10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸ੍ਰੀ ਸੁਭਾਸ਼ ਡਰਾਮੈਟਿਕ ਕਲੱਬ ਦੀ ਸਟੇਜ ’ਤੇ ਸ੍ਰੀ ਰਾਮ ਲੀਲ੍ਹਾ ਦਾ ਮੰਚਨ ਸ਼ੁਰੂ ਐਸ.ਐਸ.ਪੀ. ਵੈਭਵ ਚੌਧਰੀ ਨੇ ਕੀਤਾ ਉਦਘਾਟਨ

ਮਾਨਸਾ, 9 ਅਕਤੂਬਰ (ਰਾਵਿੰਦਰ ਸਿੰਘ ਰਵੀ)- ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀ ਸਟੇਜ ਤੋਂ ਰਾਮ ਲੀਲਾ ਦਾ ਮੰਚਨ ਸ਼ੁਰੂ ਹੋ ਗਿਆ ਹੈ। ਉਦਘਾਟਨ ਵੈਭਵ ਚੌਧਰੀ ਐਸ.

ਅਜੀਤ ਡੈਸਕ 10-10-2026
ਮਾਨਸਾ, 9 ਅਕਤੂਬਰ (ਰਾਵਿੰਦਰ ਸਿੰਘ ਰਵੀ)- ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀ ਸਟੇਜ ਤੋਂ ਰਾਮ ਲੀਲਾ ਦਾ ਮੰਚਨ ਸ਼ੁਰੂ ਹੋ ਗਿਆ ਹੈ। ਉਦਘਾਟਨ ਵੈਭਵ ਚੌਧਰੀ ਐਸ.ਐਸ.ਪੀ. ਮਾਨਸਾ ਨੇ ਕੀਤਾ। ਉਨ੍ਹਾਂ ਕਿਹਾ ਕਿ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਇੱਕਜੁੱਟ ਹੋਣਾ ਸਮੇਂ ਦੀ ਲੋੜ ਹੈ ਤਾਂ ਹੀ ਨਰੋਏ ਸਮਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਡੀ.ਐਸ.ਪੀ. ਸਬ ਡਵੀਜ਼ਨ ਮਾਨਸਾ ਹਰਜਿੰਦਰ ਸਿੰਘ ਗਿੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਚੇਅਰਮੈਨ ਅਸ਼ੋਕ ਗਰਗ ਨੇ ਕਿਹਾ ਕਿ ਅਜਿਹੇ ਧਾਰਮਿਕ ਪ੍ਰੋਗਰਾਮ ਕਰਵਾਉਣ ਦਾ ਉਦੇਸ਼ ਨਵੀਆਂ ਪੀੜੀਆਂ ਨੂੰ ਸੰਸਕ੍ਰਿਤੀ ਨਾਲ ਜੋੜ ਕੇ ਰੱਖਣਾ ਹੈ। ਪ੍ਰਧਾਨ ਪ੍ਰਵੀਨ ਕੁਮਾਰ ਗੋਇਲ, ਜਨਰਲ ਸਕੱਤਰ ਬਲਜੀਤ ਸ਼ਰਮਾ, ਐਕਟਰ ਬਾਡੀ ਪ੍ਰਧਾਨ ਵਰੁਣ ਕੁਮਾਰ ਵੀਨੂੰ ਅਤੇ ਚੇਅਰਮੈਨ ਸੁਰਿੰਦਰ ਨੰਗਲੀਆ ਨੇ ਦੱਸਿਆ ਕਿ ਪਹਿਲੇ ਦਿਨ ਮੰਚ ਤੋਂ ਕਲੱਬ ਦੇ ਕਲਾਕਾਰ ਸੇਵਕ ਸੰਦਲ, ਡਾ. ਵਿਕਾਸ ਸ਼ਰਮਾ, ਵਿਸ਼ਾਲ ਵਿੱਕੀ, ਬੰਟੀ ਸ਼ਰਮਾ, ਵਿਪਨ ਅਰੋੜਾ, ਅੰਗਰੇਜ਼ ਕੁਮਾਰ, ਵਿਜੇ ਸ਼ਰਮਾ ਅਤੇ ਤਰਸੇਮ ਹੋਂਡਾ ਵਲੋਂ ਸ਼੍ਰੀ ਗਣੇਸ ਜੀ ਤੇ ਭਾਰਤ ਮਾਤਾ ਦੀ ਆਰਤੀ ਕੀਤੀ ਗਈ। ਇਸ ਉਪਰੰਤ ਰਾਵਣ, ਕੁੰਭਕਰਨ ਤੇ ਭਵਿਸ਼ਣ ਵਲੋਂ ਬ੍ਰਹਮਾ ਜੀ ਤੋਂ ਵਰਦਾਨ ਪ੍ਰਾਪਤ ਕਰਨਾ, ਰਾਜਾ ਦਸ਼ਰਥ ਦਾ ਗੁਰੂ ਵਿਸ਼ਿਸ਼ਟ ਕੋਲੋਂ ਸਰਵਣ ਦੇ ਮਾਤਾ-ਪਿਤਾ ਦੇ ਅੰਨ੍ਹੇ ਹੋਣ ਦਾ ਕਾਰਨ ਪੁੱਛਣਾ, ਸਰਵਣ ਕੁਮਾਰ ਵਲੋਂ ਆਪਣੇ ਅੰਨ੍ਹੇ ਮਾਤਾ-ਪਿਤਾ ਨੂੰ ਤੀਰਥ ਯਾਤਰਾ ਕਰਵਾਉਣਾ, ਰਾਜਾ ਦਸ਼ਰਥ ਵਲੋਂ ਸਰਵਣ ਕੁਮਾਰ ਦੀ ਗ਼ਲਤੀ ਨਾਲ ਹੋਈ ਮੌਤ, ਸਰਵਣ ਕੁਮਾਰ ਦੇ ਅੰਨ੍ਹੇ ਮਾਤਾ-ਪਿਤਾ ਵਲੋਂ ਸਰਵਣ ਵਿਯੋਗ ਅਤੇ ਸਾਤਵੰਨ ਤੇ ਗਿਆਨਵਤੀ ਵਲੋਂ ਦਸ਼ਰਥ ਨੂੰ ਸ਼ਰਾਪ ਦੇਣਾ ਦ੍ਰਿਸ਼ ਪੇਸ਼ ਕੀਤੇ ਗਏ। ਇਸ ਮੌਕੇ ਸੀਨੀਅਰ ਉਪ ਪ੍ਰਧਾਨ ਪ੍ਰੇਮ ਕੁਮਾਰ, ਐਡਵੋਕੇਟ ਈਸ਼ਵਰ ਦਾਸ, ਗੁਰਮੀਤ ਸਿੰਘ ਖੁਰਮੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵੋਟ ਚੋਰੀ ਦੇ ਦੋਸ਼ਾਂ ਨੂੰ ਲੈ ਕੇ ਕਾਂਗਰਸੀਆਂ ਵਲੋਂ ਚੋਣ ਕਮਿਸ਼ਨਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਮੁਲਾਜ਼ਮ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਐਡਮਿਨ ਬਲਾਕ ਵਿਖੇ ਗੇਟ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।