂਗਰਸ ਪਾਰਟੀ ਦੀਆਂ ਭਵਿੱਖੀ ਲੋਕ ਪੱਖੀ ਨੀਤੀਆਂ ਘਰ-ਘਰ ਤੱਕ ਪਹੁੰਚਾ ਦੇਣ। ਦਫ਼ਤਰ ਪਹੁੰਚਣ ‘ਤੇ ਜੀਤਮਹਿੰਦਰ ਸਿੰਘ ਸਿੱਧੂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਜੀ ਆਇਆਂ ਕਹਿੰਦਿਆਂ ਯਕੀਨ ਦਿਵਾਇਆ ਕਿ ਹਲਕਾ ਮੌੜ ਦਾ ਇਕ-ਇਕ ਕਾਂਗਰਸੀ ਵਰਕਰ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਜਿੱਤ ਲਈ ਕਮਰਕੱਸੇ ਕਸ ਚੁੱਕਾ ਹੈ। ਇਸ ਮੌਕੇ ਕਰਮਜੀਤ ਸਿੰਘ ਰਾਣਾ ਐਮ.ਸੀ., ਲਖਵੀਰ ਸਿੰਘ ਨਾਜ਼ੀ ਐਮ.ਸੀ., ਸੁਖਮੰਦਰ ਸਿੰਘ ਜੋਧਪੁਰ, ਕੇਵਲ ਸਿੰਘ ਮੌੜ ਕਲਾਂ, ਰਜਿੰਦਰ ਸਿੰਘ ਜੋਧਪੁਰ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨੌਜਵਾਨ ਆਪਣੀ ਉਸਾਰੂ ਸ਼ਕਤੀ ਖੇਡਾਂ ਅਤੇ ਸਮਾਜਿਕ ਗਤੀਵਿਧੀਆਂ ਵੱਲ ਲਗਾਉਣ- ਵਿਧਾਇਕ ਜਗਸੀਰ ਸਿੰਘ ਅਗਲੀ ਖ਼ਬਰ ‘ਮਜਲਿਸ ਅਹਰਾਰ ਇਸਲਾਮ ਹਿੰਦ’ ਦੀ ਬਠਿੰਡਾ ਜ਼ਿਲ੍ਹਾ ਕਮੇਟੀ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।