06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਪੁਲਿਸ ਵਲੋਂ ਬੋਹਾ ਦੇ ਪੈਟਰੋਲ ਪੰਪ ਲੁੱਟਣ ਵਾਲੇ 3 ਦੋਸ਼ੀ ਗ੍ਰਿਫ਼ਤਾਰ

ਬੋਹਾ, 5 ਅਕਤੂਬਰ (ਰਮੇਸ਼ ਤਾਂਗੜੀ)- ਥਾਣਾ ਬੋਹਾ ਸਥਿਤ ਉਪ ਕਪਤਾਨ ਪੁਲਿਸ ਬੁਢਲਾਡਾ ਤੇ ਐਸ. ਐੱਚ.

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਪ ਪੁਲਿਸ ਕਪਤਾਨ ਬੁਢਲਾਡਾ ਸਿਕੰਦਰ ਸਿੰਘ ਚੀਮਾ। ਅਜੀਤ ਤਸਵੀਰ 06-10-2026
ਬੋਹਾ, 5 ਅਕਤੂਬਰ (ਰਮੇਸ਼ ਤਾਂਗੜੀ)- ਥਾਣਾ ਬੋਹਾ ਸਥਿਤ ਉਪ ਕਪਤਾਨ ਪੁਲਿਸ ਬੁਢਲਾਡਾ ਤੇ ਐਸ.ਐੱਚ.ਓ. ਭਗਵੰਤ ਸਿੰਘ ਪੀ.ਐੱਸ. ਬੋਹਾ ਸਮੇਤ ਪੁਲਿਸ ਪਾਰਟੀ ਨੇ ਬੋਹਾ-ਉੱਡਤ ਸੜਕ ਅਤੇ ਬੋਹਾ-ਰਾਮਪੁਰ ਮੰਡੇਰ ਸੜਕ ’ਤੇ 2 ਪੈਟਰੋਲ ਪੰਪ ਲੁੱਟਣ ਵਾਲੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਲੁੱਟਿਆ ਗਿਆ ਸਾਮਾਨ ਤੇ ਨਕਦੀ ਬਰਾਮਦ ਕਰ ਲਈ ਹੈ। ਇਸੇ ਤਰ੍ਹਾਂ ਨਾਜਾਇਜ਼ ਅਸਲਾ ਇੱਕ ਦੇਸੀ ਕੱਟਾ 315 ਬੋਰ, ਜਿੰਦਾ ਕਾਰਤੂਸ 315 ਬੋਰ, ਇਕ ਪਿਸਟਲ 32 ਬੋਰ, 4 ਜਿੰਦਾ ਰੌਂਦ ਦੇ ਦੋਸ਼ੀਆਂ ਦੀ ਸ਼ਨਾਖ਼ਤ ਕਰ ਕੇ ਇੱਕ ਦੋਸ਼ੀ ਅਰਸ਼ਦੀਪ ਸਿੰਘ ਵਾਸੀ ਫੁਲੂਵਾਲਾ ਡੋਗਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਸ ਦਾ ਦੂਜਾ ਸਾਥੀ ਜਗਸੀਰ ਸਿੰਘ ਉਰਫ਼ ਸੀਰਾ ਫ਼ਰਾਰ ਹੈ। ਉਪ ਪੁਲਿਸ ਕਪਤਾਨ ਬੁਢਲਾਡਾ ਸਿਕੰਦਰ ਸਿੰਘ ਚੀਮਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹਰਜਿੰਦਰ ਸਿੰਘ ਉਰਫ਼ ਜਿੰਦਰ, ਸਰਬਜੀਤ ਸਿੰਘ ਉਰਫ਼ ਸਿੰਮੂ ਦੋਵੇਂ ਵਾਸੀ ਬੋਹਾ, ਅਤੇ ਕਰਮਪ੍ਰੀਤ ਸਿੰਘ ਉਰਫ਼ ਲੱਕੀ ਵਾਸੀ ਦਾਦੂਵਾਲ (ਜਲੰਧਰ) ਬੋਹਾ-ਉੱਡਤ ਸੜਕ ’ਤੇ ਪੰਪ ’ਤੇ ਗਏ ਜਿੱਥੇ ਉਨ੍ਹਾਂ ਰਾਤ ਨੂੰ ਡਿਊਟੀ ਦੇ ਰਹੇ ਪੰਪ ਦੇ ਰਖਵਾਲੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ 40 ਹਜ਼ਾਰ ਰੁਪਏ ਤੇ ਇੱਕ ਮੋਬਾਈਲ ਫ਼ੋਨ ਖੋਹ ਕੇ ਚਿੱਟੇ ਰੰਗ ਦੀ ਬਿਨਾਂ ਨੰਬਰੀ ਕਾਰ ਰਾਹੀ ਫ਼ਰਾਰ ਹੋ ਗਏ। ਇਸ ਉਪਰੰਤ ਬੀਤੇ ਦਿਨੀਂ ਉਕਤ ਲੁਟੇਰੇ ਰਾਤ ਡੇਢ ਕੁ ਵਜੇ ਬੋਹਾ ਦੀ ਬੁਢਲਾਡਾ ਸੜਕ ’ਤੇ ਸਥਿਤ ਪੰਪ ’ਤੇ ਪਹੁੰਚੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਦਰਵਾਜ਼ਾ ਖੁਲ੍ਹਵਾ ਕੇ 15 ਹਜ਼ਾਰ 545 ਰੁਪਏ ਨਕਦ ਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਪੁਲਿਸ ਨੇ ਤੁਰੰਤ ਸੀ.ਸੀ.ਟੀ.ਵੀ. ਫੁਟੇਜ ਖੰਘਾਲਦਿਆਂ ਦੋਸ਼ੀਆਂ ਦਾ ਪਿੱਛਾ ਕੀਤਾ ਅਤੇ ਉਕਤ ਦੋਸ਼ੀਆਂ ਨੂੰ ਚੰਡੀਗੜ੍ਹ ਵੱਲ ਜਾ ਕੇ ਫੜ੍ਹ ਲਿਆ। ਪੁਲਿਸ ਨੇ ਦੋਸ਼ੀਆਂ ਦਾ ਰਿਮਾਂਡ ਹਾਸਲ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਸ.ਐੱਚ.ਓ. ਬੋਹਾ ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ਪਿਛਲੀ ਖ਼ਬਰ 800 ਮੀਟਰ ਦੌੜ ’ਚੋਂ ਮਨਰਾਜ ਸਿੰਘ ਮਾਨਸਾ ਨੇ ਪਹਿਲਾ ਸਥਾਨ ਮੱਲਿਆ ਅਗਲੀ ਖ਼ਬਰ ਮੁੱਖ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਮੁਲਾਜ਼ਮ ਆਗੂਆਂ ਨੂੰ ਹਿਰਾਸਤ ’ਚ ਲੈਣ ਦੇ ਰੋਸ ’ਚ ਥਾਣੇ ਅੱਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।