26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਬਰੇਟਾ ਦੇ ਸ਼ਿਵਕਰਨ ਸਿੰਘ ਦੀ ਰਾਜ ਪੱਧਰੀ ਲੋਕ-ਗੀਤ ਮੁਕਾਬਲੇ ਲਈ ਹੋਈ ਚੋਣ

ਬਰੇਟਾ , 25 ਸਤੰਬਰ ( ਪਾਲ ਸਿੰਘ ਮੰਡੇਰ )- ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਸ਼ਿਵਕਰਨ ਸਿੰਘ ਦੀ ਰਾਜ ਪੱਧਰੀ ਲੋਕ - ਗੀਤ ਮੁਕਾਬਲੇ ਲਈ ਚੋਣ ਹੋਈ ਹੈ । ਉਸ ਦੀ ਇਸ ਪ੍ਰਾਪਤੀ ਨਾਲ ਸਕੂਲ , ਅਧਿਆਪਕਾਂ ਤੇ ਪਰਿਵਾਰ ’ ਚ ਖ਼ੁਸ਼ੀ ਦੀ ਲਹਿਰ ਹੈ ।

ਅਜੀਤ ਡੈਸਕ 26-09-2026
ਬਰੇਟਾ , 25 ਸਤੰਬਰ ( ਪਾਲ ਸਿੰਘ ਮੰਡੇਰ )- ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਸ਼ਿਵਕਰਨ ਸਿੰਘ ਦੀ ਰਾਜ ਪੱਧਰੀ ਲੋਕ - ਗੀਤ ਮੁਕਾਬਲੇ ਲਈ ਚੋਣ ਹੋਈ ਹੈ । ਉਸ ਦੀ ਇਸ ਪ੍ਰਾਪਤੀ ਨਾਲ ਸਕੂਲ , ਅਧਿਆਪਕਾਂ ਤੇ ਪਰਿਵਾਰ ’ ਚ ਖ਼ੁਸ਼ੀ ਦੀ ਲਹਿਰ ਹੈ । ਜਾਣਕਾਰੀ ਅਨੁਸਾਰ ਸਿੱਖਿਆ ਅਤੇ ਕਲਾ ਮੰਚ ਪੰਜਾਬ ਵਲੋਂ ‘ ਨਵੇਂ ਦਿਸਹੱਦੇ ’ ਸਿਰਲੇਖ ਹੇਠ ਕਰਵਾਏ ਗਏ ਰਾਜ ਪੱਧਰੀ ਆਨਲਾਈਨ ਕਲਾ ਮੁਕਾਬਲਿਆਂ ’ ਚ ਸ਼ਿਵਕਰਨ ਸਿੰਘ ਨੇ ਲੋਕ - ਗੀਤ ਮੁਕਾਬਲੇ ਦੌਰਾਨ ਆਪਣੀ ਸੁਰੀਲੀ ਆਵਾਜ਼ ਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਵਿਸ਼ੇਸ਼ ਪਹਿਚਾਣ ਬਣਾਈ । ਇਸ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ ਤੇ ਉਸ ਨੂੰ ਨਵੰਬਰ ਮਹੀਨੇ ਹੋਣ ਵਾਲੇ ਰਾਜ ਪੱਧਰੀ ਆਫਲਾਈਨ ਮੁਕਾਬਲੇ ਲਈ ਚੁਣਿਆ ਗਿਆ ਹੈ । ਸਕੂਲ ਦੇ ਸੈਂਟਰ ਹੈੱਡ ਟੀਚਰ ਰਾਜਪਾਲ ਨੇ ਸ਼ਿਵਕਰਨ ਸਿੰਘ , ਉਸ ਦੇ ਗਾਈਡ ਅਧਿਆਪਕ , ਮਾਪਿਆਂ ਤੇ ਸਮੂਹ ਸਕੂਲ ਸਟਾਫ਼ ਨੂੰ ਵਧਾਈ ਦਿੱਤੀ ।
ਪਿਛਲੀ ਖ਼ਬਰ ਮਾਨਸਾ ਜ਼ਿਲ੍ਹੇ ’ਚ ਪਰਾਲੀ ਨੂੰ ਇਕੱਠਾ ਕਰਨ ਤੇ ਸੰਭਾਲਣ ਲਈ 43 ਏਕੜ ਜ਼ਮੀਨ ਦੀ ਪਛਾਣ ਅਗਲੀ ਖ਼ਬਰ ਸੁਣਨ ਤੋਂ ਅਸਮਰਥ ਲੋਕਾਂ ਲਈ 27 ਤੱਕ ਮਨਾਇਆ ਜਾਵੇਗਾ ਵਿਸ਼ਵ ਜਾਗਰੂਕਤਾ ਹਫ਼ਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।